ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਨੂੰ ਲੋਕ ਵਧਾਈਆਂ ਦੇ ਰਹੇ ਹਨ। ਜੋੜੇ ਦੇ ਘਰ ਇੱਕ ਛੋਟੇ ਦੂਤ ਨੇ ਜਨਮ ਲਿਆ ਹੈ। 43 ਸਾਲ ਦੀ ਉਮਰ ‘ਚ ਬਿਪਾਸ਼ਾ ਨੇ ਇਕ ਪਿਆਰੀ ਬੇਟੀ ਨੂੰ ਜਨਮ ਦਿੱਤਾ ਹੈ। ਬਿਪਾਸ਼ਾ ਅਤੇ ਕਰਨ ਮਾਤਾ-ਪਿਤਾ ਬਣ ਗਏ ਹਨ।
ਰਣਬੀਰ ਕਪੂਰ ਅਤੇ ਆਲੀਆ ਭੱਟ ਤੋਂ ਬਾਅਦ ਹੁਣ ਬਾਲੀਵੁੱਡ ਦੀ ਇਹ ਪਿਆਰੀ ਜੋੜੀ ਵੀ ਪੇਰੈਂਟ ਕਲੱਬ ‘ਚ ਸ਼ਾਮਲ ਹੋ ਗਈ ਹੈ।
ਬਿਪਾਸ਼ਾ ਬਾਸੂ ਦੀ ਟੀਮ ਮੁਤਾਬਕ ਅਭਿਨੇਤਰੀ ਨੇ ਬੱਚੀ ਨੂੰ ਜਨਮ ਦਿੱਤਾ ਹੈ। ਜਿਵੇਂ ਹੀ ਬਿਪਾਸ਼ਾ ਅਤੇ ਕਰਨ ਦੇ ਬੱਚੇ ਦੇ ਜਨਮ ਦੀ ਖਬਰ ਸਾਹਮਣੇ ਆਈ ਤਾਂ ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਖੁਸ਼ੀ ਦੇ ਮੌਕੇ ‘ਤੇ ਇਸ ਜੋੜੀ ਨੂੰ ਸਾਰੇ ਪ੍ਰਸ਼ੰਸਕਾਂ ਅਤੇ ਸੈਲੇਬਸ ਤੋਂ ਬਹੁਤ ਸਾਰੀਆਂ ਵਧਾਈਆਂ ਅਤੇ ਪਿਆਰ ਮਿਲ ਰਿਹਾ ਹੈ। ਛੋਟੀ ਦੂਤ ਦੇ ਆਉਣ ਨਾਲ ਬਿਪਾਸ਼ਾ ਅਤੇ ਕਰਨ ਦਾ ਪਰਿਵਾਰ ਪੂਰਾ ਹੋ ਗਿਆ ਹੈ, ਉਨ੍ਹਾਂ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਗਈ ਹੈ।