ਚੰਡੀਗੜ੍ਹ/ਜਲੰਧਰ : ਤਿੰਨ ਹਫ਼ਤਿਆਂ ਦੇ ਚੱਲੇ ਆਪ੍ਰੇਸ਼ਨ ਤੋਂ ਬਾਅਦ, ਜਲੰਧਰ ਦਿਹਾਤੀ ਪੁਲਿਸ ਨੇ ਪਿੰਦਾ ਗੈਂਗ ਨਾਲ ਜੁੜੇ ਇੱਕ ਫਿਰੌਤੀ ਅਤੇ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਸਫਲਤਾਪੂਰਵਕ ਪਰਦਾਫਾਸ਼ ਕਰਦਿਆਂ ਸਾਰੇ 13 ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਸਵਪਨ ਸ਼ਰਮਾ ਨੇ ਕਿਹਾ ਕਿ ਇਹ ਸਾਰੇ ਟ੍ਰੇਂਡ ਸ਼ੂਟਰ ਹਨ ਅਤੇ ਛੇ ਹੋਰ ਹਨ ਜੋ ਪਨਾਹ ਦੇਣ ਅਤੇ ਸਪਲਾਈ ਕਰਨ ਵਿੱਚ ਸ਼ਾਮਲ ਸਨ।
ਗੈਂਗਸਟਰ ਵਿੱਕੀ ਗੌਂਡਰ ਦਾ ਕਰੀਬੀ ਸਾਥੀ ਪਲਵਿੰਦਰ ਸਿੰਘ ਉਰਫ਼ ਪਿੰਦਾ, ਜਿਸ ਦੀ ਨਾਭਾ ਜੇਲ੍ਹ ਬਰੇਕ ‘ਚ ਵੀ ਭੂਮਿਕਾ ਸਾਹਮਣੇ ਆਈ ਸੀ, ਨੂੰ ਗੈਂਗ ਦਾ ਕਿੰਗਪਿਨ ਦੱਸਿਆ ਜਾਂਦਾ ਹੈ ਅਤੇ ਜ਼ਾਹਰ ਤੌਰ ‘ਤੇ ਪਰਮਜੀਤ ਉਰਫ਼ ਪੰਮਾ ਦੀ ਮਦਦ ਨਾਲ ਗੈਂਗ ਨੂੰ ਸੰਭਾਲ ਰਿਹਾ ਸੀ, ਸ਼ਾਹਕੋਟ, ਜਲੰਧਰ ਦੇ ਰਹਿਣ ਵਾਲੇ ਤੇ ਇਸ ਸਮੇਂ ਗ੍ਰੀਸ ਵਿੱਚ ਰਹਿ ਰਹੇ ਹਨ।
ਗ੍ਰਿਫ਼ਤਾਰ ਕੀਤੇ ਗਏ 13 ਸ਼ੂਟਰਾਂ ਦੀ ਪਛਾਣ ਸੁਨੀਲ ਮਸੀਹ ਉਰਫ਼ ਜੀਨਾ, ਰਵਿੰਦਰ ਉਰਫ਼ ਰਵੀ, ਪ੍ਰਦੀਪ ਸਿੰਘ, ਮਨਜਿੰਦਰ ਉਰਫ਼ ਸ਼ਵੀ ਅਤੇ ਸੁਖਮਨ ਸਿੰਘ ਉਰਫ਼ ਸੁਭਾ ਵਾਸੀ ਲੋਹੀਆਂ, ਜਲੰਧਰ ਵਜੋਂ ਹੋਈ ਹੈ। ਸੰਦੀਪ ਉਰਫ ਡੱਲੀ, ਮੇਜਰ ਸਿੰਘ, ਅਪਰੈਲ ਸਿੰਘ ਉਰਫ ਸ਼ੇਰਾ, ਬਲਵਿੰਦਰ ਉਰਫ ਗੁੱਢਾ ਅਤੇ ਸਲਿੰਦਰ ਸਿੰਘ ਸਾਰੇ ਨਕੋਦਰ, ਜਲੰਧਰ; ਮੱਖੂ, ਫਿਰੋਜ਼ਪੁਰ ਦਾ ਸਤਪਾਲ ਉਰਫ ਸੱਤਾ; ਦਵਿੰਦਰਪਾਲ ਸਿੰਘ ਉਰਫ ਦੀਪੂ ਅਤੇ ਸਤਵੰਤ ਸਿੰਘ ਉਰਫ ਜੱਗਾ ਵਾਸੀ ਸ਼ਾਹਕੋਟ, ਜਲੰਧਰ। ਇਹ ਸਾਰੇ ਗ੍ਰਿਫਤਾਰ ਵਿਅਕਤੀ ਹਿਸਟਰੀ ਸ਼ੀਟਰ ਹਨ ਅਤੇ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਘਿਨਾਉਣੇ ਅਪਰਾਧਾਂ ਦੇ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ।
ਜਦਕਿ 6 ਹੋਰ ਵਿਅਕਤੀਆਂ ਨੂੰ ਪਨਾਹ ਦੇਣ ਅਤੇ ਲੌਜਿਸਟਿਕ ਸਪੋਰਟ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਹਨ। ਵਿਅਕਤੀਆਂ ਦੀ ਪਛਾਣ ਅਮਰਜੀਤ ਉਰਫ਼ ਅਮਰ ਵਾਸੀ ਧਰਮਕੋਟ, ਬਲਬੀਰ ਮਸੀਹ, ਐਰਿਕ ਅਤੇ ਬਾਦਲ, ਤਿੰਨਾਂ ਵਾਸੀ ਲੋਹੀਆਂ, ਹਰਵਿੰਦਰ ਸਿੰਘ ਵਾਸੀ ਸ਼ਾਹਕੋਟ ਅਤੇ ਬਚਿੱਤਰ ਸਿੰਘ ਵਾਸੀ ਕਪੂਰਥਲਾ ਵਜੋਂ ਹੋਈ ਹੈ।
ਪੁਲਿਸ ਨੇ ਉਨ੍ਹਾਂ ਕੋਲੋਂ ਸੱਤ .32 ਬੋਰ ਪਿਸਤੌਲ, ਤਿੰਨ .315 ਬੋਰ ਪਿਸਤੌਲ, ਇੱਕ .315 ਬੋਰ ਦੀ ਬੰਦੂਕ ਅਤੇ ਇੱਕ .12 ਬੋਰ ਦੀ ਬੰਦੂਕ ਸਮੇਤ 9 ਹਥਿਆਰ ਬਰਾਮਦ ਕੀਤੇ ਹਨ ਅਤੇ ਟੋਇਟਾ ਇਨੋਵਾ ਅਤੇ ਮਹਿੰਦਰਾ ਐਕਸਯੂਵੀ 500 ਸਮੇਤ ਦੋ ਵਾਹਨਾਂ ਤੋਂ ਇਲਾਵਾ ਉਨ੍ਹਾਂ ਦੇ ਕਬਜ਼ੇ ‘ਚੋਂ 8 ਲੱਖ ਰੁਪਏ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਹੈ।
ਐਸਐਸਪੀ ਨੇ ਦੱਸਿਆ ਕਿ ਪਰਮਜੀਤ ਉਰਫ਼ ਪੰਮਾ ਗਿਰੋਹ ਨੂੰ ਫਾਇਨਾਂਸ ਕਰਦਾ ਸੀ ਅਤੇ ਅਮਰਜੀਤ ਉਰਫ਼ ਅਮਰ ਨੂੰ ਹਵਾਲਾ ਰਾਹੀਂ ਵਿਦੇਸ਼ੀ ਕਰੰਸੀ ਭੇਜਦਾ ਸੀ, ਜੋ ਅੱਗੇ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਗਰੋਹ ਦੇ ਮੈਂਬਰਾਂ ਵਿੱਚ ਵੰਡਦਾ ਸੀ।
ਉਨ੍ਹਾਂ ਦੱਸਿਆ ਕਿ ਇਹ ਗਿਰੋਹ ਪਿਛਲੇ ਛੇ ਸਾਲਾਂ ਤੋਂ ਸਰਗਰਮ ਹੈ ਅਤੇ ਮੱਧ ਪ੍ਰਦੇਸ਼ ਤੋਂ ਸੰਗਠਿਤ ਫਿਰੌਤੀ, ਹਥਿਆਰਬੰਦ ਹਾਈਵੇ ਡਕੈਤੀ, ਭੂ-ਮਾਫੀਆ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੈ। ਸਵਪਨ ਸ਼ਰਮਾ ਨੇ ਕਿਹਾ ਕਿ ਇਸ ਗਿਰੋਹ ਦੀ ਗ੍ਰਿਫਤਾਰੀ ਦੇ ਨਾਲ, ਪੁਲਿਸ ਜਲੰਧਰ ਅਤੇ ਬਠਿੰਡਾ ਵਿੱਚ ਕਤਲ, ਜਬਰੀ ਵਸੂਲੀ ਅਤੇ ਹਾਈਵੇਅ ਆਰਮਡ ਡਕੈਤੀ ਸਣਏ ਤਿੰਨ ਅੰਨ੍ਹੇ ਕੇਸਾਂ ਨੂੰ ਵੀ ਸੁਲਝਾਉਣ ਵਿੱਚ ਕਾਮਯਾਬ ਰਹੀ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਕੁੱਲ 19 ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਘੱਟੋ-ਘੱਟ 12 ਪੁਲਿਸ ਨੂੰ ਅੱਠ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਸਨ।
ਵੀਡੀਓ ਲਈ ਕਲਿੱਕ ਕਰੋ -: