ਲੁਧਿਆਣਾ ਦੇ ਕਸਬਾ ਮੁੱਲਾਂਪੁਰ ਦੇ ਪਿੰਡ ਭਨੋਹੜ ਵਿਚ ਕਤਲ ਦੀ ਹੱਤਿਆ ਦੇ ਮਾਮਲੇ ਵਿਚ ਗ੍ਰਿਫਤਾਰ ਮਹਿਲਾ ਬਬੀਤਾ ਨੂੰ ਦਾਖਾ ਪੁਲਿਸ ਨੇ 2 ਦਿਨ ਦੇ ਰਿਮਾਂਡ ‘ਤੇ ਲਿਆ ਹੈ। ਦੋਸ਼ ਹੈ ਕਿ ਉਸ ਨੇ ਬੇਟੇ ਦਾ ਗਲਾ ਘੋਟ ਕੇ ਕਤਲ ਕੀਤਾ ਤੇ ਲਾਸ਼ ਨੂੰ ਬੋਰੇ ਵਿਚ ਪਾ ਕੇ ਤਾਲਾਬ ਵਿਚ ਸੁੱਟ ਦਿੱਤੀ। 10 ਸਾਲ ਪਹਿਲਾਂ ਵੀ ਮਹਿਲਾ ਨੇ ਆਪਣੀ 6 ਸਾਲ ਦੀ ਬੇਟੀ ਤੇ ਗਰਭ ਵਿਚ ਪਲ ਰਹੇ ਬੱਚੇ ਨੂੰ ਵੀ ਖਤਮ ਕਰ ਦਿੱਤਾ ਸੀ।
ਦੱਸ ਦੇਈਏ ਕਿ ਬਬੀਤਾ ਦਾ 4 ਸਾਲ ਦਾ ਬੇਟਾ ਵੀਰਵਾਰ ਨੂੰ ਗਾਇਬ ਹੋ ਗਿਆ ਸੀ। ਉਸ ਦੇ ਪਤੀ ਸ਼ਾਮ ਲਾਲ ਤੇ ਹੋਰਨਾਂ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ। ਇਸ ਦੌਰਾਨ ਸੀਸੀਟੀਵੀ ਵਿਚ ਦੇਖਿਆ ਗਿਆ ਕਿ ਬਬੀਤਾ ਸਿਰ ‘ਤੇ ਬੋਰੀ ਰੱਖ ਕੇ ਕਿਤੇ ਜਾ ਰਹੀ ਹੈ। ਇਸ ਤੋਂ ਬਾਅਦ ਸ਼ੱਕ ਦੇ ਆਧਾਰ ‘ਤੇ ਮਹਿਲਾ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਨੇ ਗਲਾ ਘੋਟ ਕੇ ਬੇਟੇ ਦਾ ਕਤਲ ਕਰ ਦਿੱਤਾ ਹੈ ਤੇ ਲਾਸ਼ ਨੂੰ ਬੋਰੇ ਵਿਚ ਪਾ ਕੇ ਤਾਲਾਬ ਵਿਚ ਸੁੱਟ ਦਿੱਤਾ। ਬੱਚੇ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਤੇ ਬਬੀਤਾ ਨੂੰ ਦਾਖਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ।
ਬਬੀਤਾ ਆਪਣੇ ਪਤੀ ਸ਼ਾਮ ਲਾਲ ਨਾਲ ਪਿੰਡ ਭਨੋਹੜ ਵਿਚ ਰਹਿ ਰਹੀ ਹੈ। ਉਹ ਮੂਲ ਤੌਰ ‘ਤੇ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਦੇ ਰਹਿਣ ਵਾਲੇ ਹਨ। ਸ਼ਾਮ ਲਾਲ ਪਿੰਡ ਵਿਚ ਸਾਈਕਲ ਮੁਰੰਮਦ ਦੀ ਦੁਕਾਨ ਚਲਾਉਂਦਾ ਹੈ। 4 ਸਾਲ ਦੇ ਬੇਟੇ ਦੀ ਹੱਤਿਆ ਤੋਂ ਉਹ ਸਦਮੇ ਵਿਚ ਹੈ। ਮਹਿਲਾ ਨੂੰ ਵੀ ਹੁਣ ਦਿਮਾਗੀ ਤੌਰ ‘ਤੇ ਬੀਮਾਰ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਫਰਜ਼ੀ ਕਹੇ ਜਾਣ ‘ਤੇ ਡੇਰਾ ਮੁਖੀ ਦੀ ਸਫਾਈ, ‘ਮੈਂ ਪਤਲਾ ਕੀ ਹੋਇਆ, ਲੋਕਾਂ ਨੇ ਨਕਲੀ ਕਹਿਣਾ ਸ਼ੁਰੂ ਕਰ ਦਿੱਤਾ’
ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਮਹਿਲਾ ਨੇ ਪੁਲਿਸ ਦੇ ਸਾਹਮਣੇ ਕਬੂਲ ਕੀਤਾ ਕਿ ਉਸ ਨੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਸ ਨੇ ਲਾਸ਼ ਨੂੰ ਬੋਰੀ ਵਿਚ ਪਾਇਆ ਤੇ ਫਿਰ ਤਾਲਾਬ ਵਿਚ ਸੁੱਟ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਏਐੱਸਆਈ ਨੇ ਕਿਹਾ ਕਿ ਮਹਿਲਾ ਦਿਮਾਗੀ ਸਮੱਸਿਆ ਤੋਂ ਪੀੜਤ ਹੈ ਤੇ ਮਹਿਲਾ ਦਾ ਇਲਾਜ ਵੀ ਚੱਲ ਰਿਹਾ ਹੈ। ਮਹਿਲਾ ਦਾ 2 ਦਿਨ ਦਾ ਰਿਮਾਂਡ ਹਾਸਲ ਕਰਕੇ ਪਿਛਲੀਆਂ ਹੱਤਿਆਵਾਂ ਦਾ ਮਾਮਲਾ ਵੀ ਸਾਫ ਹੋ ਜਾਵੇਗਾ।