ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ 7 ਵੀਡੀਓ ਜਾਰੀ ਜਾਂ ਕਹੋ ਕਥਿਤ ਤੌਰ ‘ਤੇ ਲੀਕ ਹੋਣ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚੋਂ ਤਿੰਨ ਬਹੁਤ ਹੀ ਇਤਰਾਜ਼ਯੋਗ ਹਨ ਤੇ ਇਨ੍ਹਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਦਾ ਸੋਸ਼ਲ ਮੀਡੀਆ ਵਿੰਗ ਵੀਡੀਓ ਸਾਹਮਣੇ ਆਉਣ ਤਂ ਪਹਿਲਾਂ ਹੀ ਡੈਮੇਜ ਕੰਟਰੋਲ ਵਿੱਚ ਲੱਗ ਗਿਆ ਹੈ। ਖਾਸ ਗੱਲ ਇਹ ਹੈ ਕਿ ਵੀਰਵਾਰ ਨੂੰ ਇੱਕ ਇੰਟਰਵਿਊ ਦੌਰਾਨ ਇਮਰਾਨ ਨੇ ਖ਼ੁਦ ਕਿਹਾ ਸੀ ਕਿ ਈਦ ਦੀਆਂ ਛੁੱਟੀਆਂ ਤੋਂ ਬਾਅਦ ਉਨ੍ਹਾਂ ਦੀ ਚਰਿੱਤਰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਦੇ ਕੁਝ ਵੀਡੀਓਜ਼ ਮੌਜੂਦ ਹਨ।
ਪਾਕਿਸਤਾਨੀ ਪੱਤਰਕਾਰਾਂ ਨੇ ਸਾਫ ਕੀਤਾ ਹੈ ਕਿ ਇਮਰਾਨ ਦੇ ਕੁਝ ਬਹੁਤ ਹੀ ਇਤਰਾਜ਼ਯੋਗ ਵੀਡੀਓਜ਼ ਕਿਸੇ ਵੀ ਵੇਲੇ ਸਾਹਮਣੇ ਆ ਸਕਦੇ ਹਨ। ਉਥੇ ਦੇ ਇੱਕ ਸੀਨੀਅਰ ਪੱਤਰਕਾਰ ਨੇ ਕਿਹਾ ਕਿ ਇਹ ਵੀਡੀਓਜ਼ ਕਥਿਤ ਤੌਰ ‘ਤੇ ਲੀਕ ਹੋਣ ਨੂੰ ਬਿਲਕੁਲ ਤਿਆਰ ਹਨ ਤੇ ਖਦੁ ਇਮਰਾਨ ਖਾਨ ਨੂੰ ਇਸ ਬਾਰੇ ਪਤਾ ਹੈ। ਇਹੀ ਕਾਰਨ ਹੈ ਕਿ ਸੋਸ਼ਲ਼ ਮੀਡੀਆ ਟੀਮ ਹੁਣ ਤੋਂ ਹੀ ‘ਪ੍ਰੀ ਡੈਮੇਜ ਕੰਟਰੋਲ’ ਮੋਡ ਵਿੱਚ ਆ ਗਈ ਹੈ।
ਪੱਤਰਕਾਰ ਦਾ ਕਹਿਣਾ ਹੈ ਕਿ ਬਹੁਤ ਹੀ ਭਰੋਸੇਮੰਦ ਸੂਤਰਾਂ ਨੇ ਦੱਸਿਆ ਕਿ 7 ਜਾਂ 8 ਵੀਡੀਓਜ਼ ਹਨ। ਇਸ ਤੋਂ ਇਲਾਵਾ ਦੋ ਆਡੀਓ ਟੇਪ ਵੀ ਹਨ। ਇਹ ਇਮਰਾਨ ਸਰਕਾਰ ਡਿੱਗਣ ਦੇ ਫੌਰਨ ਬਾਅਦ ਜਾਰੀ ਕੀਤੇ ਜਾਣੇ ਸਨ, ਪਰ ਉਸ ਵੇਲੇ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਸੀ, ਇਸ ਲਈ ਇਨ੍ਹਾਂ ਨੂੰ ਰੋਕ ਲਿਆ ਗਿਆ ਤੇ ਹੁਣ ਕਿਸੇ ਵੀ ਵੇਲੇ ਇਨ੍ਹਾਂ ਨੂੰ ਜਾਰੀ ਕੀਤਾ ਜਾ ਸਕਦਾ ਹੈ।
ਰਿਪੋਰਟ ਮੁਤਾਬਕ ਖਾਨ ਦੇ ਕੁਝ ਵੀਡੀਓਜ਼ ਉਨ੍ਹਾਂ ਦੇ ਬਨੀਗਾਲਾ ਵਿੱਚ ਮੌਜੂਦ ਆਲੀਸ਼ਾਨ ਘਰ ਵਿੱਚ ਬਣਾਏ ਗਏ ਹਨ। ਸਭ ਤੋਂ ਵੱਡਾ ਵੀਡੀਓ 2 ਮਿੰਟ 18 ਸੈਕੰਡ ਦਾ ਹੈ। ਖਾਸ ਗੱਲ ਇਹ ਹੈ ਕਿ ਇਮਰਾਨ ਅਤੇ ਉਨ੍ਹਾਂ ਦੀ ਪਾਰਟੀ PTI ਵੀਡੀਓਜ਼ ਨੂੰ ਫੇਕ ਨਾ ਦੱਸ ਸਕੇ, ਇਸ ਲਈ ਜਾਰੀ ਕਰਨ ਤੋਂ ਪਹਿਲਾਂ ਇਨ੍ਹਾਂ ਦਾ ਫਾਰੈਂਸਿਕ ਆਡਿਟ ਕਰਾ ਲਿਆ ਗਿਆ ਹੈ.
ਪਾਕਿਸਤਾਨੀ ਸੀਨੀਅਰ ਪੱਤਰਕਾਰ ਦਾ ਕਹਿਣਾ ਹੈ ਕਿ ਇਮਰਾਨ ਤੇ ਉਨ੍ਹਾਂ ਦੀ ਪਾਰਟੀ ਨੂੰ ਪੂਰਾ ਅੰਦਾਜ਼ਾ ਹੈ ਕਿ ਵੀਡੀਓਜ਼ ਪਾਕਿਸਤਾਨ ਵਿੱਚ ਤੜਥੱਲੀ ਮਚਾਉਣ ਵਾਲੀਆਂ ਹਨ। ਇਨ੍ਹਾਂ ਇੱਕ ਵੀਡੀਓ ਤਾਂ ਅਜਿਹੀ ਹੈ, ਜਿਸ ਬਾਰੇ ਗੱਲ ਕਰਦਿਆਂ ਵੀ ਗੰਦਾ ਲੱਗਦਾ ਹੈ। ਕੁਝ ਆਡੀਓ ਟੇਪਸ ਵੀ ਸਾਹਮਣੇ ਆ ਸਕਦੇ ਹਨ। ਇਨ੍ਹਾਂ ਵਿੱਚੋਂ ਇੱਕ ਆਡੀਓ ਉਹ ਹੈ ਜੋ ਕਥਿਤ ਤੌਰ ‘ਤੇ ਇਮਰਾਨ ਸਰਕਾਰ ਵਿੱਚ ਹੋਮ ਮਨਿਸਟਰ ਰਹੇ ਸ਼ੇਖ ਰਸ਼ੀਦ ਨੇ ਕਾਰ ਵਿੱਚ ਰਿਕਾਰਡ ਕੀਤਾ ਸੀ ਤੇ ਬਾਅਦ ਵਿੱਚ ਉਸ ਨੂੰ ਆਰਮੀ ਚੀਫ਼ ਜਨਰਲ ਕਮਰ ਜਾਵੇਦ ਬਾਜਵਾ ਨੂੰ ਭੇਜ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਮੀਡੀਆ ਰਿਪੋਰਟ ਮੁਤਾਬਕ ਖਾਨ ਦੇ ਤਿੰਨ ਵੀਡੀਓਜ਼ ਉਨ੍ਹਾਂ ਦੇ ਬਨੀਗਾਲਾ ਵਾਲੇ ਘਰ ਵਿੱਚ ਤਿਆਰ ਕੀਤੇ ਗਏ ਸਨ। ਇਨ੍ਹਾਂ ਵਿੱਚੋਂ ਇੱਕ ਵੀਡੀਓ ਤਾਂ ਉਸ ਵੇਲੇ ਤਿਆਰ ਕੀਤਾ ਗਿਆ, ਜਦੋਂ ਉਨ੍ਹਾਂ ਦੀ ਸਰਕਾਰ ਡਿੱਗਣ ਵਾਲੀ ਸੀ ਤੇ ਉਨ੍ਹਾਂ ਦੇ ਵਰਕਰ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਸਨ।
ਦੱਸ ਦੇਈਏ ਕਿ ਇਮਰਾਨ ਸਰਕਾਰ ਦੇ ਦੌਰ ਵਿੱਚ ਟਿਕਟੌਕ ਸਟਾਰ ਹਰੀਮ ਸ਼ਾਹ ਦਾ ਨਾਂ ਕਾਫੀ ਉਛਲਿਆ ਸੀ। ਇਮਰਾਨ ਤੋਂ ਇਲਾਵਾ ਉਨ੍ਹਾਂ ਦੇ ਹੋਮ ਮਨਿਸਟਰ ਸ਼ੇਖ ਰਸ਼ੀਦ ਤੇ ਕਈ ਨੇਤਾਵਾਂ ਦੇ ਨਾਲ ਉਸ ਦੇ ਫੋਟੋ ਤੇ ਵੀਡੀਓਜ਼ ਸਾਹਮਣੇ ਆਏ ਸਨ। ਪਿਛਲੇ ਦਿਨੀਂ ਹਰੀਮ ਲੱਖਾਂ ਪਾਊਂਡ ਦੀਆਂ ਗੱਡੀਆਂ ਨਾਲ ਵੀਡੀਓ ਬਣਾਉਂਦੀ ਨਜ਼ਰ ਆਈ ਸੀ, ਉਦੋਂ ਇਮਰਾਨ ਖਾਨ ਸੱਤਾ ਵਿੱਚ ਸਨ।