ਅਮਰੀਕਾ ਵਿੱਚ ਪਹਿਲੀ ਵਾਰ ਇੱਕ ਪੰਜਾਬੀ ਦੇ ਨਾਂ ‘ਤੇ ਕਾਨੂੰਨ ਬਣਾਇਆ ਗਿਆ ਹੈ। ਪਠਾਨਕੋਟ ਦੇ 18 ਸਾਲਾ ਰੋਮਾਂਚ ਮਹਾਜਨ ਦੇ ਨਾਮ ‘ਤੇ “ਰੋਮਾਂਚ ਕਾਨੂੰਨ” ਪਾਸ ਕੀਤਾ ਗਿਆ ਹੈ, ਜਿਸਦੀ ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ।
ਇਹ ਬਿੱਲ ਨਿਊਯਾਰਕ ਦੀਆਂ ਸੜਕਾਂ ‘ਤੇ 150 ਸਾਲ ਪੁਰਾਣੀ ਰਵਾਇਤੀ ਘੋੜਾ-ਬੱਘੀਆਂ ‘ਤੇ ਪਾਬੰਦੀ ਲਾਏਗਾ। ਪਹਿਲਾਂ “ਰਾਈਡਰ ਲਾਅ” ਵਜੋਂ ਜਾਣਿਆ ਜਾਂਦਾ ਸੀ। ਨਿਊਯਾਰਕ ਸਿਟੀ ਕਾਊਂਸਿਲ ਵਿਚ ਇਸ ਦੇ ਪੱਖ ਵਿਚ 40 ਵੋਟਾਂ ਪਈਆਂ, ਜਦਕਿ 7 ਮੈਂਬਰਾਂ ਨੇ ਵਿਰੋਧ ਕੀਤਾ। 2 ਮੈਂਬਰ ਵੋਟਿੰਗ ਤੋਂ ਦੂਰ ਰਹੇ।

ਦੱਸ ਦੇਈਏ ਕਿ ਰੋਮਾਂਚ ਆਪਣੇ ਪਰਿਵਾਰ ਨਾਲ ਅਮਰੀਕਾ ਘੁੰਮਣ ਗਿਆ ਸੀ। ਸੈਂਟਰਲ ਪਾਰਕ ਵਿੱਚ ਜਿਸ ਬੱਘੀ ਵਿੱਚ ਉਹ ਸਵਾਰ ਸੀ, ਉਸ ਵਿੱਚ ਘੋੜਾ ਅਚਾਨਕ ਡਰ ਗਿਆ। ਘਟਨਾ ਦੌਰਾਨ, ਉਸਦੀ ਮਾਂ ਬੱਘੀ ਤੋਂ ਡਿੱਗ ਪਈ। ਰੋਮਾਂਚ ਨੇ ਉਸ ਨੂੰ ਬਚਾਉਣ ਲਈ ਛਾਲ ਮਾਰੀ। ਪ੍ਰਿਆ ਨੂੰ ਮਾਮੂਲੀ ਸੱਟਾਂ ਲੱਗੀਆਂ, ਪਰ ਰੋਮਾਂਚ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਅਤੇ ਉਸਦੀ ਮੌਤ ਹੋ ਗਈ। ਇਹ ਬਿੱਲ ਇਸ ਸਮੇਂ ਨਿਊਯਾਰਕ ਸਿਟੀ ਕੌਂਸਲ ਵਿੱਚ ਹੈ। ਇਹ ਘੋੜਾ-ਬੱਘੀ ਚਲਾਉਣ ਵਾਲਿਆਂ ਨੂੰ ਨਵੇਂ ਲਾਇਸੈਂਸ ਜਾਰੀ ਕਰਨ ‘ਤੇ ਤੁਰੰਤ ਪਾਬੰਦੀ ਲਗਾ ਦੇਵੇਗਾ।
ਇਹ ਵੀ ਪੜ੍ਹੋ : Diljit Dosanjh ਦੇ ਫੈਨਸ ਲਈ ਖੁਸ਼ਖਬਰੀ, ਦਿੱਲੀ ‘ਚ ਹੋਣ ਵਾਲੇ ਸ਼ੋਅ ਨੂੰ ਮਿਲੀ ਮਨਜ਼ੂਰੀ
ਹਾਲ ਹੀ ਵਿੱਚ ਸਿਟੀ ਕੌਂਸਲ ਹੈਲਥ ਕਮੇਟੀ ਦੀ ਇੱਕ ਸੁਣਵਾਈ ਵਿੱਚ ਰੋਮਾਂਚ ਦੇ ਪਰਿਵਾਰ ਅਤੇ ਕਈ ਸਮਰਥਕਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਐਮੀ ਐਵਾਰਡ ਜੇਤੂ ਅਦਾਕਾਰਾ ਐਡੀ ਫਾਲਕੋ ਵੀ ਸ਼ਾਮਲ ਸੀ। ਕੌਂਸਲ ਸਪੀਕਰ ਜੂਲੀ ਮੇਨਿਨ ਇਸ ਪਾਬੰਦੀ ਦਾ ਜਨਤਕ ਤੌਰ ‘ਤੇ ਸਮਰਥਨ ਕਰਨ ਵਾਲੀ ਪਹਿਲੀ ਮੌਜੂਦਾ ਸਪੀਕਰ ਬਣੀ। 51 ਕੌਂਸਲ ਮੈਂਬਰਾਂ ਵਿੱਚੋਂ 32 ਨੇ ਬਿੱਲ ਦੇ ਹੱਕ ਵਿੱਚ ਵੋਟ ਦਿੱਤੀ। ਨਿਊਯਾਰਕ ਵਿੱਚ ਕੀਤੇ ਗਏ ਕਈ ਸਰਵੇਖਣਾਂ ਮੁਤਾਬਕ 70 ਫੀਸਦੀ ਲੋਕ ਘੋੜਾ-ਬੱਘੀਆਂ ਨੂੰ ਬੰਦ ਕਰਨ ਦਾ ਸਮਰਥਨ ਕਰਦੇ ਹਨ।
ਰੋਮਾਂਚ ਮਹਾਜਨ ਨੂੰ ਸੰਯੁਕਤ ਰਾਜ ਵਿੱਚ ਇੱਕ ਵੱਡਾ ਮਰਨ ਉਪਰੰਤ ਸਨਮਾਨ ਮਿਲਿਆ ਹੈ। PETA ਨੇ ਆਪਣੇ ਹੈੱਡਕੁਆਰਟਰ ‘ਤੇ ‘ਟ੍ਰੀ ਆਫ਼ ਲਾਈਫ਼’ ਯਾਦਗਾਰ ‘ਤੇ ਰੋਮਾਂ ਦੀ ਯਾਦ ਵਿੱਚ ਇੱਕ ਵਿਸ਼ੇਸ਼ ਪੱਤੀ ਸਮਰਪਿਤ ਕਰਨ ਦਾ ਫੈਸਲਾ ਕੀਤਾ ਹੈ। ਰੋਮਾਂਚ ਦੁਨੀਆ ਦੇ ਸਭ ਤੋਂ ਵੱਡੇ ਜਾਨਵਰ ਅਧਿਕਾਰ ਸੰਗਠਨ ਪੇਟਾ (ਪੀਪਲ ਫਾਰ ਦਿ ਐਥੀਕਲ ਟ੍ਰੀਟਮੈਂਟ ਆਫ਼ ਐਨੀਮਲਜ਼) ਤੋਂ ਇਹ ਵਿਸ਼ੇਸ਼ ਸਨਮਾਨ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਹੈ।
ਰੋਮਾਂਚ ਦੇ ਪਿਤਾ, ਦੀਪਕ ਮਹਾਜਨ ਨੇ ਦੱਸਿਆ ਕਿ ਪੇਟਾ ਦਾ ‘ਟਰੀ ਆਫ਼ ਲਾਈਫ਼’ ਯਾਦਗਾਰ ਵਰਜੀਨੀਆ ਵਿੱਚ ਇਸਦੇ ਹੈੱਡਕੁਆਰਟਰ (ਸੈਮ ਸਾਈਮਨ ਸੈਂਟਰ) ਵਿਖੇ ਸਥਾਪਿਤ ਹੈ। ਇਹ ਉਨ੍ਹਾਂ ਨਾਇਕਾਂ ਅਤੇ ਦਿਆਲੂ ਆਤਮਾਵਾਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਜਾਨਵਰਾਂ ਦੀ ਭਲਾਈ ਵਿੱਚ ਅਸਾਧਾਰਨ ਯੋਗਦਾਨ ਪਾਇਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








