ਹਰੀਕੇ ਪੱਤਣ ਰੋਡ ‘ਤੇ ਇੱਕ ਭਿਆਨਕ ਐਕਸੀਡੈਂਟ ਵਿੱਚ ਦੋ ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ, ਜਦਿਕ ਦੋ ਗੰਭੀਰ ਫੱਟੜ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਰੋਡ ‘ਤੇ ਖਰਾਬ ਟਰੱਕ ਨੂੰ ਠੀਕ ਕੀਤਾ ਜਾ ਰਿਹਾ ਸੀ, ਜਿਸ ਵਿੱਚ ਦੂਜੇ ਟਰੱਕ ਨੇ ਆਕੇ ਟੱਕਰ ਮਾਰੀ। ਪਤਾ ਲੱਗਾ ਹੈ ਕਿ ਟਰੱਕ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ।
ਫਤਿਆਬਾਦ ਤੋਂ ਹਰੀਕੇ ਰੋਡ ਉੱਤੇ ਇੱਕ ਟਰੱਕ ਖਰਾਬ ਹੋਣ ਕਾਰਨ ਰੋਡ ‘ਤੇ ਰਿਪੇਅਰ ਕਰ ਰਹੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰੱਕ ਨੰ. PB05AB1521, ਜੋਕਿ ਹਰੀਕੇ ਵਾਲੀ ਸਾਈਡ ਤੋਂ ਆ ਰਿਹਾ ਜੀ। ਟਰੱਕ ਡਰਆਵਰ ਨੇ ਸ਼ਰਾਬ ਪੀਤੀ ਹੋਈ ਸੀ।
ਇਹ ਵੀ ਪੜ੍ਹੋ : T20 World Cup 2022 : ਭਾਰਤ ਦਾ ਪਹਿਲਾ ਮੈਚ ਆਸਟ੍ਰੇਲੀਆ ਨਾਲ, 23 ਨੂੰ ਪਾਕਿਸਤਾਨ ਨਾਲ ਮੁਕਾਬਲਾ
ਟਰੱਕ ਨੰ PB13AR6805 ਖਰਾਬ ਸੀ, ਉਸ ਨੂੰ ਰਿਪੇਅਰ ਕੀਤਾ ਜਾ ਰਿਹਾ ਸੀ। ਉਹਨਾਂ ਕੋਲ ਟਰੈਕਟਰ-ਟਰਾਲੀ ਵੀ ਖੜ੍ਹੀ ਸੀ ਤੇ ਬੰਦੇ ਵੀ ਬੈਠੇ ਸਨ, ਜਿਨ੍ਹਾਂ ਵਿੱਚ ਟਰੱਕ ਵੱਜਣ ਕਾਰਨ ਦੋ ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੁਖਦੇਵ ਸਿੰਘ ਪੁੱਤਰ ਰਤਨ ਸਿੰਘ ਵਾਸੀ ਪਿੰਡ ਛਾਪੜੀ ਸਾਹਿਬ ਜ਼ਿਲ੍ਹਾ ਤਰਨ ਤਾਰਨ ਅਤੇ ਦੂਸਰੇ ਵਿਅਕਤੀ ਦੀ ਪਛਾਣ ਮੰਦਿਰ ਸਿੰਘ ਰੂਪ ਸਿੰਘ ਪਿੰਡ ਰੋਇਤਾ ਜਿਲ੍ਹਾ ਮੋਗਾ ਵਜੋਂ ਹੋਈ ਹੈ। ਮੌਕੇ ‘ਤੇ ਪੁਲਿਸ ਨੇ ਗੱਡੀਆਂ ਨੂੰ ਕਬਜ਼ੇ ਵਿਚ ਲੈ ਕੇ ਲਾਸ਼ਾਂ ਨੂੰ ਸਿਵਲ ਹਸਪਤਾਲ ਤਰਨਤਾਰਨ ਭੇਜ ਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: