ਡੇਰਾ ਰਾਧਾ ਸੁਆਮੀ ਸਤਿਸੰਗ ਘਰ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਰਹਿੰਦੇ 2 ਸੇਵਾਦਾਰਾਂ ਦੀ ਹਾਈ ਵੋਲਟੇਜ ਦੀਆਂ ਤਾਰਾਂ ਵਿਚ ਆਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਰਾਧਾ ਸੁਆਮੀ ਸਤਿਸੰਗ ਘਰ ਭੱਟੀਆ ਢਾਹਾਂ ਵਿਖੇ ਅੱਜ ਦੋ ਸੇਵਾਦਾਰਾਂ ਦੀ ਜਾਨ ਚਲੀ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡੇਰੇ ਵਿਚ ਸੇਵਾ ਦਾ ਕੰਮ ਚੱਲ ਰਿਹਾ ਸੀ ਤੇ ਦੋਵੇਂ ਸੇਵਾਦਾਰ ਆਸ਼ਰਮ ਵਿਚ ਸੇਵਾ ਦਾ ਕੰਮ ਕਰ ਰਹੇ ਸਨ। ਸੇਵਾ ਦੌਰਾਨ ਜਦੋਂ ਦੋਵੇਂ 25 ਫੁੱਟ ਦੇ ਲਗਭਗ ਦੀ ਉੱਚੀ ਪੌੜੀ ਨੂੰ ਆਸ਼ਰਮ ਵਿਚ ਲਿਜਾਇਆ ਜਾ ਰਿਹਾ ਸੀ ਤਾਂ ਹਾਈਵੋਲਟੇਜ ਦੀਆਂ ਤਾਰਾਂ ਦੇ ਸੰਪਰਕ ਵਿਚ ਦੋਵੇਂ ਸੇਵਾਦਾਰ ਆ ਗਏ ਤੇ ਮੌਕੇ ‘ਤੇ ਹੀ ਦੋਵਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਤਲਵੰਡੀ ਨੌ ਆਬਾਦ ਦੇ ਰਹਿਣ ਵਾਲੇ ਰਤਨ ਸਿੰਘ ਤੇ ਪ੍ਰਤਾਪ ਸਿੰਘ ਵਾਲਾ ਦੇ ਮਹਿੰਦਰ ਸਿੰਘ ਵਜੋਂ ਹੋਈ ਹੈ। ਦੋਵਾਂ ਦੀ ਮੌਤ ਨਾਲ ਪਰਿਵਾਰਾਂ ਵਿਚ ਸੋਗ ਦੀ ਲਹਿਰ ਹੈ।
ਵੀਡੀਓ ਲਈ ਕਲਿੱਕ ਕਰੋ -: