ਸ਼ਰਧਾ ਵਾਲਕਰ ਦੀ ਹੱਤਿਆ ਕਰਨ ਤੇ ਉਸ ਦੇ ਸਰੀਰ ਨੂੰ 35 ਹਿੱਸਿਆਂ ਵਿਚ ਕੱਟਣ ਦੀ ਦਿਲ ਦਹਿਲਾ ਦੇਣ ਵਾਲੀ ਖਬਰ ਤੋਂ ਬਾਅਦ ਇਸ ਤਰ੍ਹਾਂ ਦੇ ਕਈ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਘਟਨਾ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਬੰਦ ਕਿਰਾਏ ਦੇ ਘਰ ‘ਚ ਰੱਖੇ ਡਰੰਮ ਵਿਚ ਇਕ ਮਹਿਲਾ ਦੇ ਸਰੀਰ ਦੇ ਅੰਗ ਦੇ ਕਈ ਟੁਕੜੇ ਮਿਲੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਲਾਸ਼ ਇਕ ਸਾਲ ਤੋਂ ਵਧ ਸਮੇਂ ਤੋਂ ਇਥੇ ਪਈ ਹੋਈ ਹੈ। ਕਿਰਾਏਦਾਰ ਵੱਲੋਂ ਕਿਰਾਇਆ ਨਾ ਦਿੱਤੇ ਜਾਣ ‘ਤੇ ਘਰ ਦੇ ਮਾਲਕ ਨੇ ਦਰਵਾਜ਼ਾ ਤੋੜਿਆ ਤਾਂ ਮਹਿਲਾ ਦੇ ਸਰੀਰ ਦੇ ਅੰਗ ਮਿਲੇ।
ਵਿਸ਼ਾਖਾਪਟਨਮ ਸ਼ਹਿਰ ਦੇ ਪੁਲਿਸ ਕਮਿਸ਼ਨਰ ਸ਼੍ਰੀਕਾਂਤ ਨੇ ਕਿਹਾ ਕਿ ਉਕਤ ਮਾਮਲਾ ਅੱਜ ਵਿਸ਼ਾਖਾਪਟਨਮ ਦੇ ਮਦੁਰਵਦਾ ਤੋਂ ਸਾਹਮਣੇ ਆਇਆ ਹੈ ਜਦੋਂ ਮਕਾਨ ਮਾਲਕ ਘਰ ਤੋਂ ਫਰਾਰ ਕਿਰਾਏਦਾਰ ਦੇ ਸਮਾਨ ਨੂੰ ਹਟਾਉਣ ਲਈ ਜ਼ਬਰਦਸਤੀ ਉਸ ਦੇ ਘਰ ਵੜ ਗਿਆ। ਜੂਨ 2021 ਵਿਚ ਕਿਰਾਏਦਾਰ ਨੇ ਪਤਨੀ ਦੇ ਗਰਭਵਤੀ ਹੋਣ ਦਾ ਹਵਾਲਾ ਦੇ ਕੇ ਬਕਾਇਆ ਚੁਕਾਏ ਬਿਨਾਂ ਮਕਾਨ ਖਾਲੀ ਕਰ ਦਿੱਤਾ ਪਰ ਅਜੇ ਤੱਕ ਮਾਲਕ ਨੂੰ ਭੁਗਤਾਨ ਨਹੀਂ ਕੀਤਾ ਸੀ। ਇਕ ਸਾਲ ਤੋਂ ਵਧ ਸਮੇਂ ਤੱਕ ਇੰਤਜ਼ਾਰ ਕਰਨ ਦੇ ਬਾਅਦ ਮਾਲਕ ਅੱਜ ਜ਼ਬਰਦਸਤੀ ਕਿਰਾਏਦਾਰ ਦਾ ਸਾਮਾਨ ਹਟਾਉਣ ਲਈ ਘਰ ਵਿਚ ਵੜ ਗਿਆ। ਇਕ ਮਹਿਲਾ ਦੇ ਸਰੀਰ ਦੇ ਟੁਕੜੇ ਡਰੰਮ ਤੋਂ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ : ਲਖੀਮਪੁਰ ਕਾਂਡ : ਆਸ਼ੀਸ਼ ਮਿਸ਼ਰਾ ਨੂੰ ਝਟਕਾ! ਦੋਸ਼ ਮੁਕਤ ਕਰਨ ਦੀ ਅਰਜ਼ੀ ਖਾਰਜ ਕੱਲ੍ਹ ਤੈਅ ਹੋਣਗੇ ਦੋਸ਼
ਪੁਲਿਸ ਨੇ ਕਿਹਾ ਕਿ ਸ਼ੁਰੂਆਤੀ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਲਾਸ਼ ਨੂੰ ਇਕ ਸਾਲ ਪਹਿਲਾਂ ਟੁਕੜਿਆਂ ਵਿਚ ਕੱਟਿਆ ਗਿਆ ਸੀ, ਜਿਸ ਨੂੰ ਹੁਣ ਲੱਭਿਆ ਗਿਆ ਹੈ। ਸ਼੍ਰੀਕਾਂਤ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਇਹ ਉਸ ਦੀ ਪਤਨੀ ਹੋ ਸਕਦੀ ਹੈ। ਮਾਲਕ ਮਕਾਨ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: