Megha Thakur Death News: ਸਾਲ 2022 ਸਿਨੇਮਾ ਪ੍ਰੇਮੀਆਂ ਲਈ ਇੱਕ ਡਰਾਉਣਾ ਸੁਪਨਾ ਸਾਬਤ ਹੋਇਆ ਹੈ। ਇਸ ਸਾਲ ਕਈ ਦਿੱਗਜ ਸਿਤਾਰਿਆਂ ਦੇ ਦਿਹਾਂਤ ਦੀ ਖਬਰ ਨੇ ਉਨ੍ਹਾਂ ਦੇ ਚਹੇਤਿਆਂ ਦਾ ਦਿਲ ਤੋੜ ਦਿੱਤਾ। ਇਸ ਦੌਰਾਨ ਜਾਣਕਾਰੀ ਆ ਰਹੀ ਹੈ ਕਿ ਕੈਨੇਡੀਅਨ ਟਿੱਕ-ਟਾਕ ਸਟਾਰ ਮੇਘਾ ਠਾਕੁਰ ਦਾ ਪਿਛਲੇ ਮਹੀਨੇ ਦੀ 24 ਤਰੀਕ ਨੂੰ 21 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ।
21 ਸਾਲਾ ਟਿੱਕ-ਟੌਕ ਸਟਾਰ ਮੇਘਾ ਦੇ ਅਚਾਨਕ ਦਿਹਾਂਤ ਦੀ ਖਬਰ ਦੀ ਪੁਸ਼ਟੀ ਉਸ ਦੇ ਮਾਤਾ-ਪਿਤਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਪੋਸਟ ਸ਼ੇਅਰ ਕਰਕੇ ਕੀਤੀ ਹੈ। ਉਸ ਦੇ ਮਾਤਾ-ਪਿਤਾ ਨੇ ਪੋਸਟ ‘ਚ ਲਿਖਿਆ, ਭਾਰੀ ਦਿਲ ਨਾਲ ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ ਕਿ ਸਾਡੀ ਦੇਖਭਾਲ ਕਰਨ ਵਾਲੀ ਅਤੇ ਖੂਬਸੂਰਤ ਬੇਟੀ ਮੇਘਾ ਠਾਕੁਰ ਦਾ 24 ਨਵੰਬਰ 2022 ਦੀ ਸਵੇਰ ਨੂੰ ਅਚਾਨਕ ਦਿਹਾਂਤ ਹੋ ਗਿਆ। ਮੇਘਾ ਇੱਕ ਸੁਤੰਤਰ ਅਤੇ ਆਤਮ-ਵਿਸ਼ਵਾਸ ਵਾਲੀ ਲੜਕੀ ਸੀ। ਉਨ੍ਹਾਂ ਨੇ ਅੱਗੇ ਲਿਖਿਆ, ਅਸੀਂ ਉਸਨੂੰ ਬਹੁਤ ਯਾਦ ਕਰਦੇ ਹਾਂ। ਉਹ ਆਪਣੇ ਪ੍ਰਸ਼ੰਸਕਾਂ ਨੂੰ ਵੀ ਬਹੁਤ ਪਿਆਰ ਕਰਦੀ ਸੀ ਅਤੇ ਉਹ ਚਾਹੁੰਦੀ ਸੀ ਕਿ ਤੁਸੀਂ ਉਸ ਦੇ ਦਿਹਾਂਤ ਬਾਰੇ ਜਾਣੋ। ਇਸ ਸਮੇਂ, ਅਸੀਂ ਮੇਘਾ ਲਈ ਤੁਹਾਡੀਆਂ ਸਾਰੀਆਂ ਪ੍ਰਾਰਥਨਾਵਾਂ ਦੀ ਮੰਗ ਕਰਦੇ ਹਾਂ ਕਿਉਂਕਿ ਤੁਹਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਉਸਦੇ ਅੱਗੇ ਦੀ ਯਾਤਰਾ ਵਿੱਚ ਉਸਦੇ ਨਾਲ ਰਹਿਣਗੀਆਂ।
ਦੱਸ ਦਈਏ ਕਿ ਮੇਘਾ ਦਾ ਅੰਤਿਮ ਸੰਸਕਾਰ 29 ਨਵੰਬਰ ਨੂੰ ਕੀਤਾ ਗਿਆ ਸੀ ਅਤੇ ਉਸੇ ਦਿਨ ਮੇਘਾ ਦੀ ਯਾਦ ‘ਚ ਉਸ ਦੇ ਮਾਤਾ-ਪਿਤਾ ਇਕ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਸੀ, ਜਿੱਥੇ ਲੋਕਾਂ ਨੇ ਉਸ ਨੂੰ ਸ਼ਰਧਾਂਜਲੀ ਦਿੱਤੀ ਸੀ। ਉਹ ਆਪਣੇ ਮਾਪਿਆਂ ਨਾਲ ਬਰੈਂਪਟਨ, ਓਨਟਾਰੀਓ, ਕੈਨੇਡਾ ਵਿੱਚ ਰਹਿੰਦੀ ਸੀ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਪੋਸਟ ‘ਤੇ ਕੁਮੈਂਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਖਬਰ ਮੁਤਾਬਕ ਸਾਲ 2019 ‘ਚ ਮੇਘਾ ਠਾਕੁਰ ਦੇ ਮਾਤਾ-ਪਿਤਾ ਨਾਲ ਕੈਨੇਡਾ ਚਲੀ ਗਈ ਸੀ। ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਿੱਕ-ਟਾਕ ‘ਤੇ ਡੈਬਿਊ ਕਰਦੇ ਹੋਏ ਆਪਣੀਆਂ ਰੀਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।