ਪੁਲਿਸ ਐਨਕਾਊਂਟਰ ਵਿਚ ਮਾਰੇ ਗਏ ਸ਼ਾਰਪ ਸ਼ੂਟਰ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਸ਼ਰਧਾਂਜਲੀ ਦਿੱਤੀ ਹੈ। ਸੋਸ਼ਲ ਮੀਡੀਆ ਪੋਸਟ ਜ਼ਰੀਏ ਜੱਗੂ ਭਗਵਾਨਪੁਰੀਆ ਨੇ ਕਿਹਾ ਕਿ ਦੋਵੇਂ ਹਮੇਸ਼ਾ ਦਿਲ ਵਿਚ ਵਸਤੇ ਰਹਿਣਗੇ। ਮਨੂ ਤੇ ਰੂਪਾ ਨੇ ਮੂਸੇਵਾਲਾ ਦਾ ਕਤਲ ਕੀਤਾ ਸੀ ਜਿਸ ਦੇ ਬਾਅਦ ਦੋ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਐਨਕਾਊਂਟਰ ਵਿਚ ਦੋਵਾਂ ਨੂੰ ਢੇਰ ਕਰ ਦਿੱਤਾ।
ਜੱਗੂ ਭਗਵਾਨਪੁਰੀਆ ਦੇ ਨਾਂ ਤੋਂ ਬਣੇ ਅਕਾਊਂਟ ਵਿਚ ਲਿਖਿਆ ਕਿ ਰੂਪਾ ਤੇ ਮਨੂ ਸਾਡੇ ਸ਼ੇਰ ਭਰਾ ਸਨ। ਉਨ੍ਹਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ। ਉਹ ਹਮੇਸ਼ਾ ਸਾਡੇ ਦਿਲ ਵਿਚ ਵਸਦੇ ਰਹਿਣਗੇ। ਜੋ ਵੀ ਹੋਇਆ, ਬਹੁਤ ਬੁਰਾ ਹੋਇਆ। ਸਾਡੇ ਦੋਵੇਂ ਭਰਾਵਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਦੋਵਾਂ ਨੂੰ ਵਾਹਿਗੁਰੂ ਆਪਣੇ ਚਰਨਾਂ ‘ਚ ਥਾਂ ਦੇਵੇ। ਇਨ੍ਹਾਂ ਭਰਾਵਾਂ ਦਾ ਘਾਟਾ ਕਦੇ ਪੂਰਾ ਨਹੀਂ ਹੋਵੇਗਾ।
ਜਗਰੂਪ ਰੂਪਾ ਤੇ ਮਨਪ੍ਰੀਤ ਮਨੂ ਜੱਗੂ ਭਗਵਾਨਪੁਰੀਆ ਦੇ ਸ਼ਾਰਪ ਸ਼ੂਟਰ ਸਨ। ਜੱਗੂ ਵੀ ਗੈਂਗਸਟਰ ਲਾਰੈਂਸ ਦੇ ਸਿੰਡੀਕੇਟ ਦਾ ਮੈਂਬਰ ਹੈ। ਮੂਸੇਵਾਲਾ ਦੇ ਕਤਲ ਲਈ ਉਸ ਨੇ ਹੀ ਇਹ ਦੋਵੇਂ ਸ਼ਾਰਪ ਸ਼ੂਟਰ ਲਾਰੈਂਸ ਨੂੰ ਦਿੱਤੇ ਸਨ। ਕਤਲ ਦੇ ਬਾਅਦ ਇਹ ਦੋਵੇਂ ਜੱਗੂ ਦੀ ਗੈਂਗ ਦੇ ਟਚ ਵਿਚ ਸੀ। ਹਾਲਾਂਕਿ ਜੱਗੂ ਤੋਂ ਪੁੱਛਗਿਛ ਤੇ ਮੋਹਾਲੀ ਵਿਚ ਰੂਪਾ ਦੇ ਸਾਥੀ ਗੈਂਗਸਟਰ ਪਰਮਲਦੀਪ ਪੰਮਾ ਦੇ ਫੜੇ ਜਾਣ ‘ਤੇ ਇਸ ਦਾ ਪਤਾ ਲੱਗਾ ਜਿਸ ਦੇ ਬਾਅਦ ਪੰਜਾਬ ਪੁਲਿਸ ਨੇ ਦੋਵਾਂ ਦਾ ਐਨਕਾਊਂਟਰ ਕਰ ਦਿੱਤਾ।
ਗੈਂਗਸਟਰ ਜੱਗੂ ਭਗਵਾਨਪੁਰੀਆ ਇਸ ਸਮੇਂ ਪੰਜਾਬ ਪੁਲਿਸ ਦੀ ਕਸਟੱਡੀ ਵਿਚ ਹੈ। ਜੱਗੂ ਨੂੰ ਪੰਜਾਬ ਪੁਲਿਸ ਤਿਹਾੜ ਜੇਲ੍ਹ ਤੋਂ ਲਿਆਈ ਹੈ। ਉਸ ਨਾਲ ਮੂਸੇਵਾਲਾ ਹੱਤਿਆਕਾਂਡ ਵਿਚ ਪੁੱਛਗਿਛ ਕੀਤੀ ਗਈ। ਇਸ ਦੇ ਬਾਅਦ ਉਸ ਨੂੰ ਪੰਜਾਬ ਵਿਚ ਦਰਜ ਦੂਜੇ ਕੇਸਾਂ ਵਿਚ ਰਿਮਾਂਡ ‘ਤੇ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: