ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿਚ ਇਕ ਜੁਆਰੀ ਪਤਨੀ ਦੀ ਹਰਕਤ ਨੇ ਦ੍ਵਾਪਰ ਯੁੱਗ ਦੀ ਮਹਾਭਾਰਤ ਦਾ ਕਿੱਸਾ ਦੁਹਰਾ ਦਿੱਤਾ। ਦੇਵਕਲੀ ਮੁਹੱਲਾ ਵਿਚ ਇਕ ਪਤਨੀ ਨੂੰ ਜੂਆ ਖੇਡਣ ਦੀ ਅਜਿਹੀ ਲਤ ਲੱਗੀ ਕਿ ਪਹਿਲਾਂ ਪਤੀ ਨੂੰ ਦਾਅ ਵਿਚ ਹਾਰ ਗਈ ਤੇ ਫਿਰ ਖੁਦ ਨੂੰ ਵੀ ਜੂਏ ਵਿਚ ਹਾਰ ਬੈਠੀ। ਪਤਨੀ ਵੱਲੋਂ ਜੂਏ ਵਿਚ ਹਾਰੇ ਪਤੀ ਨੇ ਮੀਡੀਆ ਸਾਹਮਣੇ ਆਪਣਾ ਦਰਦ ਬਿਆਂ ਕੀਤਾ।
ਮਾਮਲਾ ਪ੍ਰਤਾਪਗੜ੍ਹ ਦੇ ਨਗਰ ਤਕੋਤਵਾਲੀ ਇਲਾਕੇ ਦੇ ਦੇਵਕਲੀ ਮੁਹੱਲੇ ਦਾ ਹੈ। ਕਿਰਾਏ ‘ਤੇ ਰਹਿਣ ਵਾਲੀ ਰੇਣੂ ਨੂੰ ਜੂਏ ਦੀ ਲਤ ਸੀ। ਉਸ ਦਾ ਪਤੀ ਬਾਹਰ ਨੌਕਰੀ ਕਰਦਾ ਸੀ। ਪਤੀ ਆਪਣੀ ਕਮਾਈ ਤੋਂ ਬਚਾ ਕੇ ਪਤਨੀ ਨੂੰ ਪੈਸੇ ਭੇਜਦਾ ਸੀ ਤੇ ਉਹ ਮਕਾਨ ਮਾਲਕ ਨਾਲ ਪਤੀ ਦੀ ਗੈਰ-ਮੌਜੂਦਗੀ ਵਿਚ ਲੂਡੋ ਦੇ ਖੇਡ ਵਿਚ ਜੂਆ ਖੇਡਦੀ ਰਹੀ। ਹੱਦ ਤਾਂ ਉਦੋਂ ਹੋ ਗਈ ਜਦੋਂ ਉਹ ਮਕਾਨ ਮਾਲਕ ਨਾਲ ਲੂਡੋ ਖੇਡਦੇ ਹੋਏ ਖੁਦ ਨੂੰ ਵੀ ਹਾਰ ਗਈ।
ਜਦੋਂ ਰੇਣੂ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਪਤਨੀ ਨੂੰ ਦਿੱਤੀ ਤਾਂ ਉਹ ਵੀ ਹੈਰਾਨ ਰਹਿ ਗਿਆ। ਉਹ ਜਦੋਂ ਘਰ ਪਰਤਿਆ ਤਾਂ ਸਾਰਿਆਂ ਦੇ ਸਾਹਮਣੇ ਆਪਣੀ ਦਰ ਭਰੀ ਦਾਸਤਾਂ ਸੁਣਾਈ। ਪੀੜਤ ਪਤੀ ਦਾ ਦਾਅਵਾ ਹੈ ਕਿ ਉਹ ਦੇਵਕਲੀ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ। 6 ਮਹੀਨੇ ਪਹਿਲਾਂ ਉਹ ਰੋਜ਼ੀ ਰੋਟੀ ਕਮਾਉਣ ਰਾਜਸਥਾਨ ਦੇ ਜੈਪੁਰ ਚਲਾ ਗਿਆ ਤੇ ਆਪਣੀ ਕਮਾਈ ਤੋਂ ਬਚਾ-ਬਚਾ ਕੇ ਪਤਨੀ ਨੂੰ ਪੈਸੇ ਭੇਜਦਾ ਸੀ ਜਿਸ ਨੂੰ ਉਹ ਮਕਾਨ ਮਾਲਕ ਨਾਲ ਜੂਏ ਵਿਚ ਉਡਾਉਂਦੀ ਰਹੀ।
ਇਹ ਵੀ ਪੜ੍ਹੋ : ਪਟਿਆਲਾ : ਨਵਜੰਮੇ ਬੱਚਿਆਂ ਨੂੰ ਵੇਚਣ ਵਾਲੇ ਗੈਂਗ ਦਾ ਪਰਦਾਫਾਸ਼, 3 ਔਰਤਾਂ ਸਣੇ 7 ਗ੍ਰਿਫਤਾਰ
ਜਦੋਂ ਪੈਸੇ ਖਤਮ ਹੋ ਗਏ ਤਾਂ ਉਸ ਨੇ ਖੁਦ ਨੂੰ ਲੂਡੋ ਵਿਚ ਦਾਅ ‘ਤੇ ਲਗਾ ਦਿੱਤਾ ਤੇ ਹਾਰ ਗਈ। ਇਸ ਗੱਲ ਦੀ ਜਾਣਕਾਰੀ ਪਤਨੀ ਨੇ ਹੀ ਪਤੀ ਨੂੰ ਫੋਨ ‘ਤੇ ਦਿੱਤੀ। ਉੁਸ ਨੇ ਕਿਹਾ ਕਿ ਮੈਂ ਖੁਦ ਨੂੰ ਲੂਡੋ ਵਿਚ ਹਾਰ ਗਈ ਹੈ, ਆ ਕੇ ਲਿਖਾ-ਪੜ੍ਹੀ ਕਰ ਲਓ। ਹੁਣ ਮੇਰੇ ਚੱਕਰ ਵਿਚ ਪਏ ਤਾਂ ਕੱਟ ਕੇ ਸੁੱਟ ਦਿੱਤੇ ਜਾਓਗੇ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: