ਤਰਨਤਾਰਨ : ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿੱਚੋਂ ਨਸ਼ੀਲੇ ਪਦਾਰਥ, ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਬਰਾਮਦ ਹੋਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅਜਿਹਾ ਇੱਕ ਹੋਰ ਮਿਸਾਲ ਉਦੋਂ ਦੇਖਣ ਨੂੰਮਿਲਿਆ ਜਦੋਂ ਜੇਲ੍ਹ ਪ੍ਰਸ਼ਾਸਨ ਨੇ 5 ਮੁਲਜ਼ਮਾਂ ਕੋਲੋਂ 7 ਗ੍ਰਾਮ ਨਸ਼ੀਲਾ ਪਾਊਡਰ, 4 ਮੋਬਾਈਲ ਫ਼ੋਨ, 3 ਚਾਰਜਰ, 2 ਡਾਟਾ ਕੇਬਲ, 2 ਹੈੱਡਫ਼ੋਨ ਅਤੇ 3 ਸਿਮ ਕਾਰਡ ਬਰਾਮਦ ਕੀਤੇ। ਫਿਲਹਾਲ ਜੇਲ ਪ੍ਰਸ਼ਾਸਨ ਦੇ ਬਿਆਨਾਂ ‘ਤੇ ਪੁਲਸ ਥਾਣਾ ਸ਼੍ਰੀ ਗੋਇੰਦਵਾਲ ਸਾਹਿਬ ਨੇ 5 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਬੀਤੀ 8 ਦਸੰਬਰ ਨੂੰ ਮੰਗਾ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਲਾਟੀਆਂਵਾਲ ਜ਼ਿਲ੍ਹਾ ਕਪੂਰਥਲਾ, ਜਿਸ ਖ਼ਿਲਾਫ਼ ਥਾਣਾ ਸੁਲਤਾਨਪੁਰ ਲੋਧੀ ਵਿੱਚ NDPS ਐਕਟ ਤਹਿਤ ਮਾਮਲਾ ਦਰਜ ਹੈ, ਜਦੋਂ ਉਹ ਛੁੱਟੀ ਲੈ ਕੇ ਵਾਪਸ ਜੇਲ ਆਇਆ ਤਾਂ ਤਲਾਸ਼ੀ ਦੌਰਾਨ ਉਸ ਕੋਲੋਂ 7 ਗ੍ਰਾਮ ਚਿੱਟਾ ਬਰਾਮਦ ਹੋਇਆ।
ਇਹ ਵੀ ਪੜ੍ਹੋ:ਪੱਖੋਵਾਲ ਰੋਡ ਸਥਿਤ ਫਲੈਟ ‘ਚ ਰਹਿਣ ਵਾਲੇ ਇਕ ਦਰਜਨ ਲੋਕਾਂ ਨੂੰ ਮਿਲੀ ਧਮਕੀ ਭਰੀ ਚਿੱਠੀ, ਪੁਲਿਸ ਵੱਲੋਂ ਅਲਰਟ ਜਾਰੀ
ਇਸ ਤੋਂ ਇਲਾਵਾ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਬੰਦ ਮੁਲਜ਼ਮਾਂ ਜਿਨ੍ਹਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕਤਲ ਅਤੇ ਹੋਰ ਕੇਸ ਦਰਜ ਹਨ, ਜਿਨ੍ਹਾਂ ਵਿੱਚ ਕਰਨਜੀਤ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਝਬਾਲ ਰੋਡ ਅੰਮ੍ਰਿਤਸਰ, ਸੰਦੀਪ ਕੁਮਾਰ ਉਰਫ਼ ਆਲੂ ਪੁੱਤਰ ਮਨੋਹਰ ਸਿੰਘ ਅਤੇ ਸ. ਗੌਤਮ ਕੁਮਾਰ ਪੁੱਤਰ ਅਸ਼ੋਕ ਕੁਮਾਰ ਦੋਵੇਂ ਵਾਸੀ ਵਾਲਮੀਕਿ ਕਾਲੋਨੀ ਨੂਰਦੀ ਅੱਡਾ ਤਰਨਤਾਰਨ, ਰਵਿੰਦਰ ਸਿੰਘ ਉਰਫ਼ ਪਿੰਦਾ ਪੁੱਤਰ ਸਤਨਾਮ ਸਿੰਘ ਵਾਸੀ ਅਲਗੋਂ ਕੋਠੀ, ਜ਼ਿਲ੍ਹਾ ਤਰਨਤਾਰਨ ਸ਼ਾਮਲ ਹਨ। ਇਨ੍ਹਾਂ ਕੋਲੋਂ 4 ਮੋਬਾਈਲ ਫ਼ੋਨ, 3 ਚਾਰਜਰ, 2 ਡਾਟਾ ਕੇਬਲ, 2 ਹੈੱਡਫ਼ੋਨ ਅਤੇ 3 ਸਿਮ ਬਰਾਮਦ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ DSP ਅਰੁਣ ਸ਼ਰਮਾ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਮੁਖਤਿਆਰ ਸਿੰਘ ਅਤੇ ਮਨਜੀਤ ਸਿੰਘ ਦੇ ਬਿਆਨਾਂ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।