ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਅੱਜ ਭਿਆਨਕ ਅੱਗ ਲੱਗ ਗਈ। ਸ਼੍ਰੋਮਣੀ ਅਕਾਲੀ ਦਲਦੇ ਪ੍ਰਧਾਨ ਸੁਖਬੀਰ ਬਾਦਲ ਨੇ ਹਸਪਤਾਲ ਵਿੱਚ ਮੌਜੂਦ ਮਰੀਜ਼ਾਂ, ਉਨ੍ਹਾਂ ਦੇ ਨਾਲ ਆਏ ਵਿਅਕਤੀਆਂ ਤੇ ਹਸਪਤਾਾਲ ਦੇ ਸਮੁੱਚੇ ਸਟਾਫ਼ ਦੀ ਸਲਾਮਤੀ ਲਈ ਅਰਦਾਸ ਕੀਤੀ, ਜੋ ਇਸ ਭਿਆਨ ਅੱਗ ਵਿੱਚ ਫ਼ਸ ਗਏ ਸਨ।
ਦੱਸ ਦੇਈਏ ਕਿ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਕੈਂਪਸ ਵਿੱਚ ਸਥਿਤ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਸ਼ਨੀਵਾਰ ਅਚਾਨਕ ਦੁਪਹਿਰ ਅੱਗ ਲੱਗ ਗਈ। ਐਕਸ-ਰੇ ਯੂਨਿਟ ਦੇ ਪਿੱਛੇ ਵੱਲ ਰੱਖੇ ਦੋ ਟਰਾਂਸਫਾਰਮਰਾਂ ਵਿੱਚ ਲਾਸਟ ਮਗਰੋਂ ਅੱਗ ਦੀਆਂ ਉੱਚੀਆਂ ਲਪਟਾਂ ਉਠਣ ਲੱਗੀਆਂ ਤੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ। ਹਸਪਤਾਲ ਦੇ ਵਾਰਡਾਂ ਵਿੱਚ ਭਰਤੀ 650 ਮਰੀਜ਼ਾਂ ਨੂੰ ਬਾਹਰ ਕੱਢ ਕੇ ਸੜਕਾਂ ‘ਤੇ ਲਿਆਇਆ ਗਿਆ।
ਘਟਨਾ ਦੁਪਹਿਰ 2 ਵਜੇ ਦੀ ਹੈ। ਸ਼ਨੀਵਾਰ ਹੋਣ ਕਰਕੇ ਓਪੀਡੀ ਵਿੱਚ ਮਰੀਜ਼ ਨਹੀਂ ਸਨ ਪਰ ਹਸਪਤਾਲ ਦੇ ਵਾਰਡਾਂ ਵਿੱਚ ਲਗਭਗ 650 ਮਰੀਜ਼ ਰਤੀ ਹਨ। ਓਪੀਡੀ ਦੇ ਪਿਛਲੇ ਪਾਸੇ ਤੇ ਐਕਸ-ਰੇ ਦੇ ਕੋਲ ਦੋ ਟਰਾਂਸਫਾਰਮਰ ਲੱਗੇ ਹਨ। ਇਨ੍ਹਾਂ ਤੋਂ ਪੂਰੇ ਹਸਪਤਾਲ ਨੂੰ ਬਿਜਲੀ ਸਪਲਾਈ ਹੋ ਰਹੀ ਹੈ। ਦੁਪਿਹਰ ਵੇਲੇ ਇਨ੍ਹਾਂ ਟਰਾਂਸਫਾਰਮਰਾਂ ਨੂੰ ਅਚਾਨਕ ਬਲਾਸਟ ਹੋਇਆ ਤੇ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਕਾਫੀ ਉਪਰ ਤੱਕ ਗਈਆਂ। ਟਰਾਂਸਫਾਰਮਰਾਂ ਦੇ ਠੀਕ ਉਪਰ ਸਕਿੱਨ ਵਾਰਡ ਹੈ। ਧੂੰਆਂ ਇੰਨਾ ਜ਼ਿਆਦਾ ਸੀ ਕਿ ਵਾਰਡ ਦੇ ਮਰੀਜ਼ਾਂ ਨੂੰ ਤੁਰੰਤ ਬਾਹਰ ਕੱਢਣਾ ਪਿਆ।
ਵੀਡੀਓ ਲਈ ਕਲਿੱਕ ਕਰੋ -: