ਕਬਰ ਪੁੱਟਣ ਵਾਲੇ ਇੱਕ ਗਰੀਬ ਬੰਦੇ ਨੂੰ ਕਰੀਬ ਦੋ ਕਰੋੜ ਰੁਪਏ ਦੀ ਲਾਟਰੀ ਲੱਗੀ ਹੈ। ਖਾਸ ਗੱਲ ਇਹ ਸੀ ਕਿ ਇਸ ਬੰਦੇ ਨੇ ਪਹਿਲੀ ਵਾਰ ਲਾਟਰੀ ਪਾਈ ਸੀ। ਇਸ ਦੇ ਲਈ ਉਸ ਨੇ ਨੰਬਰਾਂ ਦਾ ਅਜਿਹਾ ਤੁੱਕਾ ਲਾਇਆ, ਜੋ ਕੰਮ ਕਰ ਗਿਆ।
ਲਾਟਰੀ ਜਿੱਤਣ ਵਾਲੇ ਖੁਸ਼ਕਿਸਮਤ ਜੇਤੂ ਦਾ ਨਾਂ ਲੂਥਰ ਡਾਊਡੀ ਹੈ। ਉਹ 63 ਸਾਲ ਦੇ ਹਨ। ਲੂਥਰ ਮਸ਼ਹੂਰ ਅਮਰੀਕੀ ਪੇਸ਼ੇਵਰ ਡਰਾਈਵਰ ਡੇਲ ਅਰਨਹਾਰਡਟ ਦਾ ਪ੍ਰਸ਼ੰਸਕ ਰਿਹਾ ਹੈ। ਉਸਨੇ ਕੰਪਿਊਟਰ ਤੋਂ ਆਪਣੇ ਆਪ ਚੁਣੇ ਗਏ ਨੰਬਰ ‘ਤਿੰਨ’ ‘ਤੇ ਸੱਟਾ ਲਗਾਇਆ ਕਿਉਂਕਿ ਡੈਲ ਦੀ ਰੇਸਿੰਗ ਕਾਰ ਦਾ ਨੰਬਰ ‘3’ ਸੀ। ਦਾਅ ਕਹੋ ਜਾਂ ਤੁੱਗਾ, ਇਹ ਫਿਟ ਬੈਠ ਗਿਆ ਤੇ ਲੂਥਰ ਲਾਟਰੀ ਜਿੱਤ ਗਿਆ।
ਕਬਰ ਪੁੱਟਣ ਵਾਲਾ ਲੂਥਰ, 63, ਲਿੰਕਨਟਨ, ਉੱਤਰੀ ਕੈਰੋਲੀਨਾ ਵਿੱਚ ਰਹਿੰਦਾ ਹੈ। ਨੌਰਥ ਕੈਰੋਲੀਨਾ ਐਜੂਕੇਸ਼ਨ ਲਾਟਰੀ ਨਾਲ ਗੱਲਬਾਤ ਦੌਰਾਨ ਉਸ ਨੇ ਕਿਹਾ ਕਿ ਪਹਿਲੀ ਵਾਰ ਉਸ ਨੇ ਕੈਸ਼ 5 ਡਰਾਇੰਗ ਵਿੱਚ ਆਪਣੀ ਕਿਸਮਤ ਅਜ਼ਮਾਈ ਹੈ।
ਡਾਊਡੀ ਨੇ ਦੱਸਿਆ ਕਿ ਉਸ ਨੇ ਕੁਇੱਕ ਪਿਕ ਵਜੋਂ ਤੀਜੇ ਨੰਬਰ ਨੂੰ ਚੁਣਿਆ। ਕਵਿੱਕ ਪਿਕ ਵਿੱਚ ਕੰਪਿਊਟਰ ਆਪਣੇ ਆਪ ਲਾਟਰੀ ਪਲੇਅਰ ਲਈ ਨੰਬਰ ਚੁਣਦਾ ਹੈ।
ਡਾਉਡੀ ਨੇ ਦੱਸਿਆ ਕਿ ਨੰਬਰ ਤਿੰਨ ਨੂੰ ਇਸ ਲਈ ਚੁਣਿਆ ਗਿਆ ਸੀ ਕਿਉਂਕਿ ਡੇਲ ਅਰਨਹਾਰਡਟ ਦੀ ਰੇਸਿੰਗ ਕਾਰ ਵਿੱਚ ਵੀ ਨੰਬਰ 3 ਹੁੰਦਾ ਸੀ। ਜਦੋਂ ਡਾਊਡੀ ਨੇ ਅਗਲੇ ਦਿਨ ਲਾਟਰੀ ਦੇ ਨੰਬਰ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਉਸ ਨੇ 2 ਕਰੋੜ ਦੀ ਰਕਮ ਜਿੱਤੀ ਸੀ। ਜਿੱਤ ਤੋਂ ਬਾਅਦ ਉਹ ਇਕ ਵਾਰ ਆਪਣੀ ਕੁਰਸੀ ਤੋਂ ਡਿੱਗਣ ਵਾਲਾ ਸੀ, ਕਿਉਂਕਿ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਸ ਨੇ ਇੰਨੀ ਵੱਡੀ ਰਕਮ ਜਿੱਤੀ ਹੈ।
ਇਹ ਵੀ ਪੜ੍ਹੋ : UK ਪ੍ਰਧਾਨ ਮੰਤਰੀ ਦੀ ਚੋਣ, PM ਦੌੜ ‘ਚ ਭਾਰਤੀ ਮੂਲ ਦੇ ਰਿਸ਼ੀ ਸੁਨਕ ਸਭ ਤੋਂ ਅੱਗੇ
ਉਸ ਨੇ ਕਿਹਾ ਕਿ ਉਹ ਜਿੰਨੀ ਰਕਮ ਜਿੱਤੇਗਾ, ਉਸ ਨਾਲ ਉਹ ਆਪਣਾ ਕਰਜ਼ਾ ਚੁਕਾ ਦੇਵੇਗਾ। ਇਸ ਦੇ ਨਾਲ ਹੀ ਅਸੀਂ ਕਿਸੇ ਲੋੜਵੰਦ ਗੁਆਂਢੀ ਦੀ ਵੀ ਮਦਦ ਕਰਾਂਗੇ। ਉਸ ਕਿਹਾ ਕਿ ਉਹ ਇਸ ਸਾਲ ਦੇ ਅਖੀਰ ਤੱਕ ਸੇਵਾਮੁਕਤ ਹੋਣ ਬਾਰੇ ਵੀ ਸੋਚ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: