ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਵਿਚ ਅੱਜ ਤੜਕੇ ਹੀ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਸੈਲਾਨੀਆਂ ਨਾਲ ਭਰੀ ਕਾਰ ਰਾਮਨਗਰ ਦੇ ਢੇਲਵਾ ਨਦੀ ਵਿੱਚ ਡਿੱਗ ਗਈ ਹੈ। ਇਸ ਆਰਟਿਗਾ ਕਾਰ ਵਿੱਚ 10 ਲੋਕ ਸਵਾਰ ਸਨ । ਇਨ੍ਹਾਂ ਵਿੱਚੋਂ ਸਿਰਫ਼ ਇੱਕ ਲੜਕੀ ਨੂੰ ਜ਼ਿੰਦਾ ਬਚਾਇਆ ਗਿਆ ਹੈ। ਉਸ ਨੂੰ ਇਲਾਜ ਲਈ ਰਾਮਨਗਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਕਾਰ ਵਿੱਚ ਸਵਾਰ ਲੋਕ ਪੰਜਾਬ ਦੇ ਰਹਿਣ ਵਾਲੇ ਸਨ। ਇਹ ਹਾਦਸਾ ਬਰਸਾਤੀ ਨਾਲਾ ਪਾਰ ਕਰਦੇ ਸਮੇਂ ਵਾਪਰਿਆ । ਨਾਲੇ ਵਿੱਚ ਅਚਾਨਕ ਪਾਣੀ ਦਾ ਵਹਾਅ ਵੱਧ ਗਿਆ ਅਤੇ ਕਾਰ ਬੇਕਾਬੂ ਹੋ ਕੇ ਹੇਠਾਂ ਨਦੀ ਵਿੱਚ ਜਾ ਡਿੱਗੀ। ਹਾਦਸੇ ‘ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੁੱਖ ਪ੍ਰਗਟਾਇਆ ਹੈ ਤੇ ਟਵੀਟ ਕੀਤਾ।
ਟਵੀਟ ਕਰਦਿਆਂ ਉਨ੍ਹਾਂ ਲਿਖਿਆ ਕਿ-‘ਨੈਨੀਤਾਲ ਜ਼ਿਲ੍ਹੇ ਵਿੱਚ ਦੇਹਲਾ ਨਦੀ ਵਿੱਚ 9 ਪੰਜਾਬੀ ਸੈਲਾਨੀਆਂ ਦੀ ਕਾਰ ਵਹਿ ਜਾਣ ਬਾਰੇ ਜਾਣ ਕੇ ਦੁੱਖ ਹੋਇਆ। ਸਾਰੇ ਸੈਲਾਨੀਆਂ ਨੂੰ ਮਾਨਸੂਨ ਦੇ ਮੌਸਮ ਦੌਰਾਨ ਵਧੇਰੇ ਸਾਵਧਾਨ ਰਹਿਣ ਦੀ ਬੇਨਤੀ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਨੂੰ ਵੀ ਅਪੀਲ ਹੈ ਕਿ ਪਰਿਵਾਰਾਂ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਵਾਈ ਜਾਵੇ।’
ਇਹ ਵੀ ਪੜ੍ਹੋ : ਫਰੀਦਕੋਟ ਦੀ ਕੇਂਦਰੀ ਜੇਲ੍ਹ ਫਿਰ ਤੋਂ ਸੁਰਖੀਆਂ ‘ਚ, ਦੀਵਾਰ ਤੋਂ ਸਾਮਾਨ ਸੁੱਟਣ ਆਏ 3 ਨੌਜਵਾਨ, 2 ਕਾਬੂ
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਵੇਰੇ ਸਾਢੇ 5 ਵਜੇ ਵਾਪਰਿਆ ਹੈ। ਜਾਣਕਾਰੀਮੁਤਾਬਕ ਪੰਜਾਬ ਤੋਂ ਆਏ ਇਹ ਸੈਲਾਨੀ ਰਾਮਨਗਰ ਦੇ ਇੱਕ ਹੋਟਲ ਵਿੱਚ ਠਹਿਰੇ ਹੋਏ ਸਨ। ਉਹ ਸਵੇਰੇ 5 ਵਜੇ ਹੋਟਲ ਤੋਂ ਘੁੰਮਣ ਲਈ ਹੋਟਲ ਤੋਂ ਨਿਕਲੇ ਸਨ । ਰਾਮਨਗਰ ਵਿੱਚ ਵੀਰਵਾਰ ਦੇਰ ਰਾਤ ਤੋਂ ਬਾਰਿਸ਼ ਹੋ ਰਹੀ ਹੈ । ਇਸ ਕਾਰਨ ਬਰਸਾਤੀ ਨਾਲੇ ਪੂਰੇ ਉਫ਼ਾਨ ‘ਤੇ ਸੀ । ਢੇਲਵਾ ਨਦੀ ਦੇ ਪੁਲ ’ਤੇ ਪਾਣੀ ਓਵਰਫਲੋ ਹੋ ਗਿਆ । ਇਸ ਤੋਂ ਬਾਅਦ ਵੀ ਆਰਟਿਗਾ ਡਰਾਈਵਰ ਨੇ ਕਾਰ ਨੂੰ ਪਾਰ ਕਰਨ ਦਾ ਫੈਸਲਾ ਕੀਤਾ । ਉਨ੍ਹਾਂ ਦਾ ਇਹ ਫੈਸਲਾ ਸੈਲਾਨੀਆਂ ਲਈ ਭਾਰੀ ਪੈ ਗਿਆ । ਕਾਰ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਈ ਅਤੇ ਹੇਠਾਂ ਜਾ ਕੇ ਪੱਥਰਾਂ ਵਿਚਕਾਰ ਫਸ ਗਈ । ਇਸ ਕਾਰਨ ਗੱਡੀ ਵਿੱਚ ਸਵਾਰ 9 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਇਸ ਹਾਦਸੇ ਵਿੱਚ ਸਿਰਫ਼ ਇੱਕ ਲੜਕੀ ਨੂੰ ਜ਼ਿੰਦਾ ਬਚਾਇਆ ਜਾ ਸਕਿਆ ਹੈ।
ਵੀਡੀਓ ਲਈ ਕਲਿੱਕ ਕਰੋ -: