ਸ਼੍ਰੀ ਮਹਿਤਾਬ ਸਿੰਘ ਆਈ. ਪੀ. ਐੱਸ. ਕਪਤਾਨ ਪੁਲਿਸ ਡਿਟੈਕਟਿਵ ਨੇ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਸੁਖਮਿੰਦਰ ਸਿੰਘ ਛੀਨਾਂ, ਆਈਜੀ ਪਟਿਆਲਾ ਰੇਂਜ ਪਟਿਆਲਾ ਅਤੇ ਸ਼੍ਰੀ ਦੀਪਕ ਪਾਰੀਕ, ਆਈ. ਪੀ. ਐੱਸ., ਸੀਨੀਅਰ ਕਪਤਾਨ ਪੁਲਿਸ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਟਿਆਲਾ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਸ਼੍ਰੀ ਰੋਹਿਤ ਅਗਰਵਾਲ, ਪੀ. ਪੀ. ਐੱਸ. ਡੀ. ਐੱਸ. ਪੀ. ਸਿਟੀ-2 ਪਟਿਆਲਾ ਅਤੇ ਇੰਸ. ਜੀ. ਐੱਸ. ਸਿਕੰਦ ਮੁੱਖ ਅਫਸਰ ਥਾਣਾ ਅਰਬਨ ਅਸਟੇਟ ਪਟਿਆਲਾ ਨੇ ਕੱਲ੍ਹ ਮਿਤੀ 12.6.2022 ਨੂੰ ਦਰਜ ਹੋਏ ਮੁਕੱਦਮਾ ਨੰਬਰ 57 ਮਿਤੀ 12.6.2022 ਅ/ਧ 364 ਆਈ. ਪੀ. ਸੀ. ਥਾਣਾ ਅਰਬਨ ਅਸਟੇਟ ਪਟਿਆਲਾ ਦੀ ਗੁੱਥੀ ਨੂੰ ਬੜੀ ਬਾਰੀਕੀ ਅਤੇ ਟੈਕਨੀਕਲ ਢੰਗ ਨਾਲ ਤਫਤੀਸ਼ ਕਰਕੇ ਸਿਰਫ 8 ਘੰਟਿਆਂ ਵਿਚ ਹੀ ਸੁਲਝਾ ਲਿਆ ਗਿਆ ਹੈ।
ਮੁਕੱਦਮਾ ਉਕਤ ਬਲਦੇਵ ਸਿੰਘ ਪੁੱਤਰ ਫਕੀਰੀਆ ਸਿੰਘ ਵਾਸੀ ਬਲਬੀਰ ਕਾਲੋਨੀ ਚੌਰਾ ਦੇ ਬਿਆਨ ‘ਤੇ ਦਰਜ ਰਜਿਸਟਰ ਕੀਤਾ ਗਿਆ ਸੀ ਕਿ ਉਸ ਦਾ ਲੜਕਾ ਕਾਸਿਮ ਮੁਹੰਮਦ ਉਰਫ ਲਵਲੀ ਉਮਰ ਲਗਭਗ 30 ਸਾਲ ਜੋ ਕਿ ਮਿਤੀ 11.6.2022 ਨੂੰ ਰਾਤ 7.30 ਵਜੇ ਆਪਣੇ ਦੋਸਤ ਦੀ ਪਾਰਟੀ ਵਿਚ ਸ਼ਾਮਲ ਹੋਣ ਲਈ ਕਹਿ ਕੇ ਆਪਣੀ ਕਾਰ ਨੰਬਰ CH-01-AA-9078 ਮਾਰਕਾ ਆਲਟੋ ‘ਤੇ ਸਵਾਰ ਹੋ ਕੇ ਘਰੋਂ ਚਲਾਗਿਆ ਸੀ ਪਰ ਉਹ ਹੁਣ ਤੱਕ ਘਰ ਵਾਪਸ ਨਹੀਂ ਆਇਆ ਤੇ ਉਸ ਦਾ ਫੋਨ ਵੀ ਬੰਦ ਆ ਰਿਹਾ ਹੈ, ਜਿਸ ਦੀ ਭਾਲ ਕਰਨ ਪਰ ਉਸ ਦੀ ਕਾਰ ਬਾਈਪਾਸ ਰੋਡ ਨੇੜੇ ਤਿਨੋਨੀ ਮਾਰਕੀਟ ਸਾਹਮਣੇ ਫੇਜ਼-2 ਅਰਬਨ ਅਸਟੇਟ ਪਟਿਆਲਾ ਸੜਕ ‘ਤੇ ਇਕ ਸਾਈਡ ਖੜ੍ਹੀ ਮਿਲੀ ਜੋ ਕਿ ਖੂਨ ਨਾਲ ਲੱਥਪੱਥਸੀ ਪਰ ਕਾਰ ਵਿਚ ਕੋਈ ਵੀ ਮੌਜੂਦ ਨਹੀਂ ਸੀ। ਜਿਸ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖਿਲਾਪ ਕੇਸ ਰਜਿਸਟਰ ਕੀਤਾ ਗਿਆ ਸੀ।
ਜਾਂਚ ਵਿਚ ਪਾਇਆ ਗਿਆ ਕਿ ਮ੍ਰਿਤਕ ਦੀ ਪਤਨੀ ਰਜ਼ੀਆ ਬੇਗਮ ਉਰਫ ਸੋਨੀਆ ਨੇ ਆਪਣੇ ਪ੍ਰੇਮੀ ਸੁਖਦੀਪ ਸਿੰਘ ਉਰਫ ਦੀਪ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਨੂਰਖੇੜੀਆ ਨਾਲ ਮਿਲ ਕੇ ਮ੍ਰਿਤਕ ਨੂੰ ਰਸਤੇ ਤੋਂ ਹਟਾਉਣ ਦੀ ਨੀਅਤ ਨਾਲ ਕਤਲ ਕਰ ਦਿੱਤਾ ਹੈ ਜਿਸ ‘ਤੇ ਮੁਕੱਦਮਾ ਵਿਚ ਅ/ਧ 302 ਆਈ. ਪੀ. ਸੀ. ਦਾ ਵਾਧਾ ਜੁਰਮ ਕਰਕੇ ਦੋਵਾਂ ਦੋਸ਼ੀਆਂ ਨੂੰ ਅੱਜ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਦੋਵੇਂ ਦੋਸ਼ੀਆਂ ਤੋਂ ਪੁੱਛਗਿਛ ਕਰਨ ਉਪਰੰਤ ਪਾਇਆ ਗਿਆ ਕਿ ਉਨ੍ਹਾਂ ਵੱਲੋਂ ਮ੍ਰਿਤਕ ਕਾਸਿਮ ਮੁਹੰਦ ਦਾ ਕਤਲ ਕਰਕੇ ਉਸ ਦੀ ਲਾਸ਼ ਨੂਰਖੇੜੀਆ ਘਨੌਰ ਰੋਡ ਵਿਖੇ ਦੱਬੀ ਗਈ ਸੀ ਜੋ ਅੱਜ ਮ੍ਰਿਤਕ ਦੀ ਲਾਸ਼ ਨੂੰ ਦੋਸ਼ੀ ਦੇ ਸ਼ਨਾਖਤ ਕਰਨ ਅਨਸਾਰ ਦੱਬੀ ਜਗ੍ਹਾ ਤੋਂ ਮੈਜਿਸਟ੍ਰੇਟ ਸਾਹਿਬ ਦੀ ਹਾਜ਼ਰੀ ਵਿਚ ਕਢਵਾ ਕੇ ਬਰਾਮਦ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: