ਪੰਜਾਬੀ ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਇੱਕ ਮਜ਼ਬੂਤ ਪ੍ਰਸ਼ੰਸਕ ਫਾਲੋਇੰਗ ਹੈ। ਉਸ ਦੇ ਕੰਸਰਟ ਵਿਚ ਹਮੇਸ਼ਾ ਪ੍ਰਸ਼ੰਸਕਾਂ ਦੀ ਭਾਰੀ ਭੀੜ ਵੇਖਣ ਨੂੰ ਮਿਲਦੀ ਹੈ। ਉਸ ਦੇ ਗਾਣੇ ਹਰ ਕਿਸੇ ਨੂੰ ਝੂਮਣ ‘ਤੇ ਮਜਬੂਰ ਕਰ ਦਿੰਦੇ ਹਨ। ਹਰ ਇੱਕ ਕੰਸਰਟ ਵਿਚ ਦਿਲਜੀਤ ਆਪਣੇ ਖਾਸ ਜੈਸਚਰ ਨਾਲ ਫੈਨਸ ਦਾ ਦਿਲ ਜਿੱਤ ਲੈਂਦਾ ਹੈ, ਹੁਣ ਉਸ ਦੇ ਨਵੇਂ ਕੰਸਰਟ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖਾਸ ਕਾਰਨ ਕਰਕੇ ਵਾਇਰਲ ਹੋ ਰਿਹਾ ਹੈ।
ਸ਼ਨੀਵਾਰ ਨੂੰ ਇਟਲੀ ਦੇ ਮਿਲਾਨ ਵਿੱਚ ਇੱਕ ਕੰਸਰਟ ਦੌਰਾਨ ਦਿਲਜੀਤ ਨੇ ਇੱਕ ਪ੍ਰਸ਼ੰਸਕ ਨੂੰ ਸਟੇਜ ‘ਤੇ ਬੁਲਾਇਆ, ਜਿਸ ਨੇ ਇੱਕ ਕਸਟਮ-ਪ੍ਰਿੰਟੇਡ ਸਫੈਦ ਟੀ-ਸ਼ਰਟ ਪਾਈ ਹੋਈ ਸੀ। ਵਿਦੇਸ਼ੀ ਫੈਨ ਦੀ ਟੀ-ਸ਼ਰਟ ‘ਤੇ ਦਿਲਜੀਤ ਦੇ ਨਾਂ ਨਾਲ ਧਾਰਮਿਕ ਚਿੰਨ੍ਹ ‘ਇੱਕ ਓਂਕਾਰ’ ਲਿਖਿਆ ਹੋਇਆ ਸੀ।

ਜਦੋਂ ਦਿਲਜੀਤ ਨੇ ਪ੍ਰਸ਼ੰਸਕ ਦੀ ਟੀ-ਸ਼ਰਟ ‘ਤੇ “ਇੱਕ ਓਂਕਾਰ” ਦੇ ਨਾਲ ਆਪਣਾ ਨਾਮ ਲਿਖਿਆ ਦੇਖਿਆ, ਤਾਂ ਉਸਨੇ ਨਿਮਰਤਾ ਨਾਲ ਪ੍ਰਸ਼ੰਸਕ ਨੂੰ ਬੇਨਤੀ ਕੀਤੀ ਕਿ ਉਹ ਉਸ ਦਾ ਨਾਂ “ਇੱਕ ਓਂਕਾਰ” ਨਾਲ ਨਾ ਜੋੜੇ। ਦਿਲਜੀਤ ਨੇ ਪ੍ਰਸ਼ੰਸਕ ਨੂੰ ਇਸ ਦਾ ਮਤਲਬ ਵੀ ਸਮਝਾਇਆ। ਗਾਇਕ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ ਅਤੇ ਲੋਕ ਉਸ ਦੀ ਖੂਬ ਤਾਰੀਫ ਕਰ ਰਹੇ ਹਨ।
ਵੀਡੀਓ ਵਿੱਚ ਦਿਲਜੀਤ ਪ੍ਰਸ਼ੰਸਕ ਨੂੰ ਕਹਿੰਦੇ ਹੋਏ ਦਿਖਾਈ ਦੇ ਰਿਹਾ ਹੈ, “ਇਸ (ਇੱਕ ਓਂਕਾਰ) ਨਾਲ ਮੇਰਾ ਨਾਂ ਨਾ ਲਿਖੋ। ਇਹ ਬਹੁਤ ਪਵਿੱਤਰ ਅਤੇ ਕੀਮਤੀ ਹੈ। ਮੈਂ ਤੁਹਾਡੀਆਂ ਭਾਵਨਾਵਾਂ ਦਾ ਸਤਿਕਾਰ ਕਰਦਾ ਹਾਂ।” ਫਿਰ ਦਿਲਜੀਤ ਪ੍ਰਸ਼ੰਸਕ ਨੂੰ ਸਟੇਜ ਦੇ ਵਿਚਾਕਰ ਲੈ ਗਿਆ ਅਤੇ ਦਰਸ਼ਕਾਂ ਨੂੰ ਉਸਨੂੰ ਮਾਫ਼ ਕਰਨ ਲਈ ਕਿਹਾ। ਦਿਲਜੀਤ ਨੇ ਕਿਹਾ ਕਿ ਹੋ ਸਕਦਾ ਹੈ ਉਸ ਨੂੰ ਇਸ ਬਾਰੇ ਜਾਣਕਾਰੀ ਨਾ ਹੋਵੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਤਸਕਰੀ ਮਾਡਿਊਲ ਦਾ ਪਰਦਾਫਾਸ਼, 15 ਪਿਸਤੌਲ ਤੇ 5 ਕਿਲੋ ਹੈਰੋਇਨ ਸਣੇ 2 ਕਾਬੂ
ਪ੍ਰਸ਼ੰਸਕ ਨੇ ਹੱਥ ਜੋੜ ਕੇ ਸਟੇਜ ‘ਤੇ ਮੌਜੂਦ ਸਾਰਿਆਂ ਤੋਂ ਮੁਆਫ਼ੀ ਮੰਗੀ। ਪ੍ਰਸ਼ੰਸਕ ਨੇ ਵਾਇਰਲ ਵੀਡੀਓ ਦੇ ਕਮੈਂਟ ਸੈਕਸ਼ਨ ਵਿਚ ਵੀ ਮਾਫੀ ਮੰਗੀ ਹੈ। ਦਿਲਜੀਤ ਦੇ ਫੈਨ ਨੇ ਲਿਖਿਆ- ਇਹ ਇੱਕ ਅਨਐਕਸਪੇਕਟੇਡ ਅਤੇ ਅਦਭੁਤ ਮੂਮੈਂਟ ਸੀ, ਸ਼ਰਟ ਬਣਾਉਂਦੇ ਸਮੇਂ ਮੈਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਦਿਲਜੀਤ ਦਾ ਨਾਂ ‘ਇੱਕ ਓਂਕਰ’ ਦੇ ਇੰਨੇ ਕਰੀਬ ਆ ਜਾਏਗਾ। ਮੇਰਾ ਇਰਾਦਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਬਿਲਕੁਲ ਨਹੀਂ ਸੀ, ਅਸਲ ਵਿਚ ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ, ਕਿਉਂਕਿ ਮੈਂ ਰੈਗੂਲਰਲੀ ਗੁਰਦੁਆਰੇ ਜਾਂਦਾ ਰਿਹਾ ਹਾਂ। ਮੇਰੇ ਕਾਰਨ ਹੋਈ ਕਿਸੇ ਵੀ ਅਸੁਵਿਧਾ ਲਈ ਮੈਂ ਮਾਫੀ ਚਾਹੁੰਦਾ ਹਾਂ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








