ਲੁਟੇਰਿਆਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਉਨ੍ਹਾਂ ਦੇ ਦਿਲਾਂ ਵਿਚ ਕਾਨੂੰਨ ਨਾਂ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ ਤੇ ਲੁਟੇਰਿਆਂ ਵੱਲੋਂ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿਤਾ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ ਜਿਥੇ ਦੋ ਬਦਮਾਸ਼ਾਂ ਫਰਜ਼ੀ ਤਰੀਕੇ ਨਾਲ ਨਕਦੀ ਕਢਾਉਂਦੇ ਪੁਲਿਸ ਦੇ ਹੱਥੀਂ ਚੜ੍ਹ ਗਏ।
ਬੈਂਕ ਦੇ ਏਟੀਐੱਮ ਤੋਂ ਤਕਨੀਕੀ ਗੜਬੜੀ ਕਰਕੇ ਫਰਜ਼ੀ ਤਰੀਕੇ ਨਾਲ ਨਕਦੀ ਕੱਢਣ ਦੇ ਦੋਸ਼ ਵਿਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਸ਼ਾਲ ਸਿੰਘ ਠਾਕੁਰ, ਡੀਸੀਪੀ ਮੁੰਬਈ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਵੱਖ-ਵੱਖ ਬੈਂਕਾਂ ਦੇ 30,000 ਰੁਪਏ ਤੇ 68 ਏਟੀਐੱਮ ਕਾਰਡ ਬਰਾਮਦ ਕੀਤੇ ਗਏ ਹਨ। ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: