ਸਿੱਧੂ ਮੂਸੇਵਾਲਾ ਕਤਲਕਾਂਡ ਦੇ ਛੇਵੇਂ ਸ਼ਾਰਪਸ਼ੂਟਰ ਨੂੰ ਫੜਨ ਲਈ ਪੰਜਾਬ ਪੁਲਿਸ ਨੇ ‘ਆਪ੍ਰੇਸ਼ਨ ਮੁੰਡੀ’ ਤਿਆਰ ਕਰ ਲਿਆ ਹੈ। ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਬਣਾ ਕੇ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਦੀਪਕ ਮੁੰਡੀ ਦੀ ਭਾਲ ਕੀਤੀ ਜਾ ਰਹੀ ਹੈ। ਮੂਸੇਵਾਲਾ ਦਾ ਕਤਲ ਕਰਨ ਵਾਲੇ 3 ਸ਼ਾਰਪ ਸ਼ੂਟਰ ਪ੍ਰਿਯਵਰਤ ਫੌਜੀ, ਅੰਕਿਤ ਸੇਰਸਾ ਤੇ ਕਸ਼ਿਸ਼ ਉਰਫ ਕੁਲਦੀਪ ਫੜੇ ਜਾ ਚੁੱਕੇ ਹਨ ਦੂਜੇ ਪਾਸੇ ਜਗਰੂਪ ਰੂਪਾ ਤੇ ਮਨਪ੍ਰੀਤ ਰੂਪ ਕੁੱਸਾ ਦਾ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਚ ਐਨਕਾਊਂਟਰ ਕਰ ਦਿੱਤਾ।
ਸ਼ਾਰਪ ਸ਼ੂਟਰ ਦੀਪਕ ਮੁੰਡੀ ਮੂਸੇਵਾਲਾ ਦੇ ਕਤਲ ਵਿਚ ਬਲੈਰੋ ਮਾਡਿਊਲ ਦਾ ਹਿੱਸਾ ਸੀ। ਉਹ ਪ੍ਰਿਯਵਰਤ ਫੌਜੀ, ਕਸ਼ਿਸ਼ ਤੇ ਅੰਕਿਤ ਸੇਰਸਾ ਦੇ ਨਾਲ ਸੀ। ਕਤਲ ਦੇ ਬਾਅਦ ਉਹ ਇਨ੍ਹਾਂ ਦੇ ਨਾਲ ਪੰਜਾਬ ਤੋਂ ਹਰਿਆਣਾ ਹੁੰਦੇ ਹੋਏ ਗੁਜਰਾਤ ਤੱਕ ਪਹੁੰਚਿਆ। ਉਥੋਂ ਫੌਜੀ ਤੇ ਕਸ਼ਿਸ਼ ਨੂੰ ਛੱਡ ਕੇ ਮੁੰਡੀ ਨੇ ਅੰਕਿਤ ਸੇਰਸਾ ਨਾਲ ਟਿਕਾਣਾ ਬਦਲ ਲਿਆ। ਅੰਕਿਤ ਦਿੱਲੀ ਪਹੁੰਚਿਆ ਤਾਂ ਉਹ ਉਸ ਨੂੰ ਛੱਡ ਕੇਕਿਸੇ ਦੂਜੀ ਜਗ੍ਹਾ ਚਲਾ ਗਿਆ। ਫਿਲਹਾਲ ਮੁੰਡੀ ਕਤਲ ਦੇ ਮਾਸਟਰਮਾਈਂਡ ਤੇ ਸ਼ਾਰਪ ਸ਼ੂਟਰਾਂ ਦੇ ਸੰਪਰਕ ਵਿਚ ਨਹੀਂ ਸੀ। ਇਸ ਲਈ ਪੁਲਿਸ ਉਸ ਨੂੰ ਫੜ ਨਹੀਂ ਸਕੀ ਹੈ।
ਇਹ ਵੀ ਪੜ੍ਹੋ : ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ 5 ਸੂਬਿਆਂ ਦੀ ਬਣਾਈ ਗਈ ਤਾਲਮੇਲ ਕਮੇਟੀ, ਸਲਾਖਾਂ ਪਿਛੇ ਹੋਣਗੇ ਸਾਰੇ ਅਪਰਾਧੀ
ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ ਕਿ ਦੀਪਕ ਸੁੰਡੀ ਬਾਰੇ ਪੰਜਾਬ ਪੁਲਿਸ ਨੂੰ ਅਹਿਮ ਲੀਡ ਮਿਲੀ ਹੈ। ਪੁਲਿਸ ਟੀਮਾਂ ਉਸ ਦੇ ਪਿੱਛੇ ਲੱਗੀਆਂ ਹੋਈਆਂ ਹਨ। ਜਲਦ ਹੀ ਇਸ ਦਾ ਨਤੀਜਾ ਸਾਹਮਣੇ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: