ਭਾਰਤ ਨੇ ਪੈਰਾ ਏਸ਼ੀਅਨ ਗੇਮਸ ਦੇ 5ਵੇਂ ਦਿਨ ਹੁਣ ਤੱਕ 5 ਗੋਲਡ ਮੈਡਲ ਜਿੱਤ ਲਏ। ਇਸ ਨਾਲ ਉਸ ਦੇ 26 ਗੋਲਡ ਮੈਡਲ ਹੋ ਗਏ ਹਨ। ਦਿਨ ਦਾ ਪਹਿਲਾ ਗੋਲਡ ਹਰਵਿੰਦਰ ਸਿੰਘ ਤੇ ਵਿਜੇ ਸੁੰਡੀ ਨੇ ਰਿਕਰਵ ਆਰਚਰੀ ਵਿਚ ਜਿੱਤਿਆ। ਉਸ ਦੇ ਬਾਅਦ ਨੀਤੇਸ਼ ਕੁਮਾਰ ਬੈਡਮਿੰਟਨ ਵਿਚ ਚੈਂਪੀਅਨ ਬਣੇ। ਹਨੀ ਜੈਵਲਨ ਥ੍ਰੋਅ ਵਿਚ ਵਰਲਡ ਰਿਕਾਰਡ ਦੇ ਨਾਲ ਏਸ਼ੀਅਨ ਚੈਂਪੀਅਨ ਬਣੇ।
ਅੱਜ ਭਾਰਤ ਨੂੰ 5 ਗੋਲਡ, 7 ਸਿਲਵਰ ਤੇ 5 ਕਾਂਸੇ ਦੇ ਤਮਗੇ ਸਣੇ 14 ਮੈਡਲ ਮਿਲ ਚੁੱਕੇ ਹਨ। ਭਾਰਤ ਮੈਡਲ ਟੇਬਲ ਵਿਚ ਚੌਥੇ ਨੰਬਰ ‘ਤੇ ਆ ਗਿਆ ਹੈ। ਉਸ ਕੋਲ ਕੁੱਲ 102 ਮੈਡਲ ਹਨ। ਇਨ੍ਹਾਂ ਵਿਚ 33 ਸਿਲਵਰ ਤੇ 43 ਕਾਂਸੇ ਦੇ ਤਗਮੇ ਸ਼ਾਮਲ ਹਨ।
ਰਿਕਰਵ ਤੀਰਅੰਦਾਜ਼ੀ ਦੀ ਰਿਕਰਵ ਮੈਨਸ ਡਬਲਸ ਕੈਟਾਗਰੀ ਵਚ ਹਰਵਿੰਦਰ ਸਿੰਘ ਤੇ ਵਿਜੇ ਸੁੰਡੀ ਨੇ ਫਾਈਨਲ ਵਿਚ ਚੀਨ ਨੂੰ 5-1 ਨਾਲ ਹਰਾਇਆ। ਭਾਰਤੀ ਜੋੜੀ ਨੇ ਦੂਜਾ ਤੇ ਤੀਜਾ ਸੈੱਟ ਜਿੱਤ ਕੇ ਖਿਤਾਬ ਆਪਣੇ ਨਾਂ ਕੀਤਾ। ਪਹਿਲਾ ਗੇਮ ਦੋਵੇਂ ਟੀਮਾਂ ਦੇ ਵਿਚ 35-35 ਤੋਂ ਬਰਬਰ ਰਿਹਾ। ਇਸ ਦੇ ਬਾਅਦ ਭਾਰਤੀ ਜੋੜੀ ਨੇ ਦੂਜਾ ਗੇਮ 37-36 ਨਾਲ ਜਿੱਤਿਆ। ਭਾਰਤੀ ਜੋੜੀ ਨੇ ਤੀਜਾ ਗੇਮ 28-36 ਨਾਲ ਜਿੱਤਿਆ। ਉਸ ਨੇ ਗੇਮ ਦੇ ਆਧਾਰ ‘ਤੇ ਮੁਕਾਬਲਾ 5-1 ਨਾਲ ਆਪਣੇ ਨਾਂ ਕਰ ਲਿਆ। ਦੂਜੇ ਪਾਸੇ ਮਹਿਲਾ ਪੈਰਾ ਰਿਕਰਵ ਡਬਲਸ ਵਿਚ ਭਾਰਤ ਨੂੰ ਸਿਲਵਰ ਮੈਡਲ ਮਿਲਿਆ। ਭਾਵਨਾ ਚੌਧਰੀ ਤੇ ਪੂਜਾ ਜਾਇਟਾਨ ਨੂੰ ਫਾਈਨਲ ਵਿਚ ਚੀਨ ਦੀ ਗਾਓ ਜਿਹਾਨ ਤੇ ਵਾਂਗ ਸ਼ੁਏਚਿਆਨ ਨੇ 6-0 ਨਾਲ ਹਰਾਇਆ।
ਨੀਤੇਸ਼ ਕੁਮਾਰ ਨੇ ਬੈਡਮਿੰਟਨ ਦੀ ਮੇਨਸ ਸਿੰਗਲਸ SL3 ਕੈਟਾਗਰੀ ਦੇ ਫਾਈਨਲ ਵਿਚ ਆਪਣੇ ਹੀ ਦੇਸ਼ ਦੇ ਹਮਵਤਨ ਪ੍ਰਮੋਦ ਭਗਤ ਨੂੰ ਸਿੱਧੇ ਗੇਮਾਂ ਚ 21-18, 21-16 ਨਾਲ ਹਰਾਇਆ। ਨਿਤੇਸ਼ ਦੇ ਕੋਲ ਹੁਣ ਥੁਲਾਸਿਮਥੀ ਦੇ ਨਾਲ ਮਿਕਸਡ ਡਬਲਸ SL3-SU ਵਿਚ ਵੀ ਗੋਲਡ ਜਿੱਤਣ ਦਾ ਮੌਕਾ ਹੈ। ਦੂਜੇ ਪਾਸੇ ਮਹਿਲਾ SU5 ਵਿਚ ਥੁਲਾਸਮਿਥੀ ਮੁਰੂਗੇਸਨ ਨੂੰ ਸਿਲਵਰ ਮਿਲਿਆ। ਉਨ੍ਹਾਂ ਨੇ ਚੀਨ ਦੀ ਯਾਂਗ ਕਿਊਸ਼ੀਆ ਨੇ ਹਰਾਇਆ।
ਹਨੀ ਨੇ ਪੈਰਾ ਐਥਲੈਟਿਕਸ ਦੀ ਪੁਰਸ਼ ਭਾਲਾ ਫੇਂਕ F37/38 ਮੁਕਾਬਲੇ ਵਿਚ 60.49 ਮੀਟਰ ਦਾ ਥ੍ਰੋਅ ਕਰਕੇ ਗੋਲਡ ਮੈਡਲ ਜਿੱਤਿਆ। ਉਨ੍ਹਾਂ ਨੇ T37 ਕੈਟਾਗਰੀ ਵਿਚ ਨਵਾਂ ਵਰਰਡ ਰਿਕਾਰਡ ਬਣਾਇਆ। ਹਨੀ ਨੂੰ 1,116 ਪੁਆਇੰਟ ਮਿਲੇ। ਪੈਰਾ ਐਥਲੈਟਿਕਸ ਵਿਚ ਭਾਰਤ ਨੇ 100ਵਾਂ ਮੈਡਲ ਜਿੱਤ ਲਿਆ ਹੈ। ਸੰਦੀਪ ਨੇ ਪੁਰਸ਼ਾਂ ਦੀ 400 ਮੀਟਰ T64 ਮੁਕਾਬਲੇ ਵਿਚ 52.28 ਸੈਕੰਡ ਦਾ ਸਮਾਂ ਲੈ ਕੇ ਗੋਲਡ ਮੈਡਲ ਜਿੱਤਿਆ। ਅਜੇ ਕੁਮਾਰ ਨੇ 53.61 ਸੈਕੰਡ ਦੇ ਨਾਲ ਕਾਂਸੇ ਦਾ ਤਗਮਾ ਜਿੱਤਿਆ। ਡੈਬਿਊ ਕਰ ਰਹੇ ਸੰਦੀਪ ਨੇ T44 ਕੈਟਾਗਰੀ ਵਿਚ ਨਵਾਂ ਵਰਲਡ ਰਿਕਾਰਡ ਬਣਾਇਆ। ਇਸ ਕੈਟਾਗਰੀ ਵਿਚ ਉਹ ਅਥਲੈਟਿਕਸ ਆਉਂਦੇ ਹਨ ਜਿਨ੍ਹਾਂ ਦੇ ਪੈਰ ਗੋਡੇ ਤੋਂ ਹੇਠਾਂ ਪ੍ਰਭਾਵਿਤ ਹੁੰਦੇ ਹਨ ਪਰ ਉਹ ਬਨਾਵਟੀ ਅੰਗਾਂ ਦਾ ਇਸਤੇਮਾਲ ਨਹੀਂ ਕਰਦੇ ਹਨ।







