ਪੰਜਾਬ ਨੂੰ ਜਲਦ ਨਵਾਂ ਡੀਜੀਪੀ ਮਿਲੇਗਾ। ਮੌਜੂਦਾ DGP ਵੀਕੇ ਭਾਵਰਾ ਕੇਂਦਰ ਵਿਚ ਜਾਣਗ। ਉਨ੍ਹਾਂ ਦੇ ਕੇਂਦਰੀ ਡੈਪੂਟੇਸ਼ਨ ਦੀ ਮੰਗ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਮਨਜ਼ੂਰ ਕਰ ਲਿਆ ਹੈ। ਭਾਵਰਾ ਨੇ 2 ਮਹੀਨੇ ਦੀ ਛੁੱਟੀ ਅਪਲਾਈ ਕਰ ਦਿੱਤੀ ਹੈ।
5 ਜੁਲਾਈ ਤੋਂ ਉਹ ਛੁੱਟੀ ‘ਤੇ ਚਲੇ ਜਾਣਗੇ। ਇਸ ਤੋਂ ਬਾਅਦ ਗੌਰਵ ਯਾਦਵ ਜਾਂ ਹਰਪ੍ਰੀਤ ਸਿੱਧੂ ਨੂੰ ਕਾਰਜਕਾਰੀ ਡੀਜੀਪੀ ਦਾ ਚਾਰਜ ਦਿੱਤਾ ਜਾ ਸਕਦਾ ਹੈ। ਇਸ ਦੌੜ ਵਿਚ ਡੀਜੀਪੀ ਸ਼ਰਦ ਸਤਿਆ ਚੌਹਾਨ ਤੇ ਸੰਜੀਵ ਕਾਲੜਾ ਦਾ ਨਾਂ ਵੀ ਚਰਚਾ ਵਿਚ ਹੈ।
ਪੰਜਾਬ ਦੀ ‘ਆਪ’ ਸਰਕਾਰ ਡੀਜੀਪੀ ਭਾਵਰਾ ਤੋਂ ਨਾਖੁਸ਼ ਹੈ ਜਿਸ ਦੀ ਵੱਡੀ ਵਜ੍ਹਾ ਸੂਬੇ ਵਿਚ ਪੈਦਾ ਹੋਈ ਲਾਅ ਅਤੇ ਆਰਡਰ ਦੀ ਸਥਿਤੀ ਹੈ। ਪਹਿਲਾਂ ਪੰਜਾਬ ਪੁਲਿਸ ਦੇ ਮੋਹਾਲੀ ਸਥਿਤ ਇੰਟੈਲੀਡੈਂਸ ਵਿੰਗ ਹੈੱਡਕੁਆਰਟਰ ‘ਤੇ ਰਾਕੇਟ ਅਟੈਕ ਹੋਇਆ। ਪੁਲਿਸ ਅਜੇ ਤੱਕ ਰਾਕੇਟ ਦਾਗਣ ਵਾਲਿਆਂ ਨੂੰ ਫੜ ਨਹੀਂ ਸਕੀ ਹੈ। ਫਿਰ ਸਿੱਧੂ ਮੂਸੇਵਾਲਾ ਦੀ ਹੱਤਿਆ ਹੋ ਗਈ। ਇਸ ਵਿਚ ਪੰਜਾਬ ਪੁਲਿਸ ਦਾ ਇੰਟੈਲੀਜੈਂਸ ਫੇਲੀਅਰ ਰਿਹਾ। ਹੱਤਿਆ ਤੋਂ ਇਕ ਦਿਨ ਪਹਿਲਾਂ ਮੂਸੇਵਾਲਾ ਦੀ ਸਕਿਓਰਿਟੀ ਘਟਾਈ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਡੀਜੀਪੀ ਵੀਕੇ ਭਾਵਰਾ ਨੂੰ ਬਦਲਣ ਦਾ ਫੈਸਲਾ ਸੰਗਰੂਰ ਹਾਰ ਤੋਂ ਬਾਅਦ ਤੈਅ ਹੋ ਚੁੱਕਾ ਸੀ। ਆਮ ਆਦਮੀ ਪਾਰਟੀ ਦਾ ਮੰਨਣਾ ਹੈ ਕਿ ਲਾਅ ਐਂਡ ਆਰਡਰ ਅਤੇ ਖਾਸ ਕਰਕੇ ਮੂਸੇਵਾਲਾ ਦੀ ਹੱਤਿਆ ਕਾਰਨ ਉਹ ਹਾਰੇ ਹਨ ਜਿਸ ਦੀ ਜ਼ਿੰਮੇਵਾਰ ਪੰਜਾਬ ਪੁਲਿਸ ਮੁਖੀ ਹੈ। ਇਸ ਦਾ ਪਤਾ ਲੱਗਣ ਦੇ ਬਾਅਦ ਡੀਜੀਪੀ ਭਾਵਰਾ ਨੇ ਖੁਦ ਹੀ ਕੁਰਸੀ ਛੱਡਣ ਦੀ ਤਿਆਰੀ ਕਰ ਲਈ।