ਜਲੰਧਰ ਵਿੱਚ ਇੱਕ ਖੌਫਨਾਕ ਘਟਨਾ ਨੂੰ ਅੰਜਾਮ ਦਿੰਦਿਆਂ ਇੱਕ ਬੰਦੇ ਨੇ ਆਪਣੀ ਪਤਨੀ, ਧੀ-ਪੁੱਤ ਸਣੇ ਸੱਸ-ਸਹੁਰੇ ਨੂੰ ਜਿਊਂਦਾ ਸਾੜ ਦਿੱਤਾ। ਦੋਸ਼ੀ ਨੇ ਕਮਰੇ ਨੂੰ ਉਸ ਵੇਲੇ ਅੱਗ ਲਾਈ ਜਦੋਂ ਪਰਿਵਾਰ ਸੌਂ ਰਿਹਾ ਸੀ। ਇਸ ਕਾਰਨ ਉਨ੍ਹਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ਅਤੇ ਸਾਰੇ ਕਮਰੇ ਵਿੱਚ ਹੀ ਜਿਊਂਦੇ ਹੀ ਸੜ ਗਏ।
ਮਰਨ ਵਾਲੇ 2 ਬੱਚਿਆਂ ਦੀ ਉਮਰ 5 ਅਤੇ 7 ਸਾਲ ਹੈ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਦੋਵਾਂ ਵਿਚਾਲੇ ਘਰੇਲੂ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਪਤਨੀ ਪੇਕੇ ਘਰ ਆ ਗਈ ਸੀ। ਇਸ ਨਾਲ ਪਤੀ ਨੂੰ ਗੁੱਸਾ ਆ ਗਿਆ। ਦੋਸ਼ੀ ਵੀ ਨਸ਼ੇ ਦਾ ਆਦੀ ਹੈ। ਦੋਸ਼ੀ ਨੌਜਵਾਨ ਦਾ ਨਾਂ ਕਾਲੀ ਸਿੰਘ ਹੈ। ਉਹ ਪਿੰਡ ਖੁਰਸ਼ੇਦਪੁਰਾ ਦਾ ਰਹਿਣ ਵਾਲਾ ਹੈ। ਉਸ ਦਾ ਵਿਆਹ ਬੀਟਲਾ ਪਿੰਡ ਦੇ ਸੁਰਜਨ ਸਿੰਘ ਦੀ ਪੁੱਤਰੀ ਪਰਮਜੀਤ ਕੌਰ ਨਾਲ ਹੋਇਆ ਸੀ।
ਵਿਆਹ ਤੋਂ ਬਾਅਦ ਉਸ ਦੇ ਇੱਕ ਪੁੱਤਰ ਅਤੇ ਇੱਕ ਧੀ ਹੋਈ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਪਰਮਜੀਤ ਕੌਰ ਆਪਣੇ ਬੱਚਿਆਂ ਨਾਲ ਪੇਕੇ ਪਿੰਡ ਬੀਟਲਾ ਚਲੀ ਗਈ ਸੀ। ਬੀਤੀ ਰਾਤ ਉਸ ਦਾ ਪਤੀ ਕਾਲੀ ਸਿੰਘ ਵੀ ਉਸ ਨੂੰ ਲੈਣ ਬੀਟਲਾ ਪਹੁੰਚ ਗਿਆ।
ਇਸ ਦੌਰਾਨ ਜਦੋਂ ਸਾਰਾ ਪਰਿਵਾਰ ਸੁੱਤਾ ਹੋਇਆ ਸੀ ਤਾਂ ਕਾਲੀ ਸਿੰਘ ਨੇ ਕਮਰੇ ਨੂੰ ਬਾਹਰੋਂ ਤਾਲਾ ਲਾ ਦਿੱਤਾ। ਇਸ ਤੋਂ ਬਾਅਦ ਕਾਲੀ ਸਿੰਘ ਨੇ ਕਮਰੇ ਵਿੱਚ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਕਾਲੀ ਸਿੰਘ ਨੂੰ ਅੱਗ ਲੱਗਣ ਅਤੇ ਚੀਕ-ਚਿਹਾੜਾ ਸੁਣ ਕੇ ਵੀ ਤਰਸ ਨਹੀਂ ਆਇਆ।
ਇਹ ਵੀ ਪੜ੍ਹੋ : ਵੱਡਾ ਹਾਦਸਾ, ਕੇਦਾਰਨਾਥ ਧਾਮ ‘ਚ ਸ਼ਰਧਾਲੂਆਂ ਨੂੰ ਲਿਜਾ ਰਿਹਾ ਹੈਲੀਕਾਪਟਰ ਕ੍ਰੈਸ਼, ਕਈ ਮੌਤਾਂ ਦੀ ਖ਼ਬਰ
ਉਸ ਦੀਆਂ ਅੱਖਾਂ ਸਾਹਮਣੇ ਉਸ ਨੇ ਆਪਣੀ ਪਤਨੀ, ਧੀ ਅਰਸ਼ਦੀਪ ਕੌਰ, ਪੁੱਤਰ ਗੁਰਮੋਹਲ ਸਿੰਘ, ਸੱਸ ਜੋਗਿੰਦਰੋ ਅਤੇ ਸਹੁਰੇ ਸੁਰਜਨ ਸਿੰਘ ਨੂੰ ਜਿਊਂਦੇ ਸਾੜ ਦਿੱਤਾ। ਕਾਲੀ ਸਿੰਘ ਨੇ ਫਿਰ ਰੌਲਾ ਪਾ ਕੇ ਕਿਹਾ ਕਿ ਅੱਗ ਉਸ ਨੇ ਹੀ ਲਾਈ ਸੀ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਕਾਲੀ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: