Women Changes After Marriage: ਵਿਆਹ ਤੋਂ ਬਾਅਦ ਔਰਤਾਂ ਅਤੇ ਪੁਰਸ਼ਾਂ ਦੀ ਜ਼ਿੰਦਗੀ ‘ਚ ਕਈ ਬਦਲਾਅ ਦੇਖਣ ਨੂੰ ਮਿਲਦੇ ਹਨ। ਇਹ ਬਦਲਾਅ ਸਰੀਰਕ ਅਤੇ ਮਾਨਸਿਕ ਦੋਵੇਂ ਤਰੀਕਿਆਂ ਨਾਲ ਨਜ਼ਰ ਆ ਸਕਦੇ ਹਨ। ਪਰ ਪੁਰਸ਼ਾਂ ਦੀ ਤੁਲਨਾ ‘ਚ ਔਰਤਾਂ ਦੀ ਜ਼ਿੰਦਗੀ ਵਿਆਹ ਤੋਂ ਬਾਅਦ ਬਹੁਤ ਬਦਲ ਜਾਂਦੀ ਹੈ। ਚਾਹੇ ਉਹ ਸਰੀਰਕ ਰੂਪ ਨਾਲ ਹੋਵੇ ਜਾਂ ਫਿਰ ਮਾਨਸਿਕ ਰੂਪ ਨਾਲ ਹਰ ਤਰ੍ਹਾਂ ਦਾ ਅਸਰ ਵਿਆਹ ਤੋਂ ਬਾਅਦ ਔਰਤਾਂ ‘ਚ ਦਿਖਣ ਲੱਗਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇਨ੍ਹਾਂ ਬਦਲਾਅ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਬਾਰੇ-
ਬ੍ਰੈਸਟ ‘ਚ ਬਦਲਾਅ: ਵਿਆਹ ਤੋਂ ਬਾਅਦ ਸਭ ਤੋਂ ਜ਼ਿਆਦਾ ਬਦਲਾਅ ਔਰਤਾਂ ਦੀ ਬ੍ਰੈਸਟ ‘ਚ ਦੇਖਣ ਨੂੰ ਮਿਲਦਾ ਹੈ। ਦਰਅਸਲ ਵਿਆਹ ਤੋਂ ਬਾਅਦ ਜੋੜਿਆਂ ਦਾ ਰੋਮਾਂਸ ਬਹੁਤ ਵੱਧ ਜਾਂਦਾ ਹੈ। ਰੋਮਾਂਸ ਦੇ ਕਾਰਨ ਸਾਡੇ ਸਰੀਰ ਦਾ ਨਰਵਸ ਸਿਸਟਮ ਬਹੁਤ ਜ਼ਿਆਦਾ ਉਤੇਜਿਤ ਹੁੰਦਾ ਹੈ ਜਿਸ ਕਾਰਨ ਨਸਾਂ ‘ਚ ਗਤੀਵਿਧੀ ਵੱਧ ਜਾਂਦੀ ਹੈ। ਜਿਸ ਦਾ ਅਸਰ ਬ੍ਰੈਸਟ ‘ਤੇ ਪੈਂਦਾ ਹੈ। ਹਾਲਾਂਕਿ ਇਹ ਗੱਲ ਹਰ ਕਿਸੇ ‘ਤੇ ਲਾਗੂ ਨਹੀਂ ਹੁੰਦੀ। ਅਜਿਹੇ ਕਈ ਮਾਮਲੇ ਹਨ ਜਿਨ੍ਹਾਂ ‘ਚ ਵਿਆਹ ਤੋਂ ਬਾਅਦ ਵੀ ਬ੍ਰੈਸਟ ਸਾਈਜ਼ ‘ਤੇ ਕੋਈ ਅਸਰ ਨਹੀਂ ਹੁੰਦਾ।
ਹੈਪੀ ਹਾਰਮੋਨਸ ਵਧਣਾ: ਆਪਣੇ ਵਿਆਹ ਨੂੰ ਲੈ ਕੇ ਖੁਸ਼ ਰਹਿਣ ਵਾਲੀਆਂ ਔਰਤਾਂ ਦੇ ਸਰੀਰ ‘ਚ ਹੈਪੀ ਹਾਰਮੋਨ ਜ਼ਿਆਦਾ ਨਿਕਲਣ ਲੱਗਦੇ ਹਨ। ਵਿਆਹ ਤੋਂ ਬਾਅਦ ਜ਼ਿਆਦਾਤਰ ਔਰਤਾਂ ਦੇ ਸਰੀਰ ‘ਚ ਸੇਰੋਟੋਨਿਨ, ਐਂਡੋਰਫਿਨ ਅਤੇ ਆਕਸੀਟੋਸਿਨ ਵਰਗੇ ਹਾਰਮੋਨ ਬਹੁਤ ਜ਼ਿਆਦਾ ਰਿਲੀਜ਼ ਹੋਣ ਲੱਗਦੇ ਹਨ। ਜਿਸ ਕਾਰਨ ਰੋਮਾਂਸ ਦੌਰਾਨ ਉਤਸ਼ਾਹ ਹੁੰਦੀ ਹੈ। ਰੋਮਾਂਸ ਤੋਂ ਬਾਅਦ ਹੈਪੀ ਹਾਰਮੋਨਸ ਦਾ ਫਲੋ ਬਹੁਤ ਚੰਗੀ ਤਰੀਕੇ ਨਾਲ ਹੁੰਦਾ ਹੈ।
ਚਿਹਰੇ ‘ਤੇ ਨਿਖ਼ਾਰ: ਵਿਆਹ ਤੋਂ ਬਾਅਦ ਚਿਹਰੇ ਦੀ ਚਮਕ ਵਧ ਜਾਂਦੀ ਹੈ। ਖਾਸ ਤੌਰ ‘ਤੇ ਅਜਿਹੀਆਂ ਔਰਤਾਂ, ਜੋ ਆਪਣੇ ਵਿਆਹੁਤਾ ਜੀਵਨ ‘ਚ ਬਹੁਤ ਖੁਸ਼ ਰਹਿੰਦੀਆਂ ਹਨ। ਕਿਉਂਕਿ ਖੁਸ਼ ਰਹਿਣ ਨਾਲ ਚਿਹਰੇ ‘ਤੇ ਨਿਖਾਰ ਆਉਂਦਾ ਹੈ। ਨਾਲ ਹੀ ਜਦੋਂ ਤੁਹਾਨੂੰ ਰੋਮਾਂਸ ਤੋਂ ਖੁਸ਼ੀ ਮਿਲਦੀ ਹੈ ਤਾਂ ਇਸ ਦੀ ਚਮਕ ਤੁਹਾਡੇ ਚਿਹਰੇ ‘ਤੇ ਦਿਖਾਈ ਦਿੰਦੀ ਹੈ। ਵਿਆਹ ਤੋਂ ਬਾਅਦ ਸਰੀਰ ‘ਚ ਜਿਸ ਤਰ੍ਹਾਂ ਦੇ ਹਾਰਮੋਨਸ ਨਿਕਲਦੇ ਹਨ ਉਸ ਦਾ ਅਸਰ ਤੁਹਾਡੀ ਸਕਿਨ ‘ਤੇ ਨਜ਼ਰ ਆਉਂਦਾ ਹੈ। ਇਸ ਨਾਲ ਤੁਹਾਡਾ ਚਿਹਰਾ ਨਰਮ ਅਤੇ ਹੈਲਥੀ ਨਜ਼ਰ ਆਉਂਦਾ ਹੈ।
ਭਾਰ ਵਧਣਾ: ਹਾਲਾਂਕਿ ਵਿਆਹ ਤੋਂ ਬਾਅਦ ਹਰ ਔਰਤ ਦਾ ਭਾਰ ਨਹੀਂ ਵਧਦਾ। ਪਰ ਕਈ ਔਰਤਾਂ ਅਜਿਹੀਆਂ ਹਨ ਜਿਨ੍ਹਾਂ ਦਾ ਵਿਆਹ ਤੋਂ ਬਾਅਦ ਭਾਰ ਵਧ ਜਾਂਦਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਆਪਣੀ ਡਾਇਟ ‘ਤੇ ਧਿਆਨ ਨਾ ਦੇਣਾ ਹੁੰਦਾ ਹੈ। ਦਰਅਸਲ, ਵਿਆਹ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਆਪਣੇ ਪਰਿਵਾਰ ਦੇ ਕੰਮਾਂ ‘ਚ ਇੰਨੀਆਂ ਰੁੱਝ ਜਾਂਦੀਆਂ ਹਨ ਕਿ ਉਹ ਸਹੀ ਸਮੇਂ ‘ਤੇ ਖਾਣਾ ਨਹੀਂ ਖਾ ਪਾਉਂਦੀਆਂ ਹਨ। ਇਸ ਦੇ ਨਾਲ ਹੀ ਉਹ ਹੋਰ ਵੀ ਕਈ ਤਰ੍ਹਾਂ ਦੀਆਂ ਲਾਪਰਵਾਹੀਆਂ ਕਰਦੇ ਹਨ ਜਿਸ ਕਾਰਨ ਉਨ੍ਹਾਂ ਦਾ ਭਾਰ ਵਧ ਜਾਂਦਾ ਹੈ। ਨਾਲ ਹੀ ਕੁਝ ਮਾਮਲਿਆਂ ‘ਚ ਸੈਕਸ ਲਾਈਫ ਵਧਣ ਕਾਰਨ ਔਰਤਾਂ ਦੇ ਪੇਟ, ਪੱਟਾਂ ਅਤੇ ਕੁੱਲ੍ਹੇ ‘ਤੇ ਫੈਟ ਵੱਧ ਜਾਂਦਾ ਹੈ।
ਚਿਹਰੇ ‘ਤੇ Pimples ਅਤੇ Acne: ਕੁਝ ਔਰਤਾਂ ਵਿਆਹ ਤੋਂ ਬਾਅਦ ਪ੍ਰੈਗਨੈਂਸੀ ਤੋਂ ਬਚਣ ਲਈ ਗਰਭ ਨਿਰੋਧਕ ਗੋਲੀਆਂ ਦਾ ਸਹਾਰਾ ਲੈਂਦੀਆਂ ਹਨ। ਜਿਸ ਕਾਰਨ ਔਰਤਾਂ ਦੀ ਸਕਿਨ ‘ਤੇ ਪਿੰਪਲਸ ਅਤੇ Acne ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਅਜਿਹਾ ਕਰ ਰਹੇ ਹੋ ਤਾਂ ਇਸ ਤੋਂ ਬਚੋ। ਗਰਭ ਨਿਰੋਧਕ ਗੋਲੀਆਂ ਵੀ ਡਾਕਟਰ ਦੀ ਸਲਾਹ ‘ਤੇ ਹੀ ਲਓ। ਨਾਲ ਹੀ ਪ੍ਰੈਗਨੈਂਸੀ ਤੋਂ ਬਚਾਅ ਲਈ ਸੁਰੱਖਿਅਤ ਤਰੀਕਾ ਅਪਣਾਓ।
ਸਰੀਰ ਦੀ ਬਦਬੂ ਨੂੰ ਕਰਦਾ ਹੈ ਤੇਜ਼: ਵਿਆਹ ਤੋਂ ਬਾਅਦ ਔਰਤਾਂ ਦੇ ਸਰੀਰ ‘ਚ ਐਸਟ੍ਰੋਜਨ ਹਾਰਮੋਨਸ ਦਾ ਲੈਵਲ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਐਸਟ੍ਰੋਜਨ ਹਾਰਮੋਨਸ ਦੇ ਵਧਣ ਨਾਲ ਹਾਰਟ ਹੈਲਥੀ ਰਹਿੰਦਾ ਹੈ। ਨਾਲ ਹੀ ਇਸ ਨਾਲ ਸਰੀਰ ਦੀ ਬਦਬੂ ਤੇਜ਼ ਹੋ ਜਾਂਦੀ ਹੈ।
ਵਿਆਹ ਤੋਂ ਬਾਅਦ ਸਰੀਰ ‘ਚ ਹੋਰ ਵੀ ਕਈ ਬਦਲਾਅ ਦੇਖਣ ਨੂੰ ਮਿਲਦੇ ਹਨ। ਪਰ ਜ਼ਰੂਰੀ ਨਹੀਂ ਹੈ ਕਿ ਇਹ ਸਾਰੇ ਬਦਲਾਅ ਤੁਹਾਡੇ ਸਰੀਰ ‘ਚ ਵੀ ਦਿਖਾਈ ਦੇਣ। ਹਰ ਵਿਅਕਤੀ ਦਾ ਸਰੀਰ ਅਲੱਗ ਹੁੰਦਾ ਹੈ ਅਤੇ ਉਸ ਦੀ ਕੰਮ ਕਰਨ ਦੀ ਸਮਰੱਥਾ ਵੀ ਅਲੱਗ ਹੁੰਦੀ ਹੈ। ਇਸ ਲਈ ਹਰ ਤਰ੍ਹਾਂ ਦੇ ਬਦਲਾਅ ਹਰ ਕਿਸੇ ‘ਚ ਨਜ਼ਰ ਆਉਣ ਇਹ ਜ਼ਰੂਰੀ ਨਹੀਂ ਹੈ।