ਪਾਕਿਸਤਾਨ ਇੱਕ ਅਜਿਹਾ ਦੇਸ਼ ਹੈ, ਜੋ ਹਮੇਸ਼ਾ ਭਾਰਤ ਅਤੇ ਹਿੰਦੂਆਂ ਦੇ ਖਿਲਾਫ ਨਫਰਤ ਫੈਲਾਉਣ ਦਾ ਕੰਮ ਕਰਦਾ ਆ ਰਿਹਾ ਹੈ। ਪਾਕਿਸਤਾਨ ਵਿੱਚ ਹਿੰਦੂਆਂ ਅਤੇ ਸਿੱਖਾਂ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ। ਉਨ੍ਹਾਂ ਨੂੰ ਰੋਜ਼ਾਨਾ ਦੇ ਆਧਾਰ ‘ਤੇ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਉਨ੍ਹਾਂ ਨਾਲ ਜ਼ਬਰਦਸਤੀ ਧਰਮ ਪਰਿਵਰਤਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਇਸ ਦੌਰਾਨ ਪਾਕਿਸਤਾਨ ‘ਚ ਅਜਿਹੀ ਵੈੱਬ ਸੀਰੀਜ਼ ਬਣਾਈ ਗਈ ਹੈ, ਜਿਸ ‘ਚ ਭਾਰਤ ਖਿਲਾਫ ਜ਼ਹਿਰ ਉਗਲਿਆ ਗਿਆ ਹੈ। ਅਸੀਂ ਗੱਲ ਕਰ ਰਹੇ ਹਾਂ ‘ਸੇਵਕ- ਦ ਕਨਫੈਸ਼ਨ’ ਦੀ। ਹਾਲ ਹੀ ‘ਚ ਇਸ ਵੈੱਬ ਸੀਰੀਜ਼ ਦਾ ਟ੍ਰੇਲਰ ਲਾਂਚ ਹੋਇਆ ਹੈ, ਜਿਸ ਕਾਰਨ ਕਾਫੀ ਹੰਗਾਮਾ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਟ੍ਰੇਲਰ ‘ਚ ਦੇਖਿਆ ਜਾ ਸਕਦਾ ਹੈ ਕਿ ਇਸ ਵੈੱਬ ਸੀਰੀਜ਼ ‘ਚ ਹਿੰਦੂਆਂ ਖਿਲਾਫ ਕਿੰਨੀ ਨਫਰਤ ਦਿਖਾਈ ਗਈ ਹੈ। ਇਸ ਵਿੱਚ 1984 ਦੇ ਦੰਗੇ, ਗੁਜਰਾਤ ਦੰਗੇ, ਬਾਬਰੀ ਮਸਜਿਦ ਵਿਵਾਦ ਨੂੰ ਦਿਖਾਇਆ ਗਿਆ ਹੈ। ਟ੍ਰੇਲਰ ‘ਚ ਦੇਖਿਆ ਜਾ ਰਿਹਾ ਹੈ ਕਿ ਹਿੰਦੂ ਸੰਤਾਂ ਖਿਲਾਫ ਨਫਰਤ ਭਰੀ ਗਈ ਹੈ। ਇਸ ਤੋਂ ਇਲਾਵਾ ਇਸ ਵੈੱਬ ਸੀਰੀਜ਼ ‘ਚ ਦੀਪ ਸਿੱਧੂ, ਹੇਮੰਤ ਕਰਕਰੇ, ਗੌਰੀ ਲੰਕੇਸ਼, ਜੁਨੈਦ ਖਾਨ ਦੀ ਜ਼ਿੰਦਗੀ ਦੇ ਕੁਝ ਹਿੱਸੇ ਵੀ ਦਿਖਾਏ ਗਏ ਹਨ। ਸੋਸ਼ਲ ਮੀਡੀਆ ‘ਤੇ ਇਸ ਵੈੱਬ ਸੀਰੀਜ਼ ਦਾ ਵਿਰੋਧ ਹੋ ਰਿਹਾ ਹੈ।