ਚੰਡੀਗੜ੍ਹ ਦੇ ਕਾਰਮਲ ਕਾਨਵੈਂਟ ਸਕੂਲ ਵਿਚ ਦਰੱਖਤ ਡਿਗਣ ਨਾਲ ਵਿਦਿਆਰਥੀ ਦੀ ਮੌਤ ਨੂੰ ਲੋਕ ਅਜੇ ਭੁੱਲੇ ਵੀ ਨਹੀਂ ਸੀ ਕਿ ਕਸਬਾ ਬਮਿਆਲ ਵਿਚ 12 ਸਾਲਾ ਮਨੀਸ਼ ਦੀ ਵੀ ਦਰੱਖਤ ਡਿਗਣ ਨਾਲ ਮੌਤ ਹੋ ਗਈ। ਮਨੀਸ਼ ਆਪਣੀ ਮਾਸੀ ਕੋਲ ਆਇਆ ਹੋਇਆ ਸੀ ਕਿ ਇਸੇ ਦੌਰਾਨ ਉਸ ‘ਤੇ ਸਫੈਦੇ ਦਾ ਇਕ ਪੁਰਾਣਾ ਦਰੱਖਤ ਡਿੱਗ ਗਿਆ। ਹਾਦਸੇ ਸਮੇਂ ਮਨੀਸ਼ ਘਰ ਦੇ ਵਿਹੜੇ ਵਿਚ ਖੇਡ ਰਿਹਾ ਸੀ। ਦਰੱਖਤ ਡਿਗਣ ਦੀ ਗੱਲ ਦਾ ਪਤਾ ਲੱਗਦੇ ਹੀ ਪਰਿਵਾਰਕ ਮੈਂਬਰ ਆਏ ਤੇ ਮਨੀਸ਼ ਨੂੰ ਦਰੱਖਤ ਦੇ ਹੇਠਾਂ ਦੇਖ ਕੇ ਉਨ੍ਹਾਂ ਦੇ ਰੌਂਗਟੇ ਖੜ੍ਹੇ ਹੋ ਗਏ। ਜ਼ਖਮੀ ਹਾਲਤ ਵਿਚ ਉਸ ਨੂੰ ਡਾਕਟਰ ਕੋਲ ਲੈ ਕੇ ਗਏ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਹਾਦਸਾ ਸ਼ਨੀਵਾਰ ਸ਼ਾਮ ਨੂੰ ਵਾਪਰਿਆ। ਹਾਦਸੇ ਦਾ ਪਤਾ ਲੱਗਦੇ ਹੀ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰ ਪਹੁੰਚੇ। ਕੈਬਨਿਟ ਮੰਤਰੀ ਨੇ ਘਟਨਾ ‘ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਮਿਲਣ ਵਾਲੀ ਹਰ ਸੰਭਵ ਸਹਾਇਕਾ ਇਸ ਪਰਿਵਾਰ ਨੂੰ ਦਿੱਤੀ ਜਾਵੇਗੀ। 12 ਸਾਲਾ ਮਨੀਸ਼ ਸਰਕਾਰੀ ਹਾਈ ਸਕੂਲ ਵਿਚ 7ਵੀਂ ਵਿਚ ਪੜ੍ਹਦਾ ਸੀ।
ਉਹ ਦੋ ਭਰਾ ਤੇ ਇਕ ਭੈਣ ਹੈ। ਭਰਾ ਵੱਡਾ ਹੈ ਤੇ ਭੈਣ ਛੋਟੀ। ਮਨੀਸ਼ ਦੇ ਪਿਤਾ ਜੋਗਿੰਦਰ ਪਾਲ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਮਨੀਸ਼ ਵੀ ਸਕੂਲ ਤੋਂ ਛੁੱਟੀ ਹੋਣ ਦੇ ਬਾਅਦ ਉਸਦਾ ਕੰਮ ਵਿਚ ਹੱਥ ਵੰਡਾਉਂਦਾ ਸੀ। ਬੀਤੇ ਸ਼ਨੀਵਾਰ ਨੂੰ ਮਨੀਸ਼ ਆਪਣੇ ਘਰ ‘ਤੇ ਕੁਝ ਦੂਰੀ ‘ਤੇ ਰਹਿੰਦੀ ਆਪਣੀ ਮਾਸੀ ਦੇ ਘਰ ਮਗਵਾਲ ਮੌੜ ਖੇਡਣ ਲਈ ਗਿਆ ਹੋਇਆ ਸੀ।
ਇਸ ਦੌਰਾਨ ਤੇਜ਼ ਹਵਾ ਚੱਲਣ ਨਾਲ ਘਰ ਦੇ ਨੇੜੇ ਸੜਕ ‘ਤੇ ਲੱਗਾ ਜੰਗਲਾਤ ਵਿਭਾਗ ਦਾ ਇਕ ਵਿਸ਼ਾਲ ਸਫੈਦੇ ਦਾ ਦਰੱਖਤ ਉਖੜ ਗਿਆ। ਦਰੱਖਤ ਮਨੀਸ਼ ‘ਤੇ ਡਿੱਗ ਗਿਆ। ਦਰੱਖਤ ਡਿਗਣ ਦੇ ਬਾਅਦ ਪਰਿਵਾਰ ਨੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਦਰੱਖਤ ਨੂੰ ਕੱਟ ਕੇ ਮਨੀਸ਼ ਨੂੰ ਉਸ ਦੇ ਹੇਠੋਂ ਕੱਢਿਆ। ਇਲਾਜ ਲਈ ਉਸ ਨੂੰ ਡਾਕਟਰ ਕੋਰ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: