ਜਲੰਧਰ ਸ਼ਹਿਰ ਦੇ ਇੱਕ ਰਸੂਖਦਾਰ ਬਿਜ਼ਨਸਮੈਨ ਦੀ ਸ਼ਹਿ ‘ਤੇ ਅੰਗਦ ਦੱਤਾ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਕਾਂਗਰਸ ਦੇ ਆਗੂ ਅੰਗਦ ਦੱਤਾ ਦੇ ਬੰਦੇ ਖੁਦ ਨੂੰ ਨੈਟ ਪਲੱਸ ਦਾ ਮੁਲਾਜ਼ਮ ਦਸ ਕੇ ਗਾਹਕਾਂ ਦੇ ਘਰਾਂ ਵਿੱਚ ਧੱਕੇ ਦੇ ਨਾਲ ਦਾਖਲ ਹੋ ਰਹੇ ਹਨ ਅਤੇ ਉਨ੍ਹਾਂ ਦੇ ਲੱਗੇ ਨੈਟ ਪਲੱਸ ਦੇ ਮੌਡਮ ਉਤਾਰ ਕੇ ਆਪਣੇ ਡੱਬੇ ਲਗਾ ਰਹੇ ਹਨ। ਉਕਤ ਕਾਂਗਰਸੀ ਆਗੂ ਅੰਗਦ ਦੱਤਾ ਵੱਲੋਂ ਧੱਕੇਸ਼ਾਹੀ ਕਰਦੇ ਹੋਏ ਕੰਮ ਕਰ ਰਹੀ ਲੇਬਰ ਨਾਲ ਕੁਟੱਮਾਰ ਕੀਤੀ ਜਾਂਦੀ ਹੈ। ਕਾਂਗਰਸੀ ਆਗੂ ਜਿਸ ਖਿਲਾਫ ਐਫ.ਆਈ.ਆਰ ਤੱਕ ਦਰਜ ਹੋ ਗਈ ਹੋਵੇ, ਉਸਦੇ ਖਿਲਾਫ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਵਾਲੇ ਪੁਲਿਸ ਅਫਸਰਾਂ ਨੂੰ ਸ਼ਾਬਾਸ਼ੀ ਦੇਣ ਦੀ ਥਾਂ ਉਨ੍ਹਾਂ ਦੇ ਹੀ ਤਬਾਦਲੇ ਕਰ ਦਿੱਤੇ ਗਏ।
ਅੰਗਦ ਦੱਤਾ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਸਰਚ ਵਾਰੰਟ ਹੋਣ ਦੇ ਬਾਵਜੂਦ ਵੀ ਅੰਗਦ ਦੱਤਾ ਵੱਲੋਂ ਚੋਰੀ ਕੀਤੇ ਗਏ ਸਮਾਨ ਦੀ ਬਰਾਮਦਗੀ ਤੱਕ ਨਹੀਂ ਕੀਤੀ ਜਾ ਰਹੀ।
ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁੱਝ ਬੰਦੇ ਆਪਣੇ ਆਪ ਨੂੰ ਨੈਟ ਪਲੱਸ ਦਾ ਮੁਲਾਜ਼ਮ ਦੱਸਕੇ ਮੋਡਮ ਬਦਲਣ ਆਏ ਸਨ। ਉਨ੍ਹਾਂ ਕਿਹਾ ਕਿ ਹੁਣ ਨਵੇਂ ਵਰਜਨ ਦੇ ਮੋਡਮ ਆਏ ਹਨ ਜੋ ਅਸੀਂ ਬਦਲਣ ਆਏ ਹਾਂ। ਉਨ੍ਹਾਂ ਅੱਗੇ ਦੱਸਿਆ ਕਿ ਮੋਡਮ ਬਦਲਣ ਤੋਂ ਬਾਅਦ ਸਾਡਾ ਨੈੱਟ ਚੱਲਣਾ ਬੰਦ ਹੋ ਗਿਆ। ਅਸੀਂ ਉਨ੍ਹਾਂ ਦੇ ਨੰਬਰ ‘ਤੇ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਫੋਨ ਬੰਦ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਹ 6-7 ਮੁੰਡਿਆਂ ਦੀ ਟੀਮ ਸੀ ਜਿਨ੍ਹਾਂ ਨੇ ਲੋਕਾਂ ਤੋਂ ਆਈ.ਡੀ. ਮੰਗੀ। ਲੋਕਾਂ ਨਾਲ ਗੱਲਬਾਤ ਕਰਕੇ ਪਤਾ ਲੱਗਿਆ ਕਿ ਉਹ ਧੋਖੇ ਨਾਲ ਮੋਡਮ ਬਦਲ ਗਏ ਜਿਸ ਤੋਂ ਬਾਅਦ ਉਨ੍ਹਾਂ ਦਾ ਨੈੱਟ ਚੱਲਣਾ ਬੰਦ ਹੋ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਲੰਧਰ ਤੋਂ ਯੂਥ ਕਾਂਗਰਸੀ ਆਗੂ ਅੰਗਦ ਦੱਤਾ ਵੱਲੋਂ ਨੈਟ ਪਲੱਸ ਬਰੌਡਬੈਂਡ ਦਾ ਲੱਖਾਂ ਰੁਪਏ ਦਾ ਸਮਾਨ ਚੋਰੀ ਕੀਤੇ ਜਾਣ ਦੇ ਇਲਜ਼ਾਮ ਹਨ। ਇਲਜ਼ਾਮ ਇਹ ਵੀ ਹੈ ਕਿ ਕਾਂਗਰਸ ਦੇ ਯੂਥ ਪ੍ਰਧਾਨ ਦੀ ਧੱਕੇਸ਼ਾਹੀ ਇਸ ਹੱਦ ਤੱਕ ਦੇਖਣ ਨੂੰ ਮਿਲੀ ਕਿ ਇਸ ਸਬੰਧਤ ਕੰਪਨੀ ਦੇ ਨਾਂ ਤਾਂ ਪੈਸੇ ਦਿੱਤੇ ਉਪਰੋਂ ਗ੍ਰਾਹਕਾਂ ਨੂੰ ਧਮਕਾ ਕੇ ਉਨ੍ਹਾਂ ਦੇ ਓ.ਐਲ.ਟੀ ਡੱਬੇ ਤੱਕ ਚੁੱਕ ਕੇ ਕਬਜ਼ੇ ਵਿੱਚ ਲਿਆ ਸਮਾਨ ਆਪਣੇ ਘਰ ਰੱਖ ਲਿਆ।
ਲੋਕਾਂ ਦੇ ਨਾਲ ਧੱਕੇਸ਼ਾਹੀ ਕਰਨ ਵਾਲੇ ਉਕਤ ਕਾਂਗਰਸੀ ਆਗੂ ਅੰਗਦ ਦੱਤਾ ਖਿਲਾਫ ਪੀੜਤ ਲੋਕਾਂ ਦੀ ਸ਼ਿਕਾਇਤ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਐਕਸ਼ਨ ਲਿਆ ਅਤੇ ਯੂਥ ਕਾਂਗਰਸੀ ਆਗੂ ਅੰਗਦ ਦੱਤਾ ਖਿਲਾਫ ਐਫ.ਆਈ.ਆਰ ਦਰਜ ਕਰਕੇ ਪੁਲਿਸ ਵੱਲੋਂ ਯੂਥ ਕਾਂਗਰਸੀ ਆਗੂ ਅੰਗਦ ਦੱਤਾ ਦੇ ਘਰ ਛਾਪਾ ਮਾਰਿਆ ਗਿਆ। ਕਿਉਂਕਿ ਅੰਗਦ ਦੱਤਾ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਮਜਬੂਰਨ ਪੌੜੀ ਲਗਾਕੇ ਯੂਥ ਕਾਂਗਰਸੀ ਆਗੂ ਅੰਗਦ ਦੱਤਾ ਦੇ ਘਰ ਅੰਦਰ ਦਾਖਿਲ ਹੋਣਾ ਪਿਆ।
ਵੀਡੀਓ ਲਈ ਕਲਿੱਕ ਕਰੋ -:
ਸਾਵਧਾਨ ! ਧੱਕੇ ਨਾਲ ਲੋਕਾਂ ਦੇ ਘਰ ਵੜ ਰਹੇ ਨੇ ਕਾਂਗਰਸੀ ਆਗੂ ਦੇ ਬੰਦੇ ? ਚੁੱਕ ਲੈ ਜਾਂਦੇ ਨੇ ‘ਇੰਟਰਨੈਟ ਮੋਡਮ’ !