ਕੰਗਨਾ ਰਣੌਤ ਸੋਸ਼ਲ ਮੀਡੀਆ ‘ਤੇ ਕਾਫੀ ਐਕਟਵਿ ਰਹਿੰਦੀ ਹੈ। ਕੰਗਨਾ ਰਣੌਤ ਅਕਸਰ ਇੰਟਾਗ੍ਰਾਮ ‘ਤੇ ਆਪਣੀਆਂ ਗੱਲਾਂ ਬੇਬਾਕੀ ਨਾਲ ਕਹਿੰਦੀ ਹੈ ਤੇ ਫੋਟੋਆਂ ਤੇ ਵੀਡੀਓਜ਼ ਨਾਲ ਵੀ ਇੰਸਟਾ ਸਟੋਰੀਜ਼ ਸ਼ੇਅਰ ਕਰਦੀ ਹੈ। ਅਜਿਹੀਆਂ ਖਬਰਾਂ ਹਨ ਕਿ ਕੰਗਨਾ ਰਣੌਤ ਟਵਿੱਟਰ ‘ਤੇ ਵਾਪਸੀ ਕਰ ਸਕਦੀ ਹੈ ਪਰ ਇਸ ਤੋਂ ਪਹਿਲਾਂ ਉਸ ਨੇ ਇੰਸਟਾਗ੍ਰਾਮ ‘ਤੇ ਹੀ ਪੰਗਾ ਲੈ ਲਿਆ ਹੈ। ਕੰਗਨਾ ਰਣੌਤ ਨੇ ਇੰਸਟਾਗ੍ਰਾਮ ਨੂੰ ‘Dumb’ ਦੱਸਿਆ ਹੈ। ਕੰਗਨਾ ਦੀ ਇੰਸਟਾ ਸਟੋਰੀ ਵਾਇਰਲ ਹੋ ਗਈ ਹੈ।
ਕੰਗਨਾ ਨੇ ਲਿਖਿਆ ਹੈ, ‘ਡੰਬ ਇੰਸਟਾਗ੍ਰਾਮ ਸਿਰਫ ਫੋਟੋਆਂ ਬਾਰੇ ਹੈ, ਅਸੀਂ ਆਪਣੇ ਮਨ ਦੀ ਗੱਲ ਲਿਖਦੇ ਹਾਂ ਤਾਂ ਉਹ ਇਕ ਹੀ ਦਿਨ ਵਿਚ ਗਾਇਬ ਹੋ ਜਾਂਦੀ ਹੈ ਜਿਵੇਂ ਕਿ ਹਰ ਕੋਈ ਇਕ ਅਸਥਿਰ, ਘਟੀਆ ਜਿਹਾ ਇਨਸਾਨ ਹੋਵੇ। ਅਜਿਹਾ ਇਨਸਾਨ ਜੋ ਦੇਖਣਾ ਹੀ ਨਹੀਂ ਚਾਹੁੰਦਾ ਕਿ ਉਸ ਨੇ ਪਹਿਲਾਂ ਕੀ ਲਿਖਿਆ ਸੀ ਕਿਉਂਕਿ ਉਹ ਆਪਣੀ ਹੀ ਗੱਲ ‘ਤੇ ਵਿਸ਼ਵਾਸ ਨਹੀਂ ਕਰਦਾ ਹੈ। ਅਜਿਹੇ ਵਿਚ ਉੁਹ ਲਿਖਿਆ ਹੋਇਆ ਟੈਕਸਟ ਗਾਇਬ ਹੋ ਜਾਵੇ, ਇਹੀ ਬੇਹਤਰ ਹੈ ਪਰ ਉਨ੍ਹਾਂ ਲੋਕਾਂਦਾ ਕੀ, ਜੋ ਹਰ ਉਸ ਗੱਲ ਨੂੰ ਮੰਨਦੇ ਹਨ ਜਿਸ ਨੂੰ ਉਹ ਲਿਖਦੇ ਹਨ।
ਅਸੀਂ ਅਜਿਹੇ ਲੋਕ ਹਾਂ ਜੋ ਆਪਣੀਆਂ ਗੱਲਾਂ ਨੂੰ ਉਨ੍ਹਾਂ ਲੋਕਾਂ ਲਈ ਡਾਕੂਮੈਂਟ ਕਰਨਾ ਚਾਹੁੰਦੇ ਹਾਂ ਜੋ ਸਾਨੂੰ ਸੁਣਦੇ ਹਨ, ਜੋ ਸਾਡੀਆਂ ਗੱਲਾਂ ਨਾਲ ਇਕ ਚੰਗੇ ਕੰਜ਼ਰਵੇਸ਼ਨ ਦੀ ਸ਼ੁਰੂਆਤ ਕਰਦੇ ਹਨ। ਇਹ ਉਹ ਮਿੰਨੀ ਬਲਾਗਸ ਹਨ ਜਿਨ੍ਹਾਂ ਨੂੰ ਕਿਸੇ ਖਾਸ ਵਿਸ਼ੇ ਦੇ ਵਿਕਾਸ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
ਕੰਗਨਾ ਰਣੌਤ ਇੰਸਟਾ ‘ਤੇ ਕਾਫੀ ਐਕਟਿਵ ਰਹਿੰਦੀ ਹੈ ਪਰ ਉਸ ਦੀ ਇਸ ਕਹਾਣੀ ਤੋਂ ਬਾਅਦ ਉਸ ਨੂੰ ਇੰਸਟਾ ‘ਤੇ ਵੀ ਬੈਨ ਨਾ ਕਰ ਦਿੱਤਾ ਜਾਵੇ। ਯਾਦ ਦਿਵਾ ਦਿਓ ਕਿ ਇੱਕ ਸਮਾਂ ਸੀ ਜਦੋਂ ਕੰਗਨਾ ਰਣੌਤ ਟਵਿੱਟਰ ‘ਤੇ ਬਹੁਤ ਸਰਗਰਮ ਰਹਿੰਦੀ ਸੀ ਅਤੇ ਹਰ ਮੁੱਦੇ ‘ਤੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਦੀ ਸੀ। ਕੰਗਨਾ ਰਣੌਤ ‘ਤੇ ਮਈ 2021 ‘ਚ ਟਵਿੱਟਰ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲਾਂਕਿ ਹੁਣ ਜਦੋਂ ਏਲੋਨ ਮਸਕ ਨੇ ਟਵਿਟਰ ‘ਤੇ ਕਬਜ਼ਾ ਕਰ ਲਿਆ ਹੈ ਤਾਂ ਸੁਣਨ ‘ਚ ਆ ਰਿਹਾ ਹੈ ਕਿ ਅਦਾਕਾਰਾ ਦੁਬਾਰਾ ਟਵਿਟਰ ‘ਤੇ ਵਾਪਸੀ ਕਰ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: