Kulwinder billa disrespecting moosewala: ਪੰਜਾਬੀ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਲੈ ਕੇ ਲੋਕਾਂ ਦਾ ਇਤਰਾਜ਼ ਹੈ ਕਿ ਕੁਲਵਿੰਦਰ ਬਿੱਲਾ ਦੇ ਸਿੱਧੂ ਮੂਸੇਵਾਲਾ ਦੇ ਗੀਤ SYL ਦੀ ਬੇਇੱਜ਼ਤੀ ਕੀਤੀ ਹੈ।
ਇਸ ਚਰਚਾ ਦੇ ਵਿਚਕਾਰ, ਅਦਾਕਾਰ ਨੇ ਇਸ ਬਾਰੇ ਸਪੱਸ਼ਟੀਕਰਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਕਦੇ ਵੀ ਸਿੱਧੂ ਮੂਸੇ ਵਾਲਾ ਦਾ ਨਿਰਾਦਰ ਨਹੀਂ ਕਰ ਸਕਦੇ। ਕੁਲਵਿੰਦਰ ਬਿੱਲਾ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਸਪੱਸ਼ਟ ਕੀਤਾ ਕਿ 22 ਜੂਨ, 2022 ਨੂੰ ਉਸਦੀ ਫਿਲਮ ‘ਟੈਲੀਵਿਜ਼ਨ’ ਦੇ ਪ੍ਰੀਮੀਅਰ ਦੌਰਾਨ ਬਹੁਤ ਸਾਰਾ ਮੀਡੀਆ ਸੀ। ਬਿੱਲਾ ਨੇ ਕਿਹਾ ਪੱਤਰਕਾਰ ਉਸ ਤੋਂ ਕਈ ਸਵਾਲ ਪੁੱਛ ਰਹੇ ਸਨ। ਇਸ ਦੌਰਾਨ ਇਕ ਪੱਤਰਕਾਰ ਨੇ ਸਿੱਧੂ ਦੇ ਗੀਤ ਨੂੰ ਲੈ ਕੇ ਸਵਾਲ ਪੁੱਛ ਲਿਆ ਤੇ ਉਨ੍ਹਾਂ ਨੇ ਬਹੁਤ ਘੱਟ ਸ਼ਬਦਾਂ ‘ਚ ਇਸ ਦਾ ਜਵਾਬ ਦਿੱਤਾ, ਜਿਸ ਦਾ ਉਨ੍ਹਾਂ ਨੂੰ ਅਹਿਸਾਸ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਮੌਕਾ ਅਜਿਹਾ ਸੀ ਕਿ ਸਭ ਕੁਝ ਜਲਦੀ-ਜਲਦੀ ਖ਼ਤਮ ਕਰਨਾ ਸੀ ਤੇ ਸਮਾਂ ਘੱਟ ਸੀ।
‘SYL’ ਗੀਤ ਬਾਰੇ ਪੁੱਛੇ ਜਾਣ ‘ਤੇ ਕੁਲਵਿੰਦਰ ਬਿੱਲਾ ਨੇ ਥੋੜ੍ਹੀ ਦੇਰ ‘ਚ ਇਸ ਬਾਰੇ ਗੱਲ ਕੀਤੀ ਅਤੇ ਫਿਰ ਆਪਣੀ ਹੀ ਫ਼ਿਲਮ ਬਾਰੇ ਗੱਲ ਕੀਤੀ। ਸੋਸ਼ਲ ਮੀਡੀਆ ‘ਤੇ ਵੀਡੀਓ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਲੋਕਾਂ ਨੇ ਕਿਹਾ ਕਿ ਕੁਲਵਿੰਦਰ ਬਿੱਲਾ ਨੇ ਸਿੱਧੂ ਮੂਸੇ ਵਾਲਾ ਦਾ ਅਪਮਾਨ ਕੀਤਾ ਹੈ। ਕੁਲਵਿੰਦਰ ਬਿੱਲਾ ਨੇ ਅੱਗੇ ਕਿਹਾ ਕਿ ਉਸਨੇ ਗੀਤ ਸੁਣਿਆ ਅਤੇ “ਕਿਉਂਕਿ ਇਹ ਪੰਜਾਬ ਅਤੇ ਪੰਜਾਬ ਦੇ ਹੱਕਾਂ ਬਾਰੇ ਹੈ, ਕਿਸ ਨੂੰ ਪਸੰਦ ਨਹੀਂ ਆਵੇਗਾ?”ਮੈਂ ਖੁਦ ਪੰਜਾਬ ਬਾਰੇ ਗੀਤ ਗਾਏ ਹਨ, ਮੈਂ ਸਿੱਧੂ ਦੀ ਬੇਇੱਜ਼ਤੀ ਕਿਵੇਂ ਕਰ ਸਕਦਾ ਹਾਂ?”ਨਾਲ ਹੀ ਕੁਲਵਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਪੰਜਾਬ ਲਈ ਗਾਇਆ ਹੈ ਤੇ ਪੰਜਾਬ ਨੂੰ ਵੰਡਣ ਦੀ ਥਾਂ ਇਕੱਠੇ ਹੋ ਕੇ ਰਹੀਏ। ਵੀਡੀਓ ਨੂੰ ਸਾਂਝਾ ਕਰਦੇ ਹੋਏ, ਕੁਲਵਿੰਦਰ ਬਿੱਲਾ ਨੇ ਕੈਪਸ਼ਨ ਦਿੱਤਾ: “ਜੇ ਕਿਸ ਵੀ ਵੀਰ-ਭੈਣਾਂ ਦੀਆਂ ਭਾਵਨਾਵਾਂ ਨੂੰ ਥੀਸ ਪਹੁੰਚੀ ਹੋਵੇਂ ਤਨ ਓਹਦੇ ਲੇਈ ਦਿਲੋਂ ਮਾਫ ਕਰੋ।”