ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੂਜੀ ਵਾਰ ਕੋਰੋਨਾ ਪਾਜੀਟਿਵ ਪਾਏ ਗਏ ਹਨ। ਪੀਐੱਮ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ।
ਟਵੀਟ ਕਰਦਿਆਂ PM ਟਰੂਡੋ ਨੇ ਕਿਹਾ ਕਿ-‘ਮੇਰਾ ਕੋਵਿਡ-19 ਦੀ ਰਿਪੋਰਟ ਪਾਜੀਟਿਵ ਆਈ ਹੈ। ਮੈਂ ਜਨਤਕ ਸਿਹਤ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਾਂਗਾ ਤੇ ਸਾਰਿਆਂ ਤੋਂ ਵੱਖ ਰਹਾਂਗਾ। ਮੈਨੂੰ ਠੀਕ ਲੱਗ ਰਿਹਾ ਹੈ ਪਰ ਅਜਿਹਾ ਇਸ ਲਈ ਹੈ ਕਿਉਂਕਿ ਮੈਨੂੰ ਮੇਰੇ ਕੋਵਿਡ-19 ਸ਼ਾਟ ਮਿਲ ਗਏ ਹਨ।
ਪ੍ਰਧਾਨ ਮੰਤਰੀ ਟਰੂਡੋ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਨਹੀਂ ਕੀਤਾ ਹੈ ਤਾਂ ਟੀਕਾ ਲਗਵਾਓ। ਆਓ ਆਪਣੀ ਸਿਹਤ ਸੇਵਾ ਪ੍ਰਣਾਲੀ ਨਾਲ ਇਕ ਦੂਜੇ ਦੀ ਤੇ ਖੁਦ ਦੀ ਰੱਖਿਆ ਕਰੋ।
ਵੀਡੀਓ ਲਈ ਕਲਿੱਕ ਕਰੋ -: