ਉੱਤਰ ਪ੍ਰਦੇਸ਼ ‘ਚ ਗੈਰ-ਕਾਨੂੰਨੀ ਲਾਊਡਸਪੀਕਰਾਂ ਖਿਲਾਫ ਪ੍ਰਸ਼ਾਸਨ ਨੇ ਸਖਤ ਰੁਖ ਅਖਤਿਆਰ ਕੀਤਾ ਹੈ। ਇਸੇ ਕੜੀ ‘ਚ ਸੂਬੇ ਭਰ ‘ਚ ਗੈਰ-ਕਾਨੂੰਨੀ ਲਾਊਡਸਪੀਕਰਾਂ ਖਿਲਾਫ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਸ਼ਨੀਵਾਰ ਤੱਕ ਯੂਪੀ ਦੇ ਵੱਖ-ਵੱਖ ਧਾਰਮਿਕ ਸਥਾਨਾਂ ਤੋਂ 45 ਹਜ਼ਾਰ ਤੋਂ ਵੱਧ ਲਾਊਡਸਪੀਕਰ ਹਟਾਏ ਜਾ ਚੁੱਕੇ ਹਨ। ਯੂਪੀ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ (ਕਾਨੂੰਨ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਧਾਰਮਿਕ ਸਥਾਨਾਂ ਤੋਂ 45773 ਲਾਊਡਸਪੀਕਰ ਹਟਾਏ ਜਾ ਚੁੱਕੇ ਹਨ। ਇਸ ਦੇ ਨਾਲ ਹੀ 58,861 ਲਾਊਡਸਪੀਕਰਾਂ ਦੀ ਆਵਾਜ਼ ਨੂੰ ਹੌਲੀ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਜਿਹੜੇ ਸਪੀਕਰ ਆਵਾਜ਼ ਦੇ ਮਿਆਰ ਤੋਂ ਵੱਧ ਪਾਏ ਗਏ ਸਨ, ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ।
ਯੂਪੀ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ (ਕਾਨੂੰਨ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਧਾਰਮਿਕ ਸਥਾਨਾਂ ਤੋਂ 45773 ਲਾਊਡਸਪੀਕਰ ਹਟਾਏ ਜਾ ਚੁੱਕੇ ਹਨ। ਇਸ ਦੇ ਨਾਲ ਹੀ 58,861 ਲਾਊਡਸਪੀਕਰਾਂ ਦੀ ਆਵਾਜ਼ ਨੂੰ ਹੌਲੀ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਜਿਹੜੇ ਸਪੀਕਰ ਆਵਾਜ਼ ਦੇ ਮਿਆਰ ਤੋਂ ਵੱਧ ਪਾਏ ਗਏ ਸਨ, ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: