ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਕਾਲੇ ‘ਚ ਵਿਆਹ ਸ਼ਗਨ ਦੇ ਟੋਕਰੇ ਕਾਰਨ ਟੁੱਟ ਗਿਆ। ਕੁੜੀ ਵਾਲਿਆਂ ਨੇ ਵਿਆਹ ਵਾਲੇ ਦਿਨ ਹੀ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਲਾੜੇ ਦਾ ਪਰਿਵਾਰ ਸਹਿਰਾ ਲੈ ਕੇ ਥਾਣੇ ਪਹੁੰਚਿਆ। ਲਾੜੀ ਦੇ ਪਰਿਵਾਰ ਦਾ ਦੋਸ਼ ਹੈ ਕਿ ਮੁੰਡੇ ਵਾਲਿਆਂ ਨੇ ਉਨ੍ਹਾਂ ਦੇ ਸ਼ਗਨਾਂ ਵਾਲਾ ਫਲਾਂ ਦਾ ਟੋਕਰਾਂ ਉਨ੍ਹਾਂ ਨੂੰ ਵਾਪਸ ਕਰ ਦਿੱਤਾ। ਮੁੰਡੇ ਵਾਲੀ ਨੇ ਇਸ ਤੋਂ ਇਨਕਾਰ ਕੀਤਾ ਅਤੇ ਹੁਣ ਤੱਕ ਹੋਇਆ ਖਰਚਾ ਦੇਣ ਦੀ ਗੱਲ ਕਹੀ ਹੈ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਲਾੜੇ ਸਤਪਾਲ ਸਿੰਘ ਨੇ ਦੱਸਿਆ ਕਿ ਕੱਲ੍ਹ ਕੁੜੀ ਦੇ ਰਿਸ਼ਤੇਦਾਰ ਸ਼ਗਨ ਦੇਣ ਆਏ ਸਨ। ਇਸ ਤੋਂ ਬਾਅਦ ਰਵਾਇਤ ਅਨੁਸਾਰ ਉਸ ਦੇ ਪਰਿਵਾਰਕ ਮੈਂਬਰ ਵੀ ਸ਼ਾਮ ਨੂੰ ਸ਼ਗਨ ਦਾ ਟੋਕਰਾ ਲੈ ਕੇ ਲੜਕੀ ਦੇ ਘਰ ਪੁੱਜੇ। ਇਸ ਦੌਰਾਨ ਕੁੜੀ ਵਾਲਿਆਂ ਨੇ ਉਨ੍ਹਾਂ ‘ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਜੋ ਟੋਕਰਾ ਉਨ੍ਹਾਂ ਨੇ ਦਿੱਤਾ ਹੈ ਉਹ ਉਨ੍ਹਾਂ ਦਾ ਹੈ। ਉਨ੍ਹਾਂ ਨੂੰ ਸਮਝਾਇਆ ਗਿਆ ਕਿ ਇਹ ਨਵੇਂ ਫਲਾਂ ਦਾ ਟੋਕਰਾ ਹੈ ਅਤੇ ਉਨ੍ਹਾਂ ਨੇ ਖੁਦ ਹੀ ਇਸ ਨੂੰ ਬਣਵਾਇਆ ਹੈ, ਪਰ ਕੁੜੀ ਵਾਲੇ ਨਹੀਂ ਮੰਨੇ।
ਸਤਪਾਲ ਸਿੰਘ ਨੇ ਦੱਸਿਆ ਕਿ ਸਵੇਰੇ ਉਸ ਨੂੰ ਕੁੜੀ ਦੇ ਪਰਿਵਾਰ ਵਾਲਿਆਂ ਦਾ ਦੁਬਾਰਾ ਫੋਨ ਆਇਆ ਤਾਂ ਉਨ੍ਹਾਂ ਨੇ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਹ ਇਹ ਮੰਨਣ ਨੂੰ ਤਿਆਰ ਨਹੀਂ ਹਨ ਕਿ ਉਨ੍ਹਾਂ ਨੂੰ ਇਹ ਟੋਕਰਾ ਨਵਾਂ ਬਣਵਾ ਕੇ ਦਿੱਤਾ ਗਿਆ ਹੈ। ਹੁਣ ਮੁੰਡੇ ਵਾਲੇ ਇਨਸਾਫ਼ ਲਈ ਥਾਣੇ ਪਹੁੰਚੇ ਹਨ।
ਵੀਡੀਓ ਲਈ ਕਲਿੱਕ ਕਰੋ -: