ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਦਾ ਵਿਸਥਾਰ ਕਰਦੇ ਹੋਏ ਵੀਰਵਾਰ ਨੂੰ 10 ਹੋਰ ਸੀਨੀਅਰ ਆਗੂਆਂ ਨੂੰ ਪ੍ਰਧਾਨ ਦੇ ਸਲਾਹਕਾਰ ਮੈਂਬਰ ਵਜੋਂ ਨਿਯੁਕਤ ਕੀਤਾ ਅਤੇ 19 ਹੋਰ ਸੀਨੀਅਰ ਆਗੂਆਂ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ।
ਪ੍ਰਧਾਨ ਸਲਾਹਕਾਰ ਬੋਰਡ ਦੇ ਨਵੇਂ ਮੈਂਬਰਾਂ ਵਿੱਚ ਗੋਬਿੰਦ ਸਿੰਘ ਲੌਂਗੋਵਾਲ, ਸੁੱਚਾ ਸਿੰਘ ਛੋਟੇਪੁਰ, ਭਾਈ ਮਨਜੀਤ ਸਿੰਘ, ਅਲਵਿੰਦਰਪਾਲ ਸਿੰਘ ਪੱਖੋਕੇ, ਕੈਪਟਨ ਬਲਬੀਰ ਸਿੰਘ ਬਾਠ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਜਥੇਦਾਰ ਉਜਾਗਰ ਸਿੰਘ ਬਡਾਲੀ, ਬਲਬੀਰ ਸਿੰਘ ਮਿਆਣੀ, ਹਰਚਰਨ ਸਿੰਘ ਗੋਲਵੜੀਆ ਅਤੇ ਭਾਈ ਰਾਮ ਸਿੰਘ ਸ਼ਾਮਲ ਹਨ।
ਇਹ ਵੀ ਪੜ੍ਹੋ : ਐਸਿਡ ਅਟੈਕ ਮਾਮਲੇ ‘ਚ Flipkart ਨੂੰ ਦਿੱਲੀ ਪੁਲਿਸ ਦਾ ਨੋਟਿਸ, ਦੋਸ਼ੀਆਂ ਨੇ ਇੱਥੋਂ ਹੀ ਖ਼ਰੀਦਿਆ ਸੀ ਤੇਜ਼ਾਬ
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਜੀਤ ਮਹਿੰਦਰ ਸਿੰਘ ਸਿੱਧੂ, ਮਨਪ੍ਰੀਤ ਸਿੰਘ ਇਆਲੀ, ਸੋਹਣ ਸਿੰਘ ਠੰਡਲ, ਹਰਮੀਤ ਸਿੰਘ ਸੰਧੂ, ਮਨਤਾਰ ਸਿੰਘ ਬਰਾੜ, ਜਗਬੀਰ ਸਿੰਘ ਬਰਾੜ, ਗਗਨਜੀਤ ਸਿੰਘ ਬਰਨਾਲਾ, ਸਤਵਿੰਦਰ ਕੌਰ ਧਾਲੀਵਾਲ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਹਰਪ੍ਰੀਤ ਸਿੰਘ ਕੋਟਭਾਈ, ਹਰੀਸ਼ ਰਾਏ ਢਾਂਡਾ, ਡਾ. ਮਹਿੰਦਰ ਕੁਮਾਰ ਰਿਣਵਾ, ਹੰਸ ਰਾਜ ਜੋਸ਼ਨ, ਐਸ.ਆਰ.ਕਲੇਰ, ਹਰਪ੍ਰੀਤ ਕੌਰ ਮੁਖਮੇਲਪੁਰ, ਦਰਸ਼ਨ ਸਿੰਘ ਸ਼ਿਵਾਲਿਕ, ਬੀਬੀ ਗੁਰਦੇਵ ਕੌਰ ਸੰਘਾ ਅਤੇ ਹਰਭਜਨ ਸਿੰਘ ਡੰਗ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: