ਮੁੰਬਈ : ਸਲਮਾਨ ਖਾਨ ਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਕੁਝ ਦਿਨ ਪਹਿਲਾਂ ਧਮਕੀ ਭਰੀ ਚਿੱਠੀ ਮਿਲੀ ਸੀ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਅਭਿਨੇਤਾ ਨੂੰ ਮਿਲੇ ਧਮਕੀ ਭਰੇ ਪੱਤਰ ਦੀ ਵਜ੍ਹਾ ਨਾਲ ਹੜਕੰਪ ਮਚ ਗਿਆ।ਪੁਲਿਸ ਨੇ ਰਾਤੋਂ-ਰਾਤ ਸੁਰੱਖਿਆ ਵਧਾ ਦਿੱਤੀ। ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਦੀ ਸੁਰੱਖਿਆ ਟੀਮ ਨੂੰ ਚਿੱਠੀ ਉਨ੍ਹਾਂ ਦੇ ਮੁੰਬਈ ਘਰ ਦੇ ਬਾਹਰ ਬਾਂਦ੍ਰਾ ਕੋਲ ਮਿਲਿਆ ਜਿਥੇ ਸਲੀਮ ਖਾਨ ਆਪਣੀ ਰੋਜ਼ਾਨਾ ਦੀ ਸੈਰ ਕਰਨ ਲਈ ਜਾਂਦੇ ਹਨ।
ਮਹਾਰਾਸ਼ਟਰ ਗ੍ਰਹਿ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਬਿਸ਼ਨੋਈ ਗੈਂਗ ਵੱਲੋਂ ਅਭਿਨੇਤਾ ਸਲਮਾਨ ਖਾਨ ਤੇ ਉਨ੍ਹਾਂ ਦੇ ਪਿਤਾ ਨੂੰ ਧਮਕੀ ਦੇਣ ਦਾ ਕਾਰਨ ਆਪਣੀ ਤਾਕਤ ਦਿਖਾਉਣ ਲਈ ਮਾਹੌਲ ਬਣਾਉਣਾ ਸੀ। ਗੈਂਗ ਵੱਡੇ ਵਪਾਰੀਆਂ ਤੇ ਅਭਿਨੇਤਾਵਾਂ ਤੋਂ ਪੈਸੇ ਕੱਢਣ ਦੀ ਤਿਆਰੀ ਕਰ ਰਿਹਾ ਸੀ।
ਦੂਜੇ ਪਾਸੇ ਸਲਮਾਨ ਖਾਨ ਨੂੰ ਅਜਿਹੀਆਂ ਧਮਕੀਆਂ ਦਾ ਡਰ ਨਹੀਂ ਹੈ ਅਤੇ ਉਹ ਆਪਣੀ ਫਿਲਮ ਦੀ ਸ਼ੂਟਿੰਗ ਲਈ ਮੁੰਬਈ ਤੋਂ ਬਾਹਰ ਹਨ। ਸਲਮਾਨ ਹੁਣੇ ਜਿਹੇ ਹੈਦਰਾਬਾਦ ਲਈ ਰਵਾਨਾ ਹੋਏ ਸਨ ਤੇ ਉਨ੍ਹਾਂ ਨੂੰ ਇੱਕ ਹੋਟਲ ਵਿਚ ਦੇਖਿਆ ਗਿਆ ਸੀ ਜਿਥੇ ਉਹ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਵਿਚ ਬਿਜ਼ੀ ਹਨ।
ਵੀਡੀਓ ਲਈ ਕਲਿੱਕ ਕਰੋ -: