ਸੋਸ਼ਲ ਮੀਡੀਆ ‘ਤੇ ਅਜਿਹੇ ਬਹੁਤ ਸਾਰੇ ਵੀਡੀਓ ਮੌਜੂਦ ਹਨ ਜਿਸ ਵਿਚ ਲਾੜਾ ਆਪਣੇ ਵਿਆਹ ਵਿਚ ਗ੍ਰੈਂਡ ਐਂਟਰੀ ਲੈਂਦਾ ਹੈ। ਹਾਲਾਂਕਿ ਅੱਜ ਦੇ ਦੌਰ ‘ਚ ਲਾੜਾ ਜਦੋਂ ਵੀ ਬਾਰਾਤ ਲੈ ਕੇ ਪਹੁੰਚਦਾ ਹੈ ਤਾਂ ਕੁਝ ਨਾ ਕੁਝ ਹਟ ਕੇ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਆਪਣੇ ਵਿਆਹ ‘ਚ ਲਾੜੇ ਨੂੰ ਘੋੜੀ ‘ਤੇ ਬੈਠ ਕੇ ਆਉਂਦੇ ਹੋਏ ਤਾਂ ਜ਼ਰੂਰ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਿਸੇ ਹੋਰ ਜਾਨਵਰ ਨਾਲ ਐਂਟਰੀ ਲੈਂਦੇ ਹੋਏ ਦੇਖਿਆ ਹੈ? ਅਜਿਹਾ ਹੀ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਲਾੜਾ ਆਪਣੇ ਕੁੱਤੇ ਨਾਲ ਬਾਈਕ ‘ਤੇ ਬੈਠ ਕੇ ਐਂਟਰੀ ਲੈ ਰਿਹਾ ਹੈ।
ਕਹਿੰਦੇ ਹਨ ਕੁੱਤੇ ਇਨਸਾਨ ਦੇ ਸਭ ਤੋਂ ਚੰਗੇ ਤੇ ਵਫਾਦਾਰ ਦੋਸਤ ਹੁੰਦੇ ਹਨ ਤੇ ਜ਼ਿਆਦਾਤਰ ਲੋਕ ਇਸ ਗੱਲ ਨਾਲ ਸਹਿਮਤ ਹਨ। ਇਕ ਲਾੜੇ ਦਾ ਆਪਣੇ ਪਾਲਤੂ ਕੁੱਤੇ ਨਾਲ ਬਾਈਕ ‘ਤੇ ਵੈਡਿੰਗ ਵੈਨਿਊ ਵਿਚ ਐਂਟਰੀ ਕਰਨ ਦਾ ਵੀਡੀਓ ਵਾਇਲ ਹੋ ਗਿਆ। ਇਹ ਵੀਡੀਓ ਤੁਹਾਡਾ ਦਿਲ ਛੂਹ ਲਵੇਗਾ। ਦਰਸ਼ਨ ਨੰਦੂ ਪੋਲ ਵੱਲੋਂ ਇੰਸਟਾਗ੍ਰਾਮ ‘ਤੇ ਪੋਸਟ ਕੀਤੇ ਗੇ ਵੀਡੀਓ ਵਿਚ ਦਿਖਾਇਆ ਗਿਆ ਕਿ ਲਾੜਾ ਸ਼ੇਰਵਾਨੀ ਪਹਿਨ ਕੇ ਬਾਈਕ ‘ਤੇ ਆਪਣੇ ਪਾਲੂਤ ਕੁੱਤੇ ਨਾਲ ਵੈਡਿੰਗ ਵੈਨਿਊ ਵਿਚ ਐਂਟਰੀ ਲੈ ਰਿਹਾ ਹੈ। ਵਿਆਹ ਦੇ ਮੌਕੇ ‘ਤੇ ਪਾਲਤੂ ਕੁੱਤੇ ਨੂੰ ਵਾਈਨ ਕਲਰ ਦੀ ਸ਼ੇਰਵਾਨੀ ਵੀ ਪਾਈ ਗਈ ਸੀ। ਵੀਡੀਓ ਨਾਲ ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ ‘ਇਕ ਬੌਸ ਦੀ ਤਰ੍ਹਾਂ’।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਵੀਡੀਓ ਨੂੰ 5 ਦਿਨ ਪਹਿਲਾਂ ਪੋਸਟ ਕੀਤਾ ਗਿਆ ਸੀ ਤੇ ਹੁਣ ਤੱਕ ਇਸ ਨੂੰ ਇੰਸਟਾਗ੍ਰਾਮ ‘ਤੇ ਲਗਭਗ 2 ਮਿਲੀਅਨ ਵਿਊਜ਼ ਤੇ ਲਗਭਗ 2.5 ਲੱਖ ਤੋਂ ਜ਼ਿਆਦਾ ਲਾਈਕਸ ਮਿਲ ਚੁੱਕੇ ਹਨ। ਇਕ ਯੂਜ਼ਰ ਨੇ ਕਮੈਂਟ ਕੀਤਾ-‘ਇਹ ਬੇਹੱਦ ਹੀ ਪਿਆਰਾ ਸੀਨ ਹੈ… ਅਜਿਹਾ ਹੀ ਹੋਣਾ ਚਾਹੀਦਾ, ਭਾਵੇਂ ਕੋਈ ਵੀ ਮੌਕਾ ਹੋਵੇ, ਪਾਲਤੂ ਜਾਨਵਰਾਂ ਨੂੰ ਵੀ ਨਾਲ ਰੱਖਣਾ ਚਾਹੀਦਾ।’ ਇਕ ਹੋਰ ਯੂਜ਼ਰ ਨੇ ਕਮੈਂਟ ਕੀਤਾ-ਵਾਹ, ਕਿੰਨਾ ਲੱਕੀ ਕੁੱਤਾ ਹੈ, ਇਸ ਦੇ ਮਾਲਕ ਇਸ ਨੂੰ ਕਿੰਨਾ ਪਿਆਰ ਕਰਦੇ ਹਨ।