ਕੰਨੜ ਫਿਲਮ ਇੰਡਸਟਰੀ ਲਈ 2022 ਸ਼ਾਨਦਾਰ ਸਾਲ ਹੋਣ ਵਾਲਾ ਹੈ। ਜਿੱਥੇ ਅਪ੍ਰੈਲ ਵਿੱਚ ਰਿਲੀਜ਼ ਹੋਈ ਰਾਕਿੰਗ ਸਟਾਰ ਯਸ਼ ਦੀ ਫਿਲਮ ‘ਕੇਜੀਐਫ 2’ ਨੇ ਆਪਣੀ ਸ਼ਾਨਦਾਰ ਕਮਾਈ ਨਾਲ ਭਾਰਤੀ ਬਾਕਸ ਆਫਿਸ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਦੇ ਨਾਲ ਹੀ ਹੁਣ ਰਿਸ਼ਭ ਸ਼ੈੱਟੀ ਦੀ ਫਿਲਮ ‘ਕਾਂਤਾਰਾ’ ਇੰਨੀ ਰਫਤਾਰ ਨਾਲ ਕਮਾਈ ਕਰ ਰਹੀ ਹੈ ਕਿ ਬਾਕਸ ਆਫਿਸ ਮਾਹਿਰਾਂ ਲਈ ਇਸ ‘ਤੇ ਯਕੀਨ ਕਰਨਾ ਮੁਸ਼ਕਲ ਹੋ ਗਿਆ ਹੈ।
30 ਸਤੰਬਰ ਨੂੰ ਰਿਲੀਜ਼ ਹੋਈ ‘ਕਾਂਤਾਰਾ’ ਸਿਨੇਮਾਘਰਾਂ ‘ਚ 40 ਦਿਨ ਪੂਰੇ ਕਰਨ ਜਾ ਰਹੀ ਹੈ ਪਰ ਫਿਲਮ ਦੀ ਕਮਾਈ ਅਜੇ ਵੀ ਓਪਨਿੰਗ ਕਲੈਕਸ਼ਨ ਤੋਂ ਵੱਧ ਜਾ ਰਹੀ ਹੈ। ਇਹ ਫਿਲਮ 14 ਅਕਤੂਬਰ ਨੂੰ ਹਿੰਦੀ ‘ਚ ਰਿਲੀਜ਼ ਹੋਈ ਸੀ ਅਤੇ ਚੌਥੇ ਹਫਤੇ ‘ਚ ਚੱਲ ਰਹੀ ‘ਕਾਂਤਾਰਾ’ ਨੇ ਵੀਕੈਂਡ ਕਲੈਕਸ਼ਨ ਨਾਲ ਬਾਕਸ ਆਫਿਸ ‘ਤੇdailypost.inਇਕ ਵਾਰ ਫਿਰ ਧਮਾਕਾ ਕਰ ਦਿੱਤਾ ਹੈ। ‘ਕਾਂਤਾਰਾ’ ਦਾ ਨਾਂ ਭਾਰਤੀ ਬਾਕਸ ਆਫਿਸ ਤੇ ਹਿੰਦੀ ਫਿਲਮਾਂ ਦੇ ਬਾਕਸ ਆਫਿਸ ‘ਤੇ ਪੱਕੇ ਤੌਰ ‘ਤੇ ਮੋਹਰ ਲੱਗਣ ਵਾਲਾ ਹੈ ਕਿਉਂਕਿ ਇਸ ਨੇ ਕਈ ਵੱਡੇ ਰਿਕਾਰਡ ਬਣਾਏ ਹਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
‘ਕਾਂਤਰਾ’ ਨੇ ਭਾਰਤੀ ਬਾਕਸ ਆਫਿਸ ‘ਤੇ 6 ਹਫ਼ਤੇ ਵੀ ਪੂਰੇ ਨਹੀਂ ਕੀਤੇ, ਸਿਰਫ਼ ਛੇਵਾਂ ਵੀਕੈਂਡ ਹੀ ਲੰਘਿਆ ਹੈ। ਛੇਵੇਂ ਹਫਤੇ ਦੇ ਪਹਿਲੇ 3 ਦਿਨਾਂ ‘ਚ ‘ਕਾਂਤਾਰਾ’ ਨੇ ਭਾਰਤੀ ਬਾਕਸ ਆਫਿਸ ‘ਤੇ 17.54 ਕਰੋੜ ਰੁਪਏ ਦੀ ਕਮਾਈ ਕੀਤੀ ਹੈ। 2019 ਵਿੱਚ, ਵਿੱਕੀ ਕੌਸ਼ਲ ਦੀ ‘ਉੜੀ: ਦਿ ਸਰਜੀਕਲ ਸਟ੍ਰਾਈਕ’ ਨੇ ਛੇਵੇਂ ਹਫ਼ਤੇ ਵਿੱਚ 11.60 ਕਰੋੜ ਰੁਪਏ ਦੀ ਕਮਾਈ ਕਰਕੇ ਇੱਕ ਆਲ ਟਾਈਮ ਰਿਕਾਰਡ ਬਣਾਇਆ।