ਚੰਡੀਗੜ੍ਹ ਯੂਨੀਵਰਸਿਟੀ ‘ਚ ਵਿਦਿਆਰਥਣਾਂ ਦੇ ਨਹਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਗੁੱਸੇ ‘ਚ ਹਨ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਉਹ ਹੋਸਟਲ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ ਹਨ।
ਉਸ ਨੇ ਹੋਸਟਲ ਪ੍ਰਸ਼ਾਸਨ ’ਤੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਵਿਦਿਆਰਥਣਾਂ ਨੇ ਕਿਹਾ ਕਿ ਹੋਸਟਲ ਪ੍ਰਸ਼ਾਸਨ ਨੇ ਮੀਡੀਆ ਅਤੇ ਪੁਲੀਸ ਨੂੰ ਪੈਸੇ ਦੇ ਕੇ ਵਾਪਸ ਭੇਜ ਦਿੱਤਾ। ਦੋਸ਼ੀ ਲੜਕੀ ਸਭ ਦੇ ਸਾਹਮਣੇ ਆਪਣੀ ਗਲਤੀ ਕਬੂਲ ਕਰਨ ਵਾਲੀ ਸੀ ਪਰ ਪ੍ਰਸ਼ਾਸਨ ਨੇ ਅਜਿਹਾ ਨਹੀਂ ਹੋਣ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਵੀਡੀਓ ਬਣਾਉਣ ਵਾਲੀ ਲੜਕੀ ਤੋਂ ਹੋਸਟਲ ‘ਚ ਹੀ ਲੜਕੀਆਂ ਨੇ ਪੁੱਛਗਿੱਛ ਕੀਤੀ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਦੋਸ਼ੀ ਵਿਦਿਆਰਥੀ ਦਾ ਕਹਿਣਾ ਹੈ ਕਿ ਉਸ ਨੇ ਦਬਾਅ ਹੇਠ ਇਹ ਵੀਡੀਓ ਬਣਾਈ, ਜ਼ਿਆਦਾ ਸਵਾਲ ਕਰਨ ‘ਤੇ ਉਸ ਨੇ ਆਪਣੇ ਫੋਨ ‘ਚ ਇਕ ਲੜਕੇ ਦੀ ਫੋਟੋ ਦਿਖਾਈ ਅਤੇ ਉਸ ਨੂੰ ਮਾਸਟਰਮਾਈਂਡ ਦੱਸਿਆ।