ਨਾਭਾ ਦੇ ਪਿੰਡ ਗੁਰਦਿੱਤਪੁਰਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇੱਕ ਚੋਰ ਵੱਲੋਂ ਇਥੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਥੇ SBI ਦਾ ਏਟੀਐੱਮ ਹੀ ਪੁੱਟ ਕੇ ਲੈ ਗਿਆ। ਚੋਰ ਨੇ ਅੱਧੀ ਰਾਤੀ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਪੂਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਨਾਭਾ ਦੇ ਪਿੰਡ ਗੁਰਦਿੱਤਪੁਰਾ ਦੀ ਹੈ। ਚੋਰ ਨੇ ਅੱਧੀ ਰਾਤੀਂ ਕਰੀਬ ਤਿੰਨ ਵਜੇ ਦੇ ਕਰੀਬ ਇਹ ਲੁੱਟ ਕੀਤੀ। ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਚੋਰ ਪੂਰੀ ਤਿਆਰੀ ਨਾਲ ਆਇਆ ਸੀ। ਉਸ ਨੇ ਆਪਣਾ ਮੂੰਹ ਢਕਿਆ ਹੋਇਆ ਸੀ।
ਇਹ ਵੀ ਪੜ੍ਹੋ : ਭਾਰਤ ਨੇ ਰਚਿਆ ਇਤਿਹਾਸ, 18 ਮਹੀਨਿਆਂ ‘ਚ ਪੂਰਾ ਕੀਤਾ 200 ਕਰੋੜ ਕੋਵਿਡ ਟੀਕਾਕਰਨ ਦਾ ਟੀਚਾ
ਚੋਰ ਗੱਡੀ ਵਿੱਚੋਂ ਕੋਈ ਚੀਜ਼ ਲੈ ਕੇ ਨਿਕਲਦਾ ਦਿਖਾਈ ਦਿੰਦਾ ਹੈ ਅਤੇ ਫਿਰ ਏਟੀਐੱਮ. ਮਸ਼ੀਨ ਪੁੱਟ ਕੇ ਹੀ ਨਾਲ ਲੈ ਗਿਆ। ਦੱਸਿਆ ਜਾ ਰਿਹਾ ਹੈ ਕਿ SBI ਬੈਂਕ ਦਾ ਏਟੀਐੱਮ ਵਿੱਚ 14 ਲੱਖ 50 ਹਜ਼ਾਰ ਰੁਪਏ ਸਨ। ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: