ਲੁਧਿਆਣਾ ਪੁਲਿਸ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਸ਼ਾਮਲ ਦੋ ਗੈਂਗਸਟਰਾਂ ਨੂੰ ਗੋਇੰਦਵਾਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਹੈ। ਪੁਲਿਸ ਨੇ ਗੈਂਗਸਟਰਾਂ ਦਾ 5 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਬਦਮਾਸ਼ਾਂ ਨੂੰ 17 ਨਵੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਦੱਸ ਦੇਈਏ ਕਿ ਸਿੱਧੂ ਦੇ ਕਤਲ ਕੇਸ ‘ਚ ਹਥਿਆਰ ਸਪਲਾਈ ਕਰਨ ਜਾ ਰਹੀ ਫਾਰਚੂਨਰ ਕਾਰ ‘ਚ ਬੈਠੇ ਤੀਜੇ ਵਿਅਕਤੀ ਦੀ ਪਛਾਣ ਹੋ ਗਈ ਹੈ। ਦੋਸ਼ੀ ਬਟਾਲਾ ਦਾ ਰਹਿਣ ਵਾਲਾ ਗੁਰਮੀਤ ਸਿੰਘ ਮੀਤੇ ਸੀ ਜਿਸ ਨੇ ਮੂਸੇਵਾਲਾ ਕਤਲ ਕਾਂਡ ‘ਚ ਰੇਕੀ ਕੀਤੀ ਸੀ । ਪੁਲਿਸ ਵੱਲੋ ਮੀਤੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਦੇ ਨਾਲ ਹੀ ਗੈਂਗਸਟਰ ਮਨਦੀਪ ਸਿੰਘ ਤੂਫਾਨ ਅਤੇ ਮਨੀ ਰਈਆ ‘ਤੇ ਵੀ ਲੁਧਿਆਣਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਵਿੱਚ ਦੋਸ਼ੀਆਂ ਨੂੰ ਲੁਧਿਆਣਾ ਲਿਆਂਦਾ ਗਿਆ ਹੈ। ਮੁਲਜ਼ਮਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਕਤਲ ਤੋਂ 10 ਦਿਨ ਪਹਿਲਾਂ ਮੂਸੇਵਾਲਾ ਦੇ ਘਰ ਦੀ ਰੇਕੀ ਕੀਤੀ ਸੀ। ਬਦਮਾਸ਼ਾਂ ਨੇ ਹੀ ਕੈਨੇਡਾ ‘ਚ ਬੈਠੇ ਗੋਲਡੀ ਬਰਾੜ ਨੂੰ ਸੂਚਨਾ ਦਿੱਤੀ ਕਿ ਮੂਸੇਵਾਲਾ ਕੋਲ ਗੰਨਮੈਨ ਜ਼ਿਆਦਾ ਹਨ, ਇਸ ਲਈ ਉਹ ਪੁਲਿਸ ਮੁਲਾਜ਼ਮ ਬਣ ਕੇ ਸਿੱਧੂ ਦੇ ਘਰ ‘ਤੇ ਹਮਲਾ ਨਹੀਂ ਕਰ ਸਕਦੇ ।
ਬਾਅਦ ਵਿ ਗੋਲਡੀ ਬਰਾੜ ਨੇ ਇੱਕ ਨਵੀਂ ਯੋਜਨਾ ਬਣਾਈ ਅਤੇ ਮੂਸੇਵਾਲਾ ਨੂੰ ਮਾਰਨ ਲਈ ਨਵੇਂ ਨਿਸ਼ਾਨੇਬਾਜ਼ ਭੇਜੇ। ਇਸ ਮਾਮਲੇ ਵਿੱਚ ਪੁਲਿਸ ਨੇ ਸੰਦੀਪ ਕਾਹਲੋਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਕਾਹਲੋਂ ਨੇ ਹੀ 3 ਸ਼ੂਟਰ ਮਾਨਸਾ ਭੇਜੇ ਸਨ। ਇਨ੍ਹਾਂ ਨਿਸ਼ਾਨੇਬਾਜ਼ਾਂ ਵਿੱਚ ਮਨੀ ਰਿਆ, ਤੂਫਾਨ ਅਤੇ ਗੁਰਮੀਤ ਮੀਤੇ ਸਨ।
ਵੀਡੀਓ ਲਈ ਕਲਿੱਕ ਕਰੋ -: