ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ‘ਸੇਰੇਬ੍ਰਲ ਐਨਿਉਰਿਜ਼ਮ’ ਨਾਂ ਦੀ ਬਿਮਾਰੀ ਤੋਂ ਪੀੜਤ ਹਨ ਅਤੇ 2021 ਦੇ ਅੰਤ ਵਿੱਚ ਉਨ੍ਹਾਂ ਨੂੰ ਇਸ ਕਾਰਨ ਹਸਪਤਾਲ ਵਿੱਚ ਭਰਤੀ ਹੋਣਾ ਪਿਆ ਸੀ। ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਅਜਿਹੀਆਂ ਖਬਰਾਂ ਆਈਆਂ ਹਨ। ਸੇਰੇਬ੍ਰਲ ਐਨਿਉਰਿਜ਼ਮ ਜਾਂ ਬ੍ਰੇਨ ਐਨਿਉਰਿਜ਼ਮ ਦਿਮਾਗ ਦੀ ਇੱਕ ਅਜਿਹੀ ਬਿਮਾਰੀ ਹੈ, ਜਿਸ ਵਿੱਚ ਦਿਮਾਗ ਦੀਆਂ ਖੂਨ ਦੀਆਂ ਨਾੜੀਆਂ ਜਾਂ ਧਮਨੀਆਂ ਸੁੱਜਣ ਲੱਗਦੀਆਂ ਹਨ ਅਤੇ ਉਸ ਵਿੱਚ ਖੂਨ ਭਰ ਜਾਂਦਾ ਹੈ। ਇਹ ਗੋਲ ਗੁਬਾਰਿਆਂ ਵਾਂਗ ਬਣ ਜਾਂਦੇ ਹਨ ਅਤੇ ਇਨ੍ਹਾਂ ਦੇ ਫਟਣ ਦਾ ਖ਼ਤਰਾ ਰਹਿੰਦਾ ਹੈ।
ਇਹ ਪਤਾ ਚਲਦਾ ਹੈ ਕਿ ਉਨ੍ਹਾਂ ਨੇ ਸਰਜਰੀ ਦੀ ਬਜਾਏ ਇਲਾਜ ਲਈ ਰਵਾਇਤੀ ਚੀਨੀ ਦਵਾਈ ਨੂੰ ਤਰਜੀਹ ਦਿੱਤੀ, ਜੋ ਧਮਨੀਆਂ ਨੂੰ ਨਰਮ ਕਰਦੀ ਹੈ ਅਤੇ ਐਨਿਉਰਿਜ਼ਮ ਨੂੰ ਕਮਜ਼ੋਰ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਚੀਨੀ ਰਾਸ਼ਟਰਪਤੀ ਦੀ ਸਿਹਤ ਨੂੰ ਲੈ ਕੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਖਾਸ ਤੌਰ ‘ਤੇ ਇਸ ਲਈ ਵੀ ਕਿਉਂਕਿ ਉਨ੍ਹਾਂ ਨੇ ਕੋਵਿਡ -19 ਮਹਾਂਮਾਰੀ ਦੇ ਫੈਲਣ ਤੋਂ ਬਾਅਦ ਬੀਜਿੰਗ ਵਿੰਟਰ ਓਲੰਪਿਕ ਤੱਕ ਕਿਸੇ ਵੀ ਵਿਦੇਸ਼ੀ ਨੇਤਾ ਨੂੰ ਮਿਲਣ ਤੋਂ ਪਰਹੇਜ਼ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: