guru arjan dev ji Archives - Daily Post Punjabi

ਸਰਬੰਸਦਾਨੀ ਗੁਰੂ ਅਰਜਨ ਦੇਵ ਜੀ ਦੀ ਪਹਾੜੀ ਰਾਜਿਆਂ ਨਾਲ ਮੁਲਾਕਾਤ ਤੇ ਉਨ੍ਹਾਂ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ ਦਾ ਗਿਆਨ ਦੇਣਾ
ਖਾਲਸਾ ਪੰਥ ਸਾਜਣ ਤੋਂ ਅਗਲੇ ਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਿਆਸਤ ਮੰਡੀ ਦੇ ਪ੍ਰਸਿੱਧ ਤੀਰਥ ਰਵਾਲਸਰ ਗਏ। ਉਥੇ ਪਹਾੜੀ ਰਾਜੇ ਵੀ ਆਏ ਹੋਏ ਸਨ। ਆਪ ਜੀ ਨੇ ਉਨ੍ਹਾਂ ਨੂੰ ਆਖਿਆ ਕਿ ਆਓ ਸਾਰੇ ਭਾਰਤੀ ਇਕ ਪੱਧਰ ‘ਤੇ ਰਲ ਮਿਲ ਕੇ, ਜਾਤ ਵਰਨ ਅਤੇ ਊਚ ਨੀਚ ਦੂਰ ਕਰਕੇ ਵਿਦੇਸੀ ਜ਼ਾਲਮ ਅਤੇ ਬੇਨਿਆਈ ਸਰਕਾਰ ਵਿਰੁੱਧ ਡਟੀਏ ਅਤੇ ਚੰਗਾ ਸਮਾਜ ਸਿਰਜੀਏ। ਇਸ ਲਈ ਆਓ ਅੰਮ੍ਰਿਤ ਛਕੋ ਤੇ ਸਿੰਘ ਸਜੋ।

Sarbansdani Guru Arjan

ਪਰ ਰਾਜਿਆਂ ‘ਤੇ ਉਚ ਜਾਤੀਏ ਹੋਣ ਦਾ ਅਤੇ ਰਾਜ ਭਾਗ ਵਾਲੇ ਹੋਣ ਦਾ ਹੰਕਾਰ ਸੀ। ਇਸ ਦੇ ਨਾਲ ਹੀ ਜ਼ਾਲਮ ਅਤੇ ਜਾਬਰ ਵਿਦੇਸ਼ੀ ਸਰਕਾਰ ਦਾ ਛੱਪਾ ਵੀ ਪਿਆ ਹੋਇਆ ਸੀ। ਉਨ੍ਹਾਂ ਨੇ ਉਲਟਾ ਗੁਰੂ ਜੀ ਨੂੰ ਆਖਿਆ ਕਿ ਮੁਗਲ ਸਰਕਾਰ ਨਾਲ ਮੱਥਾ ਲਾਉਣਾ ਆਪਣੀ ਹੀ ਮੌਤ ਅਤੇ ਬਰਬਾਦੀ ਨੂੰ ਸੱਦਾ ਦੇਣਾ ਹੋਵੇਗਾ। ਮੁਗਲ ਫੌਜਾਂ ਦੇ ਮੁਕਾਬਲੇ ਤੁਹਾਡਾ ਖਾਲਸਾ ਬਾਜ ਸਾਹਮਣੇ ਚਿੜੀਆਂ ਅਤੇ ਸ਼ੋਰ ਸਾਹਮਣੇ ਭੇਡਾਂ, ਬੱਕਰੀਆਂ ਵਾਂਗ ਹੈ। ਇਹ ਗੱਲਾਂ ਸੁਣ ਕੇ ਗੁਰੂ ਜੀ ਨੇ ਰੋਗ ਵਿਚ ਆ ਕੇ ਆਖਿਆ ਗੁਲਾਮ ਬਿਰਤੀ ਤੇ ਸੰਸਕਾਰ ਭੋਗਾਂ ਨਾਲ ਤੁਹਾਡਾ ਮੱਚ ਮਰ ਗਿਆ ਹੈ, ਤੁਹਾਡੇ ਮਨ ਮਲੀਨ ਅਤੇ ਤਨ ਨਿਰਜਿੰਦ ਹੋ ਗਏ ਹਨ। ਤੁਹਾਨੂੰ ਸ਼ਕਤੀ ਬਾਰੇ ਨਾ ਤਾਂ ਗਿਆ ਹੈ ਤੇ ਨਾ ਹੀ ਉਸ ‘ਤੇ ਭਰੋਸਾ ਹੈ। ਖੰਡੇ ਬਾਟੇ ਦੇ ਅੰਮ੍ਰਿਤ ਵਿਚ ਬਹੁਤ ਸ਼ਕਤੀ ਹੈ। ਬੇਸ਼ੱਕ ਅਜ਼ਮਾ ਕੇ ਦੇਖ ਲਓ। ਅਸੀਂ ਉਹ ਕਰ ਕੇ ਦਿਖਾਵਾਂਗੇ ਜਿਸ ਦਾ ਖਾਬੋ ਖਿਆਲ ਵੀ ਨਹੀਂ।

ਗੁਰੂ ਜੀ ਨੇ ਯਕੀਨ ਦਿਵਾਇਆ ਕਿ ਰਾਜ ਤੁਹਾਡਾ ਹੀ ਹੋਵੇਗਾ। ਮੈਂ ਕੋਈ ਰਾਜ ਕਾਇਮ ਨਹੀਂ ਕਰਨਾ। ਰਾਜ ਤੁਹਾਡੇ ਹੀ ਪੁੱਤ-ਪੋਤਰੇ ਕਰਨਗੇ। ਇਸ ਲਈ ਮੇਰਾ ਸਾਥ ਦਿਓ। ਪਰ ਰਾਜਿਆਂ ਨੇ ਗੁਰੂ ਜੀ ‘ਤੇ ਵਿਸ਼ਵਾਸ ਨਾ ਕੀਤਾ ਤੇ ਨਾ ਹੀ ਮਾਨਸਿਕ ਗੁਲਾਮੀ ਅਤੇ ਜਾਤ, ਧਰਮ, ਰਾਜ ਦਾ ਅਭਿਮਾਨ ਹੋਣ ਕਾਰਨ ਗੁਰੂ ਜੀ ਦਾ ਸਾਥ ਦੇਣ ਲਈ ਤਿਆਰ ਹੋਏ। ਸਗੋਂ ਗੁਰੂ ਜੀ ਵੱਲੋਂ ਚਲਾਈ ਲਹਿਰ ਨੂੰ ਉਹ ਆਪਣੇ ਨਿੱਜੀ ਹਿੱਤਾਂ ਦੇ ਵਿਰੁੱਧ ਸਮਝਦੇ ਸਨ।

ਇਹ ਵੀ ਪੜ੍ਹੋ : ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਭੂਮੀਆ ਨੂੰ ਨਸੀਹਤ-ਚੋਰੀ ਛੱਡ ਤਿੰਨ ਵਚਨ ਮੰਨਣ ਲਈ ਕਹਿਣਾ

The post ਸਰਬੰਸਦਾਨੀ ਗੁਰੂ ਅਰਜਨ ਦੇਵ ਜੀ ਦੀ ਪਹਾੜੀ ਰਾਜਿਆਂ ਨਾਲ ਮੁਲਾਕਾਤ ਤੇ ਉਨ੍ਹਾਂ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ ਦਾ ਗਿਆਨ ਦੇਣਾ appeared first on Daily Post Punjabi.

ਇਸ ਗੁਰਦੁਆਰੇ ਦੀ ਮਿੱਟੀ ਨਾਲ ਲੱਖਾਂ ਰੋਗ ਹੁੰਦੇ ਹਨ ਠੀਕ, ਜੋੜਾਂ ਵਾਲੇ ਮਰੀਜ਼ ਇੱਥੇ ਮੱਥਾ ਟੇਕ ਹੋ ਜਾਂਦੇ ਨੇ ਨੋ-ਬਰ-ਨੋ.
The post ਇਸ ਗੁਰਦੁਆਰੇ ਦੀ ਮਿੱਟੀ ਨਾਲ ਲੱਖਾਂ ਰੋਗ ਹੁੰਦੇ ਹਨ ਠੀਕ, ਜੋੜਾਂ ਵਾਲੇ ਮਰੀਜ਼ ਇੱਥੇ ਮੱਥਾ ਟੇਕ ਹੋ ਜਾਂਦੇ ਨੇ ਨੋ-ਬਰ-ਨੋ. appeared first on Daily Post Punjabi.

ਭਾਈ ਕਮਲੀਏ ਦੇ ਪਾਟੇ ਹੋਏ ਕੱਪੜੇ ਦੇਖ ਬੁੱਧੂ ਸ਼ਾਹ ਦੇ ਸੇਵਾਦਾਰਾਂ ਵੱਲੋਂ ਭੋਜਨ ਦੇਣ ਤੋਂ ਇਨਕਾਰ ਕਰਨਾ ਤੇ ਪੰਜਵੇਂ ਪਾਤਸ਼ਾਹ ਦੀ ਨਸੀਹਤ
ਭਾਈ ਬੁੱਧੂ ਸ਼ਾਹ ਨੇ ਗੁਰੂ ਅਰਜਨ ਦੇਵ ਜੀ ਅਤੇ ਸਿੱਖ ਸੰਗਤ ਨੂੰ ਇਕ ਵਾਰੀ ਆਪਣੇ ਘਰ ਭੋਜਨ ਉੱਪਰ ਇਸ ਸ਼ਰਧਾ ਨਾਲ ਬੁਲਾਇਆ ਕਿ ਉਸਦੇ ਨਵੇਂ ਪਾਏ ਆਵਿਆਂ ਦੀਆਂ ਸਾਰੀਆਂ ਇੱਟਾਂ ਚੰਗੀ ਤਰ੍ਹਾਂ ਪੱਕ ਜਾਣ। ਸਿੱਖ ਸੰਗਤ ਜਦੋਂ ਭੋਜਨ ਛਕ ਰਹੀ ਸੀ, ਉਸ ਵੇਲੇ ਭਾਈ ਲੱਪੂ ਪਟੋਲੀਆ, ਜਿਹੜਾ ਭਾਈ ਕਮਲੀਆ ਕਰਕੇ ਪ੍ਰਸਿੱਧ ਸੀ, ਬੁੱਧੂ ਸ਼ਾਹ ਦੇ ਘਰ ਅੱਗੇ ਪੁੱਜਿਆ ਜਿੱਥੇ ਸੰਗਤਾਂ ਨੂੰ ਭੋਜਨ ਵਰਤਾਇਆ ਜਾ ਰਿਹਾ ਸੀ। ਭਾਈ ਕਮਲੀਏ ਦੇ ਪਾਟੇ ਹੋਏ ਕੱਪੜੇ ਦੇਖ ਕੇ ਦਰਵਾਜ਼ੇ ਉੱਪਰ ਖੜੇ ਸੇਵਾਦਾਰ ਨੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਉਸ ਨੂੰ ਖਾਣ ਲਈ ਵੀ ਕੁਝ ਨਾ ਦਿੱਤਾ। ਸੇਵਾਦਾਰ ਨੇ ਇਹ ਕਹਿ ਕੇ ਟਾਲ ਦਿੱਤਾ ਤੂੰ ਲੇਟ ਹੋ ਗਿਐ। ਭੋਜਨ ਵਰਤ ਚੁੱਕਿਆ ਹੈ। ਭਾਈ ਕਮਲੀਆ ਦਰਵਾਜ਼ੇ ਦੇ ਬਾਹਰ ਹੀ ਖੜ੍ਹਾ ਹੋ ਗਿਆ।

Bhai Kamalia’s torn

ਸਿੱਖ ਸੰਗਤਾਂ ਦੇ ਭੋਜਨ ਛਕਣ ਪਿਛੋਂ ਬੁੱਧੂ ਸ਼ਾਹ ਨੇ ਗੁਰੂ ਅਰਜਨ ਦੇਵ ਜੀ ਅੱਗੇ ਬੇਨਤੀ ਕੀਤੀ ਕਿ ਮੇਰੇ ਮਨ ਦੀ ਭਾਵਨਾ ਹੈ ਕਿ ਇਸ ਵਾਰੀ ਮੇਰੇ ਆਵੇ ਦਿਆਂ ਇੱਟਾਂ ਵਧੀਆ ਪੱਕਣ ਅਤੇ ਮੈਨੂੰ ਵੇਚਣ ਉੱਪਰ ਚੰਗੇ ਪੈਸੇ ਮਿਲਣ। ਅਰਦਾਸ ਕਰਨ ਵਾਲੇ ਸਿੱਖ ਨੇ ਅਰਦਾਸ ਕਰਦੇ ਹੋਏ ਜਦੋਂ ਕਿਹਾ, ਭਾਈ ਬੁੱਧੂ ਸ਼ਾਹ ਦੇ ਆਵੇਂ ਦੀਆਂ ਇੱਟਾਂ ਪੱਕ ਜਾਣ, ਉਸ ਸਮੇਂ ਬਾਹਰ ਤੋਂ ਭਾਈ ਕਮਲੀਏ ਦੀ ਆਵਾਜ਼ ਆਈ ਕਿ ਇੱਟਾਂ ਕੱਚੀਆਂ ਰਹਿਣਗੀਆਂ ਕਿਉਂਕਿ ਬੁੱਧੂ ਸ਼ਾਹ ਦੇ ਆਦਮੀਆਂ ਮੈਨੂੰ ਭੁੱਖੇ ਨੂੰ ਕੁਝ ਖਾਣ ਲਈ ਨਹੀਂ ਦਿੱਤਾ। ਜਦੋਂ ਮੈਂ ਸੇਵਾਦਾਰਾਂ ਪਾਸੋਂ ਭੋਜਨ ਮੰਗਿਆ ਤਾਂ ਉਨ੍ਹਾਂ ਜਵਾਬ ਦੇ ਦਿੱਤਾ ਅਤੇ ਕਿਹਾ ਕਿ ਭੋਜਨ ਵਰਤ ਚੁੱਕਿਆ ਹੈ। ਗੁਰੂ ਅਰਜਨ ਦੇਵ ਜੀ ਨੇ ਬੁੱਧੂ ਸ਼ਾਹ ਨੂੰ ਕਿਹਾ ਕਿ ਭਾਈ ਕਮਲੀਏ ਦੇ ਵਾਕ ਅਨੁਸਾਰ, ਤੇਰੇ ਆਵੇ ਦੀਆਂ ਇੱਟਾਂ ਕੱਚੀਆਂ ਰਹਿਣਗੀਆਂ ਕਿਉਂਕਿ ਤੇਰੇ ਆਦਮੀਆਂ ਨੇ ਇਕ ਲੋੜਵੰਦ ਨੂੰ ਭੋਜਨ ਨਹੀਂ ਦਿੱਤਾ। ਉਸਦਾ ਕਿਹਾ ਬਿਰਥਾ ਨਹੀਂ ਜਾ ਸਕਦਾ। ਪਰ ਸਿੱਖ ਸੰਗਤ ਦੀ ਅਰਦਾਸ ਕੀਤੀ ਵੀ ਬਿਰਥੀ ਨਹੀਂ ਜਾ ਸਕਦੀ। ਇਸ ਲਈ ਤੇਰੀਆਂ ਕੱਚੀਆਂ ਇੱਟਾਂ ਹੀ ਪੱਕੀਆਂ ਦੇ ਭਾਅ ਵਿਕ ਜਾਣਗੀਆਂ।

ਰੱਬ ਦੀ ਕੁਦਰਤ, ਉਸ ਸਾਲ ਬਹੁਤ ਬਾਰਸ਼ਾਂ ਹੋਈਆਂ। ਬਾਰਸ਼ਾਂ ਨਾਲ ਲੋਕਾਂ ਦੇ ਪੁਰਾਣੇ ਘਰ ਤਾਂ ਡਿੱਗਣੇ ਹੀ ਸਨ, ਕਿਲ੍ਹੇ ਦੀ ਕੰਧ ਵੀ ਡਿੱਗ ਗਈ। ਕਿਲ੍ਹੇ ਦੀ ਦੀਵਾਰ ਬਣਾਉਣ ਲਈ ਸੂਬੇਦਾਰ ਨੂੰ ਪੱਕੀਆਂ ਇੱਟਾਂ ਕਿਸੇ ਪਾਸੇ ਤੋਂ ਨਾ ਮਿਲੀਆਂ। ਕਿਲ੍ਹੇ ਦੀ ਦੀਵਾਰ ਬਣਾਉਣੀ ਜ਼ਰੂਰੀ ਸੀ। ਇਸ ਲਈ ਸੂਬੇਦਾਰ ਨੇ ਬੁੱਧੂ ਸ਼ਾਹ ਪਾਸੋਂ ਉਸ ਦੀਆਂ ਕੱਚੀਆਂ ਪਿੱਲੀਆਂ ਇੱਟਾਂ ਦੇ ਪੈਸੇ ਪੱਕੀਆਂ ਦੇ ਭਾਅ ਦੇ ਅਦਾ ਕਰ ਕੇ ਆਪਣੀ ਦੀਵਾਰ ਪੂਰੀ ਕਰਵਾਈ। ਬੁੱਧੂ ਸ਼ਾਹ ਆਪਣੀਆਂ ਕੱਚੀਆਂ ਪਿੱਲੀਆਂ ਇੱਟਾਂ ਦੇ ਪੈਸੇ ਪੱਕੀਆਂ ਦੇ ਭਾਅ ਲੈ ਕੇ ਬੜਾ ਖੁਸ਼ ਹੋਇਆ।

Bhai Kamalia’s torn

ਭਾਈ ਬੁੱਧੂ ਸ਼ਾਹ ਗੁਰੂ ਦੁਆਰਾ ਕੀਤੇ ਗਏ ਵਚਨ ਸੱਚ ਸਾਬਤ ਹੋਣ ਤੇ ਖੁਸ਼ੀ ਸਹਿਤ ਕਈ ਵਡਮੁੱਲੇ ਉਪਹਾਰ ਅਤੇ ਫਲਾਂ ਦੀ ਟੋਕਰੀ ਲੈਕੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਗਿਆ। ਇਹ ਉਪਹਾਰ ਵੇਖਕੇ, ਗੁਰੂ ਸਾਹਿਬ ਨੇ ਕਿਹਾ, ਬੁੱਧੂ ਸ਼ਾਹ! ਤੁਹਾਨੂੰ ਇਹ ਤੋਹਫ਼ੇ ਭਾਈ ਕਮਲਿਆ ਅੱਗੇ ਪੇਸ਼ ਕਰਣੇ ਚਾਹੀਦੇ ਹਨ। ਭਾਈ ਸਾਹਿਬ ਨੇ ਇੱਦਾ ਹੀ ਕੀਤਾ। ਜਦੋਂ ਭਾਈ ਕਮਲਿਆ ਨੇ ਉਨ੍ਹਾਂ ਅਨਮੋਲ ਤੋਹਫ਼ੀਆਂ ਨੂੰ ਦੇਖਿਆ ਤਾਂ ਉਨ੍ਹਾਂਨੂੰ ਬਹੁਤ ਖੁਸ਼ੀ ਹੋਈ। ਉਨ੍ਹਾਂਨੇ ਭਾਈ ਬੁੱਧ ਸ਼ਾਹ ਨੂੰ ਇਸ ਸ਼ਰਤ ਉੱਤੇ ਮਾਫ ਕਰ ਦਿੱਤਾ ਕਿ ਉਹ ਉਨ੍ਹਾਂ ਨੌਕਰਾਂ ਨੂੰ ਦੰਡਿਤ ਕਰੇਗਾ ਜਿਨ੍ਹਾਂ ਨੇ ਉਨ੍ਹਾਂਨੂੰ ਆਪਣੇ ਘਰ ਵਿੱਚ ਪਰਵੇਸ਼ ਕਰਣ ਵਲੋਂ ਰੋਕ ਦਿੱਤੀ ਸੀ

ਇਹ ਵੀ ਪੜ੍ਹੋ : ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਉਸਾਰਿਆ ਸੀ ਸਿੱਖ ਪੰਥ ਦਾ ਸਿਰਮੌਰ ਤਖਤ ‘ਸ੍ਰੀ ਅਕਾਲ ਤਖਤ ਸਾਹਿਬ’

The post ਭਾਈ ਕਮਲੀਏ ਦੇ ਪਾਟੇ ਹੋਏ ਕੱਪੜੇ ਦੇਖ ਬੁੱਧੂ ਸ਼ਾਹ ਦੇ ਸੇਵਾਦਾਰਾਂ ਵੱਲੋਂ ਭੋਜਨ ਦੇਣ ਤੋਂ ਇਨਕਾਰ ਕਰਨਾ ਤੇ ਪੰਜਵੇਂ ਪਾਤਸ਼ਾਹ ਦੀ ਨਸੀਹਤ appeared first on Daily Post Punjabi.

ਜਦੋਂ ਰਾਜਾ ਹਰੀ ਸੇਨ ਨੇ ਭਾਈ ਕਲਿਆਣਾ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਹੋਰ ਜ਼ਿਆਦਾ ਜਾਨਣ ਦੀ ਇੱਛਾ ਕੀਤੀ ਜ਼ਾਹਿਰ
ਭਾਈ ਕਲਿਆਣਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਇੱਕ ਪ੍ਰਸਿੱਧ ਅਤੇ ਵਿਦਵਾਨ ਸਿੱਖ ਸਨ। ਜਦੋਂ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਤਾਂ ਗੁਰੂ ਜੀ ਨੇ ਇਕ ਵਾਰੀ ਇਨ੍ਹਾਂ ਨੂੰ ਧਨ ਇਕੱਠਾ ਕਰਨ ਅਤੇ ਇਮਾਰਤੀ ਲੱਕੜੀ ਲਿਆਉਣ ਲਈ ਪਹਾੜੀ ਇਲਾਕੇ ਵਿਖੇ ਭੇਜਿਆ।

ਜਦੋਂ ਭਾਈ ਕਲਿਆਣਾ ਮੰਡੀ ਨਾਂ ਦੀ ਪਹਾੜੀ ਰਿਆਸਤ ਦੀ ਰਾਜਧਾਨੀ ਮੰਡੀ ਸ਼ਹਿਰ ਪਹੁੰਚੇ ਤਾਂ ਇਨ੍ਹਾਂ ਨੂੰ ਪਤਾ ਲੱਗਾ ਕਿ ਇਹ ਕ੍ਰਿਸ਼ਨ ਮਹਾਰਾਜ ਦੇ ਜਨਮ ਉਤਸਵ, ਭਾਵ ਜਨਮ ਅਸ਼ਟਮੀ ਦਾ ਦਿਨ ਸੀ। ਰਿਆਸਤ ਦੇ ਸ਼ਾਸਕ ਰਾਜਾ ਹਰੀ ਸੇਨ ਨੇ ਸਭ ਨੂੰ ਵਰਤ ਰੱਖਣ ਦਾ ਹੁਕਮ ਦਿੱਤਾ ਸੀ। ਭਾਈ ਕਲਿਆਣਾ ਅਤੇ ਇਨ੍ਹਾਂ ਦੇ ਸਾਥੀ ਸਿੱਖਾਂ ਨੇ ਆਪਣੇ ਆਪ ਨੂੰ ਇਸ ਨਿਰੋਲ ਧਾਰਮਿਕ ਗੱਲ ਵਿਚ ਰਾਜੇ ਦੇ ਹੁਕਮ ਦਾ ਪਾਬੰਦ ਨਾ ਮੰਨਿਆ ਅਤੇ ਨਾ ਹੀ ਵਰਤ ਰੱਖਿਆ।

When Raja Hari

ਇਸ ਧਾਰਮਿਕ ਬੇ-ਹੁਰਮਤੀ ਲਈ ਰਾਜੇ ਨੇ ਇਨ੍ਹਾਂ ਨੂੰ ਤਾੜਿਆ ਪਰੰਤੂ ਇਨ੍ਹਾਂ ਨੇ ਰਾਜੇ ਦੇ ਸਨਮੁਖ ਧਾਰਮਿਕ ਕਾਰਜਾਂ ਵਿਚ ਜ਼ਬਰਦਸਤੀ ਕਰਨ ਦੇ ਵਿਰੁੱਧ ਇਸ ਤਰ੍ਹਾਂ ਦਲੀਲ ਨਾਲ ਗੱਲ ਕੀਤੀ ਕਿ ਰਾਜਾ ਹਰੀ ਸੇਨ ਸਿੱਖਾਂ ਅਤੇ ਉਨ੍ਹਾਂ ਦੇ ਗੁਰੂਆਂ ਬਾਰੇ ਹੋਰ ਜ਼ਿਆਦਾ ਜਾਨਣ ਦਾ ਚਾਹਵਾਨ ਹੋ ਗਿਆ। ਉਸ ਨੇ ਭਾਈ ਕਲਿਆਣਾ ਨੂੰ ਲੋੜ ਦੀਆਂ ਸਭ ਵਸਤਾਂ ਦੇ ਕੇ ਸਹਾਇਤਾ ਹੀ ਨਹੀਂ ਕੀਤੀ ਸਗੋਂ ਆਪ ਵੀ ਚੱਲ ਕੇ ਇਹਨਾਂ ਦੇ ਨਾਲ ਅੰਮ੍ਰਿਤਸਰ ਆਇਆ ਸੀ। ਉਸਨੇ (ਰਾਜਾ ਨੇ) ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਤੋਂ ਉਪਦੇਸ਼ ਪ੍ਰਾਪਤ ਕੀਤਾ ਸੀ।

ਇਹ ਵੀ ਪੜ੍ਹੋ : ਅਸੂਲਵਾਨ ਸਿੱਖ ਹਰੀ ਸਿੰਘ ਨਲੂਆ- ਇਸ ਤਰ੍ਹਾਂ ਪੂਰੀ ਕੀਤੀ ਬੇਗਮ ਬਾਨੋ ਦੀ ਅਨੋਖੀ ਮੰਗ

The post ਜਦੋਂ ਰਾਜਾ ਹਰੀ ਸੇਨ ਨੇ ਭਾਈ ਕਲਿਆਣਾ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਹੋਰ ਜ਼ਿਆਦਾ ਜਾਨਣ ਦੀ ਇੱਛਾ ਕੀਤੀ ਜ਼ਾਹਿਰ appeared first on Daily Post Punjabi.

‘ਬਾਣੀ ਦੇ ਬੋਹਿਥ’ ਸ੍ਰੀ ਅਰਜਨ ਦੇਵ ਜੀ ਵੱਲੋਂ ਗੁਰੂ ਅਮਰਦਾਸ ਜੀ ਦੇ ਵਚਨਾਂ ਨੂੰ ਸਾਰਥਕ ਕਰਨਾ
ਇਕ ਵਾਰ ਬਾਲ ਗੁਰੂ ਸ੍ਰੀ ਅਰਜਨ ਦੇਵ ਜੀ ਵਿਹੜੇ ‘ਚ ਗੇਂਦ ਨਾਲ ਖੇਡ ਰਹੇ ਸਨ। ਖੇਡਦੇ ਸਮੇਂ ਉਨ੍ਹਾਂ ਦੀ ਗੇਂਦ ਰੁੜ੍ਹਦੀ-ਰੁੜ੍ਹਦੀ ਗੁਰੂ ਅਮਰਦਾਸ ਜੀ ਦੇ ਕਮਰੇ ਅੰਦਰ ਚਲੀ ਗਈ। ਬਾਲ ਅਰਜਨ ਦੇਵ ਵੀ ਗੇਂਦ ਦੇ ਮਗਰ ਰਿੜ੍ਹਦੇ ਹੋਏ ਅੰਦਰ ਜਾ ਵੜੇ। ਬਾਲ ਅਰਜਨ ਦੇਵ ਜੀ ਨੂੰ ਅੰਦਰ ਗੇਂਦ ਨਾ ਦਿਸੀ। ਉਨ੍ਹਾਂ ਸੋਚਿਆ ਗੇਂਦ ਪਲੰਘ ਉੱਪਰ ਹੋਵੇਗੀ। ਪਲੰਘ ਉੱਪਰ ਗੁਰੂ ਅਮਰਦਾਸ ਜੀ ਆਰਾਮ ਕਰ ਰਹੇ ਸਨ।

ਬਾਲ ਅਰਜਨ ਦੇਵ ਪਲੰਘ ‘ਤੇ ਚੜ੍ਹਨ ਲਈ ਪਾਵੇ ਦਾ ਸਹਾਰਾ ਲੈ ਕੇ ਖੜ੍ਹੇ ਹੋਏ ਤੇ ਫਿਰ ਬਾਹੀ ਨਾਲ ਲਟਕ ਕੇ ਉੱਤੇ ਚੜ੍ਹਨ ਦਾ ਯਤਨ ਕਰਨ ਲੱਗੇ। ਇਸ ਨਾਲ ਪਲੰਘ ਹਿੱਲਿਆ ਤੇ ਗੁਰੂ ਅਮਰਦਾਸ ਜੀ ਧਿਆਨ ਅੰਦਰੋਂ ਬੋਲੇ, ‘ਇਹ ਕੌਣ ਵੱਡਾ ਪੁਰਖ ਹੈ, ਜਿਸ ਨੇ ਸਾਡਾ ਪਲੰਘ ਹਿਲਾ ਦਿੱਤਾ!’ ਉਨ੍ਹਾਂ ਦੇਖਿਆ ਤਾਂ ਬਾਲ ਅਰਜਨ ਦੇਵ ਜੀ ਪਲੰਘ ‘ਤੇ ਚੜ੍ਹਨ ਦਾ ਯਤਨ ਕਰ ਰਹੇ ਸਨ। ਨਾਨਾ ਗੁਰੂ ਬਾਲ ਅਰਜਨ ਜੀ ਨੂੰ ਦੇਖ ਕੇ ਮੁਸਕਰਾਏ ਤੇ ਉਨ੍ਹਾਂ ਦੇ ਮੂੰਹੋਂ ਸਹਿਜ ਭਾਅ ਨਿਕਲਿਆ, ”ਕਾਹਲਾ ਨਾ ਪੈ, ਸਮਾਂ ਆਉਣ ‘ਤੇ ਇਸ ਆਸਣ ਦਾ ਵੀ ਮਾਲਕ ਹੋ ਜਾਵੇਂਗਾ।”

ਜਦੋਂ ਬੀਬੀ ਭਾਨੀ ਜੀ ਦੀ ਨਿਗਾਹ ਉਸ ਪਾਸੇ ਗਈ ਤਾਂ ਉਹ ਲਿੱਬੜੇ-ਤਿੱਬੜੇ ਬਾਲ ਅਰਜਨ ਨੂੰ ਫੜਨ ਲਈ ਦੌੜ੍ਹੇ ਤੇ ਉਹ ਪਲੰਘ ‘ਤੇ ਚੜ੍ਹ ਕੇ ਪਿਤਾ ਗੁਰੂ ਦੇ ਵਸਤਰ ਮੈਲੇ ਨਾ ਕਰ ਦੇਣ ਤੇ ਪਿਤਾ ਗੁਰੂ ਦੀ ਨੀਂਦ ਨਾ ਖ਼ਰਾਬ ਹੋ ਜਾਵੇ ਪਰ ਪਿਤਾ ਗੁਰੂ ਨੇ ਬੀਬੀ ਭਾਨੀ ਨੂੰ ਰੋਕ ਦਿੱਤਾ ਤੇ ਖ਼ੁਦ ਬਾਲ ਅਰਜਨ ਨੂੰ ਚੁੱਕਣ ਲਈ ਬਾਹਾਂ ਪਸਾਰੀਆਂ। ਬਾਲ ਅਰਜਨ ਸਰੀਰੋਂ ਭਾਰੇ ਸਨ। ਨਾਨਾ ਗੁਰੂ ਦੇ ਮੁੱਖੋਂ ਫਿਰ ਨਿੱਕਲਿਆ, ‘ਐਨਾ ਗਹੁਰਾ, ਬੋਹਿਥ ਜਿੰਨਾ, ਵੱਡਾ ਹੋ ਬਾਣੀ ਦਾ ਵੀ ਬੋਹਿਥ ਹੋਵੇਗਾ।” ਨਾਨਾ ਗੁਰੂ ਦੇ ਦੋਵੇਂ ਬਚਨ ਪੂਰੇ ਹੋਏ। ਬਾਲ ਅਰਜਨ ਗੁਰੂ ਰਾਮਦਾਸ ਜੀ ਤੋਂ ਬਾਅਦ ਪੰਜਵੇਂ ਗੁਰੂ ਹੋਏ ਤੇ ਬਾਣੀ ਬੋਹਿਥ ਪੱਖੋਂ ਉਨ੍ਹਾਂ ਨੇ ਆਦਿ ਗ੍ਰੰਥ ਜੀ ਦੀ ਸਾਜਨਾ ਹੀ ਨਹੀਂ ਕੀਤੀ ਸਗੋਂ ਇਸ ਅੰਦਰ ਦਰਜ ਬਾਣੀ ਵਿਚ ਉਨ੍ਹਾਂ ਦਾ ਖ਼ੁਦ ਦਾ ਬਾਣੀ ਭਾਗ ਕਰੀਬ 40 ਫ਼ੀਸਦੀ ਹੈ।

ਇਹ ਵੀ ਪੜ੍ਹੋ : ਚੰਗੇ ਬੰਦੇ ਨਾਲ ਕਿਉਂ ਹੁੰਦਾ ਹੈ ਮਾੜਾ ਤੇ ਮਾੜੇ ਨਾਲ ਕਿਉਂ ਹੁੰਦਾ ਹੈ ਚੰਗਾ-ਜਾਣੋ ਗੁਰੂ ਨਾਨਕ ਦੇਵ ਜੀ ਦੀ ਇਸ ਸਾਖੀ ਤੋਂ

The post ‘ਬਾਣੀ ਦੇ ਬੋਹਿਥ’ ਸ੍ਰੀ ਅਰਜਨ ਦੇਵ ਜੀ ਵੱਲੋਂ ਗੁਰੂ ਅਮਰਦਾਸ ਜੀ ਦੇ ਵਚਨਾਂ ਨੂੰ ਸਾਰਥਕ ਕਰਨਾ appeared first on Daily Post Punjabi.

ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਜਮਾਲ ਖਾਨ ਦੇ ਭੁਲੇਖਿਆਂ ਨੂੰ ਦੂਰ ਕਰਨ ਤੇ ਪ੍ਰਮਾਤਮਾ ਵੱਲੋਂ ਕੀਤੇ ਨਿਆਂ ਬਾਰੇ ਦੱਸਣਾ
ਭਾਈ ਗੋਪਾਲ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਦੌਰਾਨ ਇੱਕ ਕਰਿਆਨਾ ਸਟੋਰ ਚਲਾਉਂਦੇ ਸਨ। ਲੋਕ ਉਨ੍ਹਾਂ ਕੋਲ ਪੈਸਾ ਜਮ੍ਹਾ ਕਰਵਾਇਆ ਕਰਦੇ ਸਨ। ਇਕ ਦਿਨ ਜਮਾਲ ਖਾਨ ਨਾਂ ਦੇ ਵਿਅਕਤੀ ਨੇ ਭਾਈ ਗੋਪਾਲ ਜੀ ਕੋਲ 500 ਸਿੱਕੇ ਜਮ੍ਹਾ ਕਰਵਾਏ। ਭਾਈ ਗੋਪਾਲ ਜੀ ਇਹਨਾਂ ਸਿੱਕਿਆਂ ਨੂੰ ਆਪਣੀ ਬਹੀ ਵਿੱਚ ਲਿਖਣਾਂ ਭੁੱਲ ਗਿਆ ਤੇ ਨਾਂ ਹੀ ਉਸਨੂੰ ਇਹਨਾਂ ਸਿੱਕਿਆਂ ਨੂੰ ਤਿਜੋਰੀ ਵਿੱਚ ਸੁਰੱਖਿਅਤ ਰੱਖਣਾ ਹੀ ਯਾਦ ਰਿਹਾ।

ਕੁਝ ਸਮੇਂ ਬਾਅਦ ਜਮਾਲ ਖਾਨ ਨੇ ਆਪਣੇ ਜਮ੍ਹਾ ਕਰਵਾਏ 500 ਸਿੱਕੇ ਭਾਈ ਗੋਪਾਲ ਜੀ ਤੋਂ ਵਾਪਸ ਮੰਗੇ। ਭਾਈ ਗੋਪਾਲ ਜੀ ਨੇ ਆਪਣੀ ਜਮਾ ਬਹੀ ਦੇਖੀ ਤਾਂ ਉੁਸ ਵਿੱਚ ਜਮਾਲ ਖਾਨ ਦੇ ਸਿੱਕਿਆਂ ਦਾ ਕੋਈ ਹਿਸਾਬ ਨਹੀਂ ਮਿਲਿਆ। ਫਿਰ ਗੋਪਾਲ ਜੀ ਨੇ ਅਪਣੀ ਤਿਜੋਰੀ ਦੇਖੀ ਤਾਂ ਉਸ ਵਿੱਚ ਵੀ ਜਮਾਲ ਖਾਨ ਦੇ ਸਿੱਕੇ ਨਹੀ ਮਿਲੇ। ਉਸਨੇ ਜਮਾਲ ਖਾਨ ਨੂੰ ਕਿਹਾ ਕਿ ਉਸ ਕੋਲ ਉਹਦਾ ਪੈਸਾ ਨਹੀਂ ਹੈ। ਜਮਾਲ ਖਾਂ ਬਾਦਸ਼ਾਹ ਕੋਲ ਗਿਆ ਤਾਂ ਉਸਨੇ ਗੋਪਾਲ ਜੀ ਨੂੰ ਬੁਲਾ ਲਿਆ। ਬਾਦਸ਼ਾਹ ਨੇ ਇਸਦਾ ਨਿਆਂ ਪਰਮੇਸ਼ਰ ਉਤੇ ਛੱਡ ਦਿੱਤਾ ਅਤੇ ਕਿਹਾ ਕਿ ਉਹ ਇਕ ਕੜਾਹੇ ਵਿੱਚ ਤੇਲ ਨੂੰ ਗਰਮ ਕਰਨਗੇ ਅਤੇ ਤਾਂਬੇ ਦਾ ਇੱਕ ਸਿੱਕਾ ਇਸ ਵਿੱਚ ਸੁੱਟਣਗੇ। ਜਿਹੜਾ ਇਸ ਸਿੱਕੇ ਨੂੰ ਸੜੇ ਬਗੈਰ ਬਾਹਰ ਕੱਢ ਲਏਗਾ ਉਹ ਸੱਚਾ ਹੋਵੇਗਾ।

ਭਾਈ ਗੋਪਾਲ ਜੀ ਨੇ ਆਪਣਾ ਹੱਥ ਗਰਮ ਤੇਲ ‘ਚ ਪਾਇਆ ਅਤੇ ਆਪਣੇ ਹੱਥ ਜਾਂ ਬਾਂਹ ਨੂੰ ਬਿਨਾਂ ਕਿਸੇ ਨੁਕਸਾਨ ਦੇ ਸਿੱਕਾ ਬਾਹਰ ਕੱਢ ਲਿਆ। ਫਿਰ ਜਮਾਲ ਖਾਨ ਨੇ ਆਪਣਾ ਹੱਥ ਗਰਮ ਤੇਲ ‘ਚ ਪਾਇਆ ਪਰ ਸਿੱਕਾ ਚੁੱਕਣ ਤੋਂ ਪਹਿਲਾਂ ਹੀ ਉਸਦਾ ਹੱਥ ਸੜ ਗਿਆ। ਉਸਨੂੰ ਤੁਰੰਤ ਡਾਕਟਰੀ ਇਲਾਜ ਦਿੱਤਾ ਗਿਆ। ਫਿਰ ਕੁਝ ਸਮਾਂ ਬੀਤਿਆ ਅਤੇ ਇਕ ਗਾਹਕ ਭਾਈ ਗੋਪਾਲ ਜੀ ਦੀ ਦੁਕਾਨ ਵਿੱਚ ਆਇਆ। ਜਦੋਂ ਗੋਪਾਲ ਜੀ ਨੇ ਗਾਹਕ ਨੂੰ ਲੋੜੀਂਦੀ ਵਸਤੁ ਦੀ ਭਾਲ ਕੀਤੀ ਤਾਂ ਖਾਣ ਦੇ ਸਮਾਨ ਵਾਲੇ ਇਕ ਪੀਪੇ ਵਿੱਚ ਉਹਨਾਂ ਨੂੰ 500 ਸਿੱਕੇ ਰਖੇ ਮਿਲੇ। ਉਹ ਜਮਾਲ ਖਾਨ ਦੇ ਘਰ ਗਿਆ ਅਤੇ ਕਿਹਾ ਕਿ ਮੈਂਨੂੰ ਤੁਹਾਡੇ 500 ਸਿੱਕੇ ਲੱਭ ਗਏ ਹਨ। ਜਮਾਲ ਖਾਨ ਨੇ ਇਹ ਸਿੱਕੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਬਾਦਸ਼ਾਹ ਦੇ ਦਰਬਾਰ ਅਤੇ ਪਿੰਡ ਵਾਲਿਆਂ ਦੇ ਅੱਗੇ ਸ਼ਰਮਿੰਦਾ ਹੋ ਚੁੱਕਾ ਹੈ ਇਸ ਲਈ ਇਹ ਪੈਸੇ ਭਾਈ ਗੋਪਾਲ ਜੀ ਨੂੰ ਹੀ ਰੱਖਣੇ ਚਾਹੀਦੇ ਹਨ।

ਜਮਾਲ ਖਾਨ ਨੇ ਇਸ ਸ਼ਰਤ ‘ਤੇ ਪੈਸਾ ਸਵੀਕਾਰ ਕਰਨ ਲਈ ਸਹਿਮਤੀ ਦਿੱਤੀ ਕਿ ਗੋਪਾਲ ਜੀ ਉਸਦੀ ਮੁਲਾਕਾਤ ਗੁਰੂ ਜੀ ਨਾਲ ਕਰਵਾਉਣਗੇ। ਜਮਾਲ ਖਾਨ ਨੇ ਗੁਰੂ ਜੀ ਨੂੰ ਸਵਾਲ ਪੁੱਛਿਆ ਮੈਂ ਅਤੇ ਗੋਪਾਲ ਦੋਵੇਂ ਸਚਿਆਰੇ ਸੀ ਪਰ ਮੇਰਾ ਹੱਥ ਤੇਲ ਨੇ ਸਾੜ ਦਿੱਤਾ ਪਰ ਉਸਦਾ ਨਹੀਂ, ਇਸਦਾ ਕੀ ਕਾਰਣ ਸੀ। ਗੁਰੂ ਜੀ ਨੇ ਕਿਹਾ ਸਭ ਤੋਂ ਪਹਿਲਾਂ, ਭਾਈ ਗੋਪਾਲ ਜੀ ਨੇ ਜਾਣਬੁੱਝ ਕੇ ਕੁੱਝ ਗਲਤ ਨਹੀਂ ਕੀਤਾ। ਦੂਜਾ, ਭਾਈ ਗੋਪਾਲ ਜੀ ਨੇ ਆਪਣੀ ਅਰਦਾਸ ਉਸ ਸਰਬਸ਼ਕਤੀਮਾਨ ਪਰਮਾਤਮਾ ਦੇ ਚਰਨਾਂ ਵਿੱਚ ਕੀਤੀ ਜਿਸ ਉੱਤੇ ਉਸਨੂੰ ਪੂਰਨ ਵਿਸ਼ਵਾਸ ਸੀ ਅਤੇ ਜਿਸਨੇ ਉਸ ਦੀ ਲੋੜ ਸਮੇਂ ਮਦਦ ਕੀਤੀ। ਜਦੋਂ ਤੁਸੀਂ ਆਪਣਾ ਹੱਥ ਤੇਲ ਵਿੱਚ ਪਾਇਆ, ਤਾਂ ਤੁਸਾਂ ਨੇਂ ਅਪਣੀ ਮਦਦ ਲਈ ਵੱਖ-ਵੱਖ ਪੀਰਾਂ ਨੂੰ ਜਾਪਿਆ / ਯਾਦ ਕੀਤਾ, ਪਰ ਤੁਹਾਡੇ ਕੋਲ ਇੱਕ ਵਿੱਚ ਵਿਸ਼ਵਾਸ ਅਤੇ ਭਰੋਸਾ ਨਹੀਂ ਸੀ। ਜਮਾਲ ਖਾਨ ਨੇ ਗੁਰੂ ਜੀ ਦੇ ਬਚਨਾਂ ਨਾਲ ਸਹਿਮਤੀ ਜਤਾਈ ਅਤੇ ਕਿਹਾ ਕਿ ਹਾਂ ਉਨ੍ਹਾਂ ਨੇ ਵੱਖ-ਵੱਖ ਪੀਰਾਂ ਨੂੰ ਮਦਦ ਲਈ ਯਾਦ ਕੀਤਾ ਸੀ।

ਇਹ ਵੀ ਪੜ੍ਹੋ : ਦੂਜਾ ਕਾਹੇ ਸਿਮਰੀਐ ਜੰਮੈ ਤੇ ਮਰਿ ਜਾਇ॥ ਏਕੋ ਸਿਮਰਿਏ ਨਾਨਕਾ ਜੋ ਜਲਿ ਥਲਿ ਰਹਿਆ ਸਮਾਇ॥

The post ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਜਮਾਲ ਖਾਨ ਦੇ ਭੁਲੇਖਿਆਂ ਨੂੰ ਦੂਰ ਕਰਨ ਤੇ ਪ੍ਰਮਾਤਮਾ ਵੱਲੋਂ ਕੀਤੇ ਨਿਆਂ ਬਾਰੇ ਦੱਸਣਾ appeared first on Daily Post Punjabi.