ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੱਡਾ ਫੇਰਬਦਲ ਕੀਤਾ ਗਿਆ ਹੈ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਲੰਬੇ ਸਮੇਂ ਤੋਂ ਇਕ ਹੀ ਸੀਟ ‘ਤੇ ਬੈਠੇ ADC ਤੇ 9 ਐੱਸਡੀਐੱਮ ਸਣੇ 29 ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਅਧਿਕਾਰੀ ਤੇ ਮੁਲਾਜ਼ਮ 3 ਸਾਲ ਤੋਂ ਵੱਧ ਸਮੇਂ ਲਈ ਇਕ ਹੀ ਸੀਟ ‘ਤੇ ਲੱਗੇ ਹੋਏ ਹਨ ਜਿਸ ਨਾਲ ਸਰਕਾਰੀ ਕੰਮਾਂ ਦੀ ਰਫਤਾਰ ‘ਤੇ ਪੜਭਾਵ ਪਿਆ ਹੈ।