ਭਾਰਤ ਨੇ ਨਿਊਜ਼ੀਲੈਂਡ ਖਿਲਾਫ ਪਹਿਲਾ ਟੀ-20 ਮੈਚ 4 ਵਿਕਟਾਂ ਨਾਲ ਜਿੱਤ ਲਿਆ ਹੈ। ਇਸ ਦੇ ਨਾਲ ਹੀ ਇੰਡੀਆ 5 ਮੈਚਾਂ ਦੀ ਸੀਰੀਜ ਵਿਚ 1-0 ਤੋਂ ਅੱਗੇ ਹੋ ਗਈ ਹੈ। ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ ਭਾਰਤ ਖਿਲਾਫ ਆਪਣੇ ਸਭ ਤੋਂ ਵੱਡੇ ਸਕੋਰ ਦੀ ਬਰਾਬਰੀ ਕੀਤੀ। ਕੀਵੀ ਟੀਮ ਨੇ 20 ਓਵਰਾਂ ਵਿਚ 6 ਵਿਕਟਾਂ ਗੁਆ ਕੇ 225 ਦੌੜਾਂ ਬਣਾਈਆਂ।
ਜਵਾਬ ਵਿਚ ਭਾਰਤ ਨੇ 19.4 ਓਵਰਾਂ ਵਿਚ 4 ਵਿਕਟਾਂ ਗੁਆ ਕੇ ਟਾਰਗੈੱਟ ਹਾਸਲ ਕਰ ਲਿਆ। ਸੰਜੂ ਸੈਮਸਨ ਨੇ 67 ਤੇ ਕਪਤਾਨ ਸ਼੍ਰੇਅਸ ਅਈਅਰ ਨੇ 42 ਦੌੜਾਂ ਬਣਾਈਆਂ। ਨਮਨ ਧੀਰ ਨੇ ਛੱਕਾ ਲਗਾ ਕੇ ਜਿੱਤ ਦਿਵਾਈ। ਉਹ 15 ਗੇਂਦਾਂ ‘ਤੇ 42 ਦੌੜਾਂ ਬਣਾ ਕੇ ਨਾਟਆਊਟ ਰਹੇ।

ਇਹ ਵੀ ਪੜ੍ਹੋ : ਪਰਮਿੰਦਰ ਸਿੰਘ ਝੋਟਾ ਦੇ ਕਾ/ਤਲ ਅਸ਼ਵਨੀ ਕੁਮਾਰ ‘ਤੇ ਵੱਡੀ ਕਾਰਵਾਈ, ਰਜਿਸਟ੍ਰੇਸ਼ਨ ਨੰਬਰ ਕੀਤਾ ਗਿਆ ਰੱਦ
ਭਾਰਤ ਨੇ ਟੀ-20 ਇੰਟਰਨੈਸ਼ਨਲ ਵਿਚ ਸਭ ਤੋਂ ਵੱਡਾ ਟਾਰਗੈੱਟ ਚੇਜ ਕਰਨ ਦਾ ਆਪਣਾ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਭਾਰਤ ਨੇ ਦੋ ਵਾਰ 2023 ਵਿਚ ਆਸਟ੍ਰੇਲੀਆ ਖਿਲਾਫ ਤੇ 2026 ਵਿਚ ਨਿਊਜ਼ੀਲੈਂਡ ਖਿਲਾਫ 209 ਦੌੜਾਂ ਦਾ ਟਾਰਗੈੱਟ ਚੇਜ ਕੀਤਾ ਸੀ।







