ਫਰੀਦੋਕਟ ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ ਦੀ ਨਵੀਂ ਅਨਾਜ ਮੰਡੀ ਵਿਚ ਨੌਜਵਾਨ ਆੜ੍ਹਤੀ ਪ੍ਰਮੋਦ ਸ਼ਰਮਾ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਖੁਦਕਸ਼ੀ ਤੋਂ ਪਹਿਲਾਂ ਉਸ ਨੇ 17 ਮਿੰਟ ਦੀ ਵੀਡੀਓ ਫੇਸਬੁੱਕ ’ਤੇ ਵਾਇਰਲ ਕੀਤੀ ਅਤੇ ਚਾਰ ਸਫਿਆਂ ਦਾ ਸੁਸਾਇਡ ਨੋਟ ਵੀ ਲਿਖਿਆ।ਖੁਦਕੁਸ਼ੀ ਦਾ ਕਾਰਨ ਪਰਿਵਾਰਕ ਲੈਣ-ਦੇਣ ਤੇ ਜ਼ਮੀਨ ਦੀ ਵੰਡ ਦੱਸੀ ਜਾ ਰਹੀ ਹੈ।
ਪੁਲਿਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ’ਤੇ ਕਾਰਵਾਈ ਕਰ ਰਹੀ ਹੈ। ਜਾਣਕਾਰੀ ਮੁਤਾਬਕ ਪ੍ਰਮੋਦ ਕੁਮਾਰ ਸ਼ਰਮਾ ਕੋਟਕਪੂਰੇ ਦੀ ਨਵੀਂ ਅਨਾਜ ਮੰਡੀ ‘ਚ ਦੁਕਾਨ ਨੰਬਰ 75 ਦਾ ਮਾਲਕ ਸੀ। ਪਿਛਲੇ ਕੁਝ ਸਮੇਂ ਤੋਂ ਉਸ ਦਾ ਵਪਾਰ ਠੱਪ ਹੋ ਗਿਆ ਸੀ ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ । ਉਸ ਦੇ ਗੁਆਂਢ ‘ਚ ਉਸ ਦੇ ਚਾਚੇ ਅਤੇ ਉਸ ਦੇ ਚਚੇਰੇ ਭਰਾ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਦੇ ਗਾਹਕਾਂ ਕੋਲ ਉਸ ਖਿਲਾਫ ਗਲਤ ਪ੍ਰਚਾਰ ਕਰਦੇ ਸਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਪ੍ਰਮੋਦ ਕੁਮਾਰ ਨੇ ਬਾਅਦ ਦੁਪਹਿਰ ਆਪਣੇ ਦੁਕਾਨ ’ਤੇ ਫੇਸਬੁੱਕ ’ਤੇ ਵੀਡੀਓ ਅਪਲੋਡ ਕੀਤੀ ਤੇ ਸੁਸਾਇਟੀ ਨੋਟ ਲਿਖਣ ਮਗਰੋਂ ਆਪਣੇ ਚਾਚੇ ਦੀ ਦੁਕਾਨ ਨੰਬਰ 76 ’ਤੇ ਆ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਸੱਚਾਈ ਦਾ ਪਤਾ ਲਗਾ ਲਿਆ ਜਾਵੇਗਾ।