ਮੂਸੇਵਾਲਾ ਕਤਲਕਾਂਡ ਦਾ ਨਵਾਂ ਰਾਜਸਥਾਨ ਕੁਨੈਕਸ਼ਨ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਜੈਪੁਰ ਜੇਲ੍ਹ ਵਿਚ ਬੰਦ ਗੈਂਗਸਟਰ ਦਾਨਾਰਾਮ ਵੀ ਸ਼ਾਮਲ ਸੀ। ਉਸ ‘ਤੇ ਕਾਤਲਾਂ ਨੂੰ ਮਦਦ ਕਰਨ ਦਾ ਸ਼ੱਕ ਹੈ। ਪੰਜਾਬ ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਹੱਤਿਆ ਵਾਲੇ ਦਿਨ ਦਾਨਾਰਾਮ ਸ਼ਾਰਪ ਸ਼ੂਟਰਸ ਦੇ ਨਾਲ ਸੀ।
ਦਾਨਾਰਾਮ ਰੋਹਿਤ ਗੋਦਾਰਾ ਗੈਂਗ ਦਾ ਗੈਂਗਸਟਰ ਹੈ। ਇਸ ਸਮੇਂ ਉਹ ਜੈਪੁਰ ਜੇਲ੍ਹ ਵਿਚ ਬੰਦ ਹੈ। ਦਾਨਾਰਾਮ ਨੂੰ ਲਿਆਉਣ ਲਈ ਪੰਜਾਬ ਪੁਲਿਸ ਰਾਜਸਥਾਨ ਪਹੁੰਚ ਚੁੱਕੀ ਹੈ। ਦਿੱਲੀ ਤਿਹਾਰ ਜੇਲ੍ਹ ਵਿਚ ਪ੍ਰੋਡਕਸ਼ਨ ਵਾਰੰਟ ‘ਤੇ ਲਿਆਏ ਸ਼ਾਰਪ ਸ਼ੂਟਰ ਪ੍ਰਿਯਵਰਤ ਫੌਜੀ ਤੋਂ ਪੁੱਛਗਿਛ ਦੇ ਬਾਅਦ ਦਾਨਾਰਾਮ ਦਾ ਨਾਂ ਸਾਹਮਣੇ ਆਇਆ।
ਇਹ ਪਹਿਲੀ ਵਾਰ ਨਹੀਂ ਹੈ ਕਿ ਮੂਸੇਵਾਲਾ ਦੀ ਹੱਤਿਆ ਦਾ ਲਿੰਕ ਰਾਜਸਥਾਨ ਨਾਲ ਜੁੜਿਆ ਹੋਵੇ। ਮੂਸੇਵਾਲਾ ਦੇ ਕਤਲ ਵਿਚ ਸ਼ਾਰਪ ਸ਼ੂਟਰਸ ਨੇ ਜਿਸ ਬੋਲੈਰੋ ਦਾ ਇਸਤੇਮਾਲ ਕੀਤਾ ਸੀ ਉਹ ਵੀ ਰਾਜਸਥਾਨ ਤੋਂ ਆਈ ਸੀ। ਇਹ ਬਲੈਰੋ ਰਾਵਤਸਰ ਤੋਂ ਫਤਿਆਬਾਦ ਹਰਿਆਣਾ ਪਹੁੰਚਾਈ ਗਈ ਸੀ ਜਿਸ ਦੀ ਵਰਤੋਂ ਪ੍ਰਿਯਵਰਤ ਫੌਜੀ ਦੀ ਅਗਵਾਈ ਵਾਲੇ ਸ਼ਾਰਪ ਸ਼ੂਟਰਸ ਦੀ ਟੀਮ ਨੇ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਦੱਸ ਦੇਈਏ ਕਿ ਮੂਸੇਵਾਲਾ ਦੀ 29 ਮਈ ਨੂੰ ਮਾਨਸਾ ਦੇ ਜਵਾਹਰਕੇ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਜਿਸ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਸੀ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ 3 ਸ਼ਾਰਪ ਸ਼ੂਟਰਸ ਪ੍ਰਿਯਵਰਤ ਫੌਜੀ, ਕਸ਼ਿਸ਼ ਤੇ ਅੰਕਿਤ ਸਿਰਸਾ ਨੂੰ ਗ੍ਰਿਫਤਾਰ ਕੀਤਾ। ਦੀਪਕ ਮੁੰਡੀ, ਜਗਰੂਪ ਰੂਪਾ ਤੇ ਮਨੂ ਕੁੱਸਾ ਅਜੇ ਫਰਾਰ ਹਨ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿਚ ਸ਼ਾਰਪ ਸ਼ੂਟਰਸ ਦੀ ਮਦਦ ਕਰਨ ਵਾਲੇ 14 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਲਾਰੈਂਸ ਤੇ ਜੱਗੂ ਭਗਵਾਨਪੁਰੀਆ ਨੂੰ ਵੀ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿਛ ਕੀਤੀ ਜਾ ਰਹੀ ਹੈ।