Deepesh Bhan Prayer meet: ਆਪਣੀ ਅਦਾਕਾਰੀ ਨਾਲ ਟੀਵੀ ਜਗਤ ਦਾ ਨਾਮ ਰੌਸ਼ਨ ਕਰਨ ਵਾਲੇ ਦੀਪੇਸ਼ ਭਾਨ ਸਦਾ ਲਈ ਅਲਵਿਦਾ ਹੋ ਗਏ ਹਨ। ‘ਭਾਬੀ ਜੀ ਘਰ ਪਰ ਹੈਂ’ ‘ਚ ਮਲਖਾਨ ਦਾ ਕਿਰਦਾਰ ਨਿਭਾ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੇ ਦੀਪੇਸ਼ ਦੇ ਦਿਹਾਂਤ ਤੋਂ ਹਰ ਕੋਈ ਸਦਮੇ ‘ਚ ਹੈ।
ਸੋਮਵਾਰ ਨੂੰ ਦੀਪੇਸ਼ ਭਾਨ ਦੀ ਪ੍ਰਾਰਥਨਾ ਸਭਾ ਹੋਈ, ਜਿੱਥੇ ਉਨ੍ਹਾਂ ਨਾਲ ਕੰਮ ਕਰਨ ਵਾਲੇ ਸਿਤਾਰਿਆਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਦੀਪੇਸ਼ ਭਾਨ ਦੀ ਪ੍ਰਾਰਥਨਾ ਸਭਾ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਮਲਖਾਨ ਦੀ ਪ੍ਰਾਰਥਨਾ ਸਭਾ ‘ਚ ਉਨ੍ਹਾਂ ਦੇ ਸ਼ੋਅ ‘ਭਾਬੀ ਜੀ ਘਰ ਪਰ ਹੈਂ’ ਦੇ ਸਾਰੇ ਸਿਤਾਰੇ ਬੇਹੱਦ ਉਦਾਸ ਅਤੇ ਦੁੱਖ ‘ਚ ਡੁੱਬੇ ਨਜ਼ਰ ਆਏ। ਸਾਰਿਆਂ ਦੀਆਂ ਅੱਖਾਂ ਨਮ ਹਨ ਅਤੇ ਦੀਪੇਸ਼ ਦੇ ਜਾਣ ਦਾ ਦਰਦ ਚਿਹਰੇ ‘ਤੇ ਸਾਫ ਦਿਖਾਈ ਦੇ ਰਿਹਾ ਹੈ। ਦੀਪੇਸ਼ ਨੂੰ ਸ਼ਰਧਾਂਜਲੀ ਦਿੰਦੇ ਹੋਏ ਸ਼ੋਅ ਦੀ ‘ਅੰਗੂਰੀ ਭਾਬੀ’ ਉਰਫ ਸ਼ੁਭਾਂਗੀ ਅਤਰੇ ਆਪਣੇ ਆਪ ਨੂੰ ਸੰਭਾਲ ਨਹੀਂ ਸਕੀ। ਅਦਾਕਾਰ ਦੀ ਪ੍ਰਾਰਥਨਾ ਸਭਾ ‘ਚ ਸ਼ੁਭਾਂਗੀ ਫੁੱਟ-ਫੁੱਟ ਕੇ ਰੋਂਦੀ ਨਜ਼ਰ ਆ ਰਹੀ ਹੈ। ਸ਼ੁਭਾਂਗੀ ਨੂੰ ਇਸ ਤਰ੍ਹਾਂ ਰੋਂਦੇ ਦੇਖ ਕੇ ਕਿਸੇ ਦੀਆਂ ਵੀ ਅੱਖਾਂ ‘ਚ ਹੰਝੂ ਆ ਸਕਦੇ ਹਨ।
ਸ਼ੁਭਾਂਗੀ ਤੋਂ ਇਲਾਵਾ ਵੈਭਵ ਮਾਥੁਰ, ਕੀਕੂ ਸ਼ਾਰਦਾ, ਵਿਦਿਸ਼ਾ ਸ਼੍ਰੀਵਾਸਤਵ ਸਮੇਤ ਟੀਵੀ ਜਗਤ ਦੇ ਕਈ ਕਲਾਕਾਰ ਦੀਪੇਸ਼ ਦੀ ਪ੍ਰਾਰਥਨਾ ਸਭਾ ‘ਚ ਸ਼ਾਮਲ ਹੋਏ। ਦੀਪੇਸ਼ ਦੀ ਉਮਰ ਸਿਰਫ਼ 41 ਸਾਲ ਸੀ। ਇੰਨੀ ਛੋਟੀ ਉਮਰ ‘ਚ ਦੀਪੇਸ਼ ਨੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਦੀਪੇਸ਼ ਦੇ ਦਿਹਾਂਤ ਨਾਲ ਹਰ ਕੋਈ ਦੁਖੀ ਹੈ। ਦੀਪੇਸ਼ ਦੇ ਕੁਝ ਸੁਪਨੇ ਅਧੂਰੇ ਰਹਿ ਗਏ। ਟੀਵੀ ਤੋਂ ਬਾਅਦ ਉਹ OTT ‘ਤੇ ਕੰਮ ਕਰਕੇ ਹੋਰ ਨਾਮ ਕਮਾਉਣਾ ਚਾਹੁੰਦਾ ਸੀ। ਪਰ ਉਸ ਦੇ ਸੁਪਨੇ ਨੂੰ ਜੀਣ ਤੋਂ ਪਹਿਲਾਂ ਹੀ ਜ਼ਿੰਦਗੀ ਨੇ ਉਸ ਤੋਂ ਸਾਹ ਖੋਹ ਲਿਆ। ਦੀਪੇਸ਼ ਭਾਵੇਂ ਹੁਣ ਸਾਡੇ ਵਿੱਚ ਨਹੀਂ ਰਹੇ, ਪਰ ਉਨ੍ਹਾਂ ਦੀਆਂ ਯਾਦਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੀਆਂ।