ਚੰਡੀਗੜ੍ਹ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ‘ਚ ਵੀਡੀਓ ਬਣਾਉਣ ਅਤੇ ਲੀਕ ਕਰਨ ਦੇ ਮਾਮਲੇ ‘ਚ ਗ੍ਰਿਫਤਾਰ ਕੁੜੀ ਸਣੇ ਦੋ ਸਾਥੀ ਮੁੰਡਿਆਂ ਤੋਂ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਦੋਸ਼ੀ ਮੁੰਡੇ ਵੀਡੀਓ ਬਣਾਉਣ ਵਾਲੀ ਕੁੜੀ ਨੂੰ ਬਲੈਕਮੇਲ ਕਰ ਰਹੇ ਸਨ।
ਹੋਸਟਲ ‘ਚ ਰਹਿਣ ਵਾਲੀ ਕੁੜੀ ਨੇ ਆਪਣੀ ਵੀਡੀਓ ਦੋਵਾਂ ਦੋਸ਼ੀਆਂ ਨੂੰ ਭੇਜੀ ਸੀ, ਜਿਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਹ ਹੋਰ ਕੁੜੀਆਂ ਦੀ ਵੀਡੀਓ ਬਣਾਉਣ ਦੀ ਮੰਗ ਕਰ ਰਹੇ ਸਨ। ਸੂਤਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਕੋਲੋਂ ਇੱਕ ਹੋਰ ਵੀਡੀਓ ਵੀ ਬਰਾਮਦ ਹੋਈ ਹੈ ਪਰ ਇਸ ਵੀਡੀਓ ਵਿੱਚ ਕਿਸੇ ਹੋਰ ਕੁੜੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ।
ਮੋਹਾਲੀ ਪੁਲਿਸ ਨੇ ਦੋਸ਼ੀ ਕੁੜੀ ਅਤੇ ਉਸ ਦੇ ਦੋ ਸਾਥੀਆਂ 31 ਸਾਲਾ ਰੰਕਜ ਵਰਮਾ ਅਤੇ 23 ਸਾਲਾਂ ਸੰਨੀ ਮਹਿਤਾ ਨੂੰ ਸ਼ਿਮਲਾ ਤੋਂ ਗ੍ਰਿਫਤਾਰ ਕੀਤਾ ਹੈ। ਜਦੋਂ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਪੁਲਿਸ ਨੇ ਦਾਅਵਾ ਕੀਤਾ ਕਿ ਇਨ੍ਹਾਂ ਦੀਆਂ ਤਾਰਾਂ ਕੌਮਾਂਤਰੀ ਗਿਰੋਹ ਨਾਲ ਜੁੜੀਆਂ ਹੋਈਆਂ ਹਨ। ਪੁਲਿਸ ਨੇ ਅਦਾਲਤ ਵਿੱਚ ਇਹ ਵੀ ਦਾਅਵਾ ਕੀਤਾ ਸੀ ਕਿ ਸੀਯੂ ਦੀਆਂ ਵਿਦਿਆਰਥਣਾਂ ਦੀਆਂ ਕੁਝ ਹੋਰ ਵੀਡੀਓਜ਼ ਬਣਾਈਆਂ ਗਈਆਂ ਹਨ।
ਪੁਲਿਸ ਨੇ ਕਿਹਾ ਸੀ ਕਿ ਦੋਸ਼ੀ ਸੰਨੀ ਵੀਡੀਓ ਨੂੰ ਇਕ ਖਾਸ ਗੈਜੇਟ ‘ਚ ਸੇਵ ਕਰਦਾ ਹੈ ਅਤੇ ਇਸ ਨੂੰ ਸ਼ਿਮਲਾ ਤੋਂ ਬਰਾਮਦ ਕਰਨਾ ਹੈ। ਇਸ ਤੋਂ ਬਾਅਦ ਅਦਾਲਤ ਨੇ ਕੁੜੀ ਸਣੇ ਤਿੰਨਾਂ ਮੁਲਜ਼ਮਾਂ ਦਾ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ।
ਇਹ ਵੀ ਪੜ੍ਹੋ : FIR ਨੂੰ ਲੈ ਕੇ ਪੰਜਾਬ ਪੁਲਿਸ ਦੀ ਲਾਪਰਵਾਹੀ, ਤਫਤੀਸ਼ੀ ਅਫਸਰ ਤੇ ਵਕੀਲ ਦੀ ਤਨਖਾਹ ਰੋਕਣ ਦੇ ਹੁਕਮ
ਸੂਤਰਾਂ ਦਾ ਕਹਿਣਾ ਹੈ ਕਿ ਦੋਸ਼ੀ ਕੁੜੀ ਨੇ ਆਪਣੀ ਵੀਡੀਓ ਬਣਾ ਕੇ ਆਪਣੇ ਸਾਥੀ ਸੰਨੀ ਮਹਿਤਾ ਨੂੰ ਭੇਜ ਦਿੱਤੀ। ਉਸ ਨੇ ਇਹ ਵੀਡੀਓ ਰੰਕਜ ਵਰਮਾ ਨਾਲ ਸ਼ੇਅਰ ਕੀਤੀ, ਜਿਸ ਤੋਂ ਬਾਅਦ ਦੋਵਾਂ ਨੇ ਦੋਸ਼ੀ ਕੁੜੀ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਹੋਸਟਲ ਦੀਆਂ ਹੋਰ ਲੜਕੀਆਂ ਦੀ ਵੀਡੀਓ ਬਣਾਉਣ ਦੀ ਮੰਗ ਕੀਤੀ। ਦੋਵੇਂ ਦੋਸ਼ੀ ਕੁੜੀ ਨੂੰ ਲਗਾਤਾਰ ਬਲੈਕਮੇਲ ਕਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਉਹ ਉਸ ਦੀ ਵੀਡੀਓ ਵਾਇਰਲ ਕਰ ਦੇਣਗੇ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਮੁੰਡਿਆਂ ਦੀਆਂ ਤਾਰਾਂ ਮੁੰਬਈ ਅਤੇ ਗੁਜਰਾਤ ਨਾਲ ਵੀ ਜੁੜੀਆਂ ਹੋਈਆਂ ਹਨ ਅਤੇ ਦੋਵਾਂ ਸੂਬਿਆਂ ਤੋਂ ਇਨ੍ਹਾਂ ਦੇ ਮੋਬਾਈਲਾਂ ‘ਤੇ ਫ਼ੋਨ ਕਾਲਾਂ ਆ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: