BPraak new baby passed: ਗਾਇਕ ਅਤੇ ਸੰਗੀਤ ਨਿਰਦੇਸ਼ਕ B Praak ਦੂਜੀ ਵਾਰ ਪਿਤਾ ਬਣੇ ਪਰ ਜਨਮੇ ਬੱਚੇ ਦੀ ਉਸੇ ਸਮੇਂ ਮੌਤ ਹੋ ਗਈ। ਇਸ ਸਮੇਂ ਗਾਇਕ ਦੇ ਘਰ ਨਿਰਾਸ਼ਾ ਦਾ ਮਾਹੌਲ ਹੈ। ਬੀ ਪਰਾਕ ਅਤੇ ਉਨ੍ਹਾਂ ਦੀ ਪਤਨੀ ਮੀਰਾ ਬੱਚਨ ਦੋਵੇਂ ਬੱਚੇ ਦੇ ਆਉਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ ਪਰ ਜਨਮ ਤੋਂ ਬਾਅਦ ਹੀ ਬੱਚੇ ਦੀ ਮੌਤ ਹੋ ਗਈ।
ਗਾਇਕ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਇਹ ਬੁਰੀ ਖ਼ਬਰ ਦਿੱਤੀ ਹੈ। ਉਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਗਾਇਕ ਅਤੇ ਉਨ੍ਹਾਂ ਦੀ ਪਤਨੀ ਦੀ ਨਿੱਜਤਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਪੋਸਟ ‘ਚ ਲਿਖਿਆ , “ਬਹੁਤ ਹੀ ਦੁੱਖ ਨਾਲ ਇਹ ਐਲਾਨ ਕਰ ਰਹੇ ਹਾਂ ਕਿ ਜਨਮ ਲੈਣ ਵਾਲੇ ਬੱਚੇ ਦਾ ਇਸ ਦੁਨੀਆ ‘ਚ ਆਉਣ ਤੋਂ ਤੁਰੰਤ ਬਾਅਦ ਹੀ ਦਿਹਾਂਤ ਹੋ ਗਿਆ ਹੈ। ਅਸੀਂ ਸਾਰੇ ਡਾਕਟਰਾਂ ਅਤੇ ਸਟਾਫ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਜਿਨ੍ਹਾਂ ਮੈਂਬਰਾਂ ਨੇ ਸਾਡਾ ਸਾਥ ਦਿੱਤਾ। ਅਸੀਂ ਸਾਰੇ ਇਸ ਸਮੇਂ ਹੋਸ਼ ਵਿੱਚ ਨਹੀਂ ਹਾਂ। ਬਹੁਤ ਟੁੱਟੇ ਹੋਏ ਹਾਂ। ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਆਪਣੀ ਨਿੱਜਤਾ ਬਣਾਈ ਰੱਖੀਏ। ਤੁਹਾਡੀ ਮੀਰਾ ਅਤੇ ਬੀ ਪਰਾਕ।” ਬੀ ਪਰਾਕ ਨੇ ਸਾਲ 2020 ਵਿੱਚ ਸਭ ਤੋਂ ਪਹਿਲਾਂ ਬੱਚੇ ਦਾ ਸੁਆਗਤ ਕੀਤਾ। ਪਤਨੀ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਬੀ ਪਰਾਕ ਦਾ ਵਿਆਹ ਸਾਲ 2019 ਵਿੱਚ ਚੰਡੀਗੜ੍ਹ ਵਿੱਚ ਹੋਇਆ ਸੀ।
ਹਾਲ ਹੀ ‘ਚ ਉਨ੍ਹਾਂ ਦਾ ਨਵਾਂ ਗੀਤ ‘ਇਸ਼ਕ ਨਹੀਂ ਕਰਦਾ’ ਰਿਲੀਜ਼ ਹੋਇਆ ਹੈ ਜੋ ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਦੇ ਜਨਮਦਿਨ ‘ਤੇ ਲਾਂਚ ਕੀਤਾ ਗਿਆ ਹੈ। ਇਸ ਗੀਤ ਨੂੰ ਬੀ ਪ੍ਰਾਕ ਨੇ ਆਪਣੀ ਆਵਾਜ਼ ਦਿੱਤੀ ਹੈ। ਗੀਤ ਬਹੁਤ ਭਾਵੁਕ ਹੈ। ਇਸ ਗੀਤ ਨੂੰ ਜਾਨੀ ਅਤੇ ਬੀ ਪਰਾਕ ਨੇ ਕੰਪੋਜ਼ ਕੀਤਾ ਹੈ। ਜੇਕਰ ਬੀ ਪਰਾਕ ਦੀ ਪਤਨੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਪੂਰਾ ਨਾਂ ਮੀਰਾ ਬੱਚਨ ਹੈ। ਸਰਨੇਮ ਨੂੰ ਪੜ੍ਹ ਕੇ ਲੋਕਾਂ ਨੇ ਇਹ ਮੰਨ ਲਿਆ ਹੈ ਕਿ ਉਨ੍ਹਾਂ ਦਾ ਅਮਿਤਾਭ ਬੱਚਨ ਦੇ ਪਰਿਵਾਰ ਨਾਲ ਕੋਈ ਨਾ ਕੋਈ ਸਬੰਧ ਹੈ। ਅਜਿਹਾ ਨਹੀਂ ਹੈ। ਉਹ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ। ਉਹ ਪੇਸ਼ੇ ਤੋਂ ਫਿਟਨੈਸ ਟ੍ਰੇਨਰ ਹੈ। ਨਿੱਜੀ ਵਲਾਗ ਮੀਰਾ ਅਕਸਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ। ਇੰਸਟਾਗ੍ਰਾਮ ‘ਤੇ ਉਨ੍ਹਾਂ ਦੇ 51 ਹਜ਼ਾਰ ਫਾਲੋਅਰਜ਼ ਹਨ।