ਦਿੱਲੀ ਵਿੱਚ ਲਵ ਜੇਹਾਦ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਰਸ਼ਾਦ ਅਲੀ ਖਾਨ ਨਾਮ ਦੇ ਇੱਕ ਨੌਜਵਾਨ ਨੇ ਗੁੱਡੂ ਚੌਧਰੀ ਕਹਿ ਕੇ ਇੱਕ ਹਿੰਦੂ ਕੁੜੀ ਨਾਲ ਵਿਆਹ ਕੀਤਾ। ਦੋਸ਼ੀ ਇੰਨਾ ਚਲਾਕ ਸੀ ਕਿ ਖੁਦ ਨੂੰ ਹਿੰਦੂ ਬਣਾਉਣ ਲਈ ਉਸ ਨੇ ਆਪਣੀ ਬਾਂਹ ‘ਤੇ ‘ਦੁਰਗਾ ਮਾਤਾ’ ਦਾ ਟੈਟੂ ਵੀ ਬਣਵਾ ਲਿਆ।
ਵਿਆਹ ਤੋਂ ਬਾਅਦ ਜਦੋਂ ਪੀੜਤ ਕੁੜੀ ਨੇ ਉਸਦਾ ਝੂਠ ਫੜਿਆ ਤਾਂ ਉਸਨੇ ਕੁੜੀ ਨੂੰ ਘਰ ਵਿੱਚ ਕੈਦ ਕਰ ਲਿਆ। ਕਈ ਮਹੀਨਿਆਂ ਤੱਕ ਪੀੜਤਾ ਨੂੰ ਪਰਦਾਫਾਸ਼ ਹੋਣ ਦੇ ਡਰੋਂ ਚਾਰਦੀਵਾਰੀ ਵਿੱਚ ਕੈਦ ਕੀਤਾ ਗਿਆ। ਕੈਦ ਤੋਂ ਨਿਕਲਣ ‘ਤੇ ਪੀੜਤਾ ਨੇ ਦੋਸ਼ੀ ਇਰਸ਼ਾਦ ਅਲੀ ਖਾਨ ‘ਤੇ ਬਲਾਤਕਾਰ ਤੇ ਤੰਗ-ਪਰੇਸ਼ਾਨ ਕਰਨ ਦੀ ਐੱਫ.ਆਈ.ਆਰ. ਕਰਵਾਈ।
ਪੀੜਤਾ ਨੇ ਦੱਸਿਆ ਕਿ ਉਹ ਸਾਲ 2011 ‘ਚ ਦੋਸ਼ੀ ਇਰਸ਼ਾਦ ਅਲੀ ਖਾਨ ਨੂੰ ਮਿਲੀ ਸੀ। ਉਸ ਵੇਲੇ ਉਸ ਨੇ ਆਪਣਾ ਨਾਂ ਗੁੱਡੂ ਚੌਧਰੀ ਦੱਸਿਆ ਸੀ। ਝਾਂਸੇ ਵਿੱਚ ਆ ਕੇ ਉਸ ਨੇ ਇਰਸ਼ਾਦ ਨਾਲ ਵਿਆਹ ਕਰ ਲਿਆ। ਵਿਆਹ ਦੇ ਕੁਝ ਸਾਲਾਂ ਬਾਅਦ ਜਦੋਂ ਉਸ ਦੀ ਪੋਲ ਖੁੱਲ੍ਹ ਗਈ ਤਾਂ ਇਰਸ਼ਾਦ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਡਰ ਕਰਕੇ ਪੀੜਤਾ ਕਿਸੇ ਨੂੰ ਕੁਝ ਨਹੀਂ ਕਹਿ ਸਕਦੀ ਸੀ। ਇਸ ਦਾ ਫਾਇਦਾ ਚੁੱਕਦੇ ਹੋਏ ਇਰਸ਼ਾਦ ਨੇ ਉਸ ਨੂੰ ਘਰ ਵਿਚ ਕੈਦ ਕਰ ਲਿਆ ਅਤੇ ਕਿਤੇ ਵੀ ਬਾਹਰ ਨਹੀਂ ਜਾਣ ਦਿੱਤਾ। ਪੀੜਤਾ ਨੇ ਦੋਸ਼ ਲਾਇਆ ਕਿ ਇਸ ਦੌਰਾਨ ਇਰਸ਼ਾਦ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਉਸ ਨੂੰ ਤੰਗ-ਪ੍ਰੇਸ਼ਾਨ ਵੀ ਕਰਦਾ ਸੀ।
ਪੀੜਤਾ ਨੇ ਦੱਸਿਆ ਕਿ ਕਿਸੇ ਤਰ੍ਹਾਂ ਇਰਸ਼ਾਦ ਦੇ ਚੁੰਗਲ ਤੋਂ ਨਿਕਲਣ ਤੋਂ ਬਾਅਦ ਉਹ ਸਿੱਧਾ ਥਾਣੇ ਗਈ ਅਤੇ ਦੋਸ਼ੀ ਖਿਲਾਫ ਬਲਾਤਕਾਰ ਅਤੇ ਪ੍ਰੇਸ਼ਾਨ ਕਰਨ ਦੇ ਦੋਸ਼ ‘ਚ ਐੱਫ.ਆਈ.ਆਰ. ਕਰਵਾਈ। ਪੀੜਤਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਦੋਸ਼ੀ ਇਰਸ਼ਾਦ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਪੇਸ਼ੇ ਤੋਂ ਵਕੀਲ ਹੈ। ਉਹ ਪਹਿਲਾਂ ਹੀ ਵਿਆਹਿਆ ਹੋਇਆ ਹੈ। ਉਸ ਦੀ ਪਹਿਲੀ ਪਤਨੀ ਤੋਂ ਉਸ ਦੇ ਦੋ ਬੱਚੇ ਵੀ ਹਨ। ਥਾਣੇ ਵਿੱਚ ਆਈ ਪੀੜਤਾ ਦੇ ਬਿਆਨ ਵੀ ਦਰਜ ਕਰ ਲਏ ਗਏ ਹਨ।
ਇਹ ਵੀ ਪੜ੍ਹੋ : ‘ਆਵਾਰਾ ਕੁੱਤੇ ਵੱਲੋਂ ਵੱਢਣ ‘ਤੇ ਉਸ ਨੂੰ ਖਾਣਾ ਖੁਆਉਣ ਵਾਲਾ ਹੀ ਚੁੱਕੇ ਖਰਚਾ’ : ਸੁਪਰੀਮ ਕੋਰਟ
ਦੱਸ ਦੇਈਏ ਕਿ ਦਿੱਲੀ ਵਿੱਚ ਲਵ ਜੇਹਾਦ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਲਵ ਜੇਹਾਦ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਸਾਲ ਮਈ ਮਹੀਨੇ ‘ਚ ਲਵ ਜੇਹਾਦ ਦਾ ਮਾਮਲਾ ਸਾਹਮਣੇ ਆਇਆ ਸੀ। ਇਲਜ਼ਾਮ ਸੀ ਕਿ ਇੱਕ ਮੁਸਲਿਮ ਨੌਜਵਾਨ ਨੇ ਇੱਕ ਹਿੰਦੂ ਲੜਕੀ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਕੇ ਪਹਿਲਾਂ ਵਿਆਹ ਕਰਵਾਇਆ। ਜਦੋਂ ਨੌਜਵਾਨ ਦੀ ਪੋਲ ਖੁੱਲ੍ਹੀ ਤਾਂ ਉਸ ਨੇ ਪੀੜਤਾ ਦੀ ਗਰਦਨ ‘ਤੇ ਚਾਕੂ ਰੱਖ ਦਿੱਤਾ ਅਤੇ ਕਿਹਾ ਕਿ ਮੁਸਲਮਾਨ ਬਣ ਜਾ, ਨਹੀਂ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਏਗਾ।
ਵੀਡੀਓ ਲਈ ਕਲਿੱਕ ਕਰੋ -: