ਝਾਰਖੰਡ ਦੇ ਗੁਮਲਾ ਭਰਨੋ ਥਾਣਾ ਖੇਤਰ ਦੇ ਅਮਲੀਆ ਡਹੂਟੋਲੀ ਪਿੰਡ ਦੇ ਜੰਗਲ ਕੋਲ ਖੂਹ ਤੋਂ ਮਿਲੀ ਕੁੜੀ ਦੀ ਲਾਸ਼ ਵਿਚ ਵੱਡਾ ਖੁਲਾਸਾ ਹੋਇਆ ਹੈ। ਲੜਕੀ ਦੀ ਹੱਤਿਆ ਕੀਤੀ ਗਈ ਸੀ। ਪੁਲਿਸ ਨੇ ਪ੍ਰੇਮੀ ਤੇ ਮਾ-ਪਿਓ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਪੁਲਿਸ ਨੇ ਬੀਤੇ 13 ਦਸੰਬਰ ਨੂੰ ਖੂਹ ਤੋਂ ਬੋਰੀ ਵਿਚ ਬੰਦ ਲੜਕੀ ਦੀ ਲਾਸ਼ ਬਰਾਮਦ ਕੀਤੀ ਸੀ।
ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਲੋਹਰਦਗਾ ਜ਼ਿਲ੍ਹਾ ਅਧੀਨ ਕੈਰੋ ਥਾਣਾ ਖੇਤਰ ਦੇ ਚੇਰਮਾ ਪਿੰਡ ਵਾਸੀ ਸ਼ੀਲਾ ਕੁਮਾਰੀ (23) ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਉਸ ਦੇ ਪ੍ਰੇਮੀ ਅੰਗਤ ਲੋਹਰਾ, ਪਿਤਾ ਜਲੇਸ਼ਵਰ ਲੋਹਰਾ ਤੇ ਮਾਂ ਮਨਰਖਨੀ ਦੇਵੀ ਨੂੰ ਗ੍ਰਿਫਤਾਰ ਕੀਤਾ ਹੈ।
ਐੱਸਡੀਪੀਓ ਮਨੀਸ਼ ਚੰਦਰ ਲਾਲ ਨੇ ਦੱਸਿਆ ਕਿ ਲੋਹਰਦਗਾ ਜ਼ਿਲ੍ਹਾ ਦੇ ਕੈਰੋਂ ਥਾਣਾ ਖੇਤਰ ਦੇ ਚੇਰਮਾ, ਪਤਰਾਟੋਲੀ ਪਿੰਡ ਵਾਸੀ ਜਲੇਸ਼ਵਰ ਲੋਹਰਾ ਦੇ ਪੁੱਤਰ ਅੰਗਤ ਲੋਹਰਾ (21) ਪਿਛਲੇ 3 ਸਾਲਾਂ ਤੋਂ ਕੁੜੀ ਨਾਲ ਲਿਵ ਇਨ ਰਿਲੇਸ਼ਨ ਵਿਚ ਰਹਿ ਰਹੀ ਸੀ। ਕੁੜੀ ਆਪਣੇ ਪ੍ਰੇਮੀ ਅੰਗਤ ‘ਤੇ ਵਾਰ-ਵਾਰ ਅੰਗਤ ‘ਤੇ ਵਾ-ਵਾਰ ਵਿਆਹ ਦਾ ਦਬਾਅ ਬਣਾ ਰਹੀ ਸੀ। ਨੌਜਵਾਨ ਦਾ ਕਹਿਣਾ ਸੀ ਕਿ ਨੌਕਰੀ ਲੱਗਣ ਦੇ ਬਾਅਦ ਵਿਆਹ ਕਰ ਲਵਾਂਗੇ। ਬੀਤੇ 11 ਦਸੰਬਰ ਦੀ ਸਵੇਰੇ ਅੰਗਤ ਆਪਣੇ ਖੇਤ ਵਿਚ ਕੰਮ ਕਰ ਰਿਹਾ ਸੀ ਉਦੋਂ ਉਸ ਦੀ ਪ੍ਰੇਮਿਕਾ ਖੇਤ ਵਿਚ ਆ ਕੇ ਵਿਆਹ ਕਰਨ ਦੀ ਗੱਲ ਕਰਕੇ ਝਗੜਨ ਲੱਗੀ। ਇੰਨੇ ਵਿਚ ਅੰਗਤ ਨੇ ਪੱਥਰ ਨਾਲ ਉਸ ਦੇ ਸਿਰ ‘ਤੇ ਵਾਰ ਕਰ ਦਿਤਾ ਜਿਸ ਨਾਲ ਉਹ ਬੇਹੋਸ਼ ਹੋ ਗਈ। ਫਿਰ ਅੰਗਤ ਨੇ ਉਸ ਨੂੰ ਖੂਹ ਵਿਚ ਧੱਕਾ ਮਾਰ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ। ਫਿਰ ਉਹ ਚੁੱਪਚਾਪ ਆਪਣੇ ਘਰ ਆ ਗਿਆ।
ਇਹ ਵੀ ਪੜ੍ਹੋ : ਅੰਬਾਲਾ : ਬੰਦ ਪਈ ਕਾਰ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਸ਼ੀਸ਼ੇ ਤੋੜ ਪੁਲਿਸ ਨੇ ਕੱਢਿਆ ਬਾਹਰ
ਫੋਨ ‘ਤੇ ਆਪਣੇ ਪਿਤਾ ਜਲੇਸ਼ਵਰ ਦੀ ਘਟਨਾ ਦੀ ਜਾਣਕਾਰੀ ਦਿੱਤੀ। ਉਸ ਦੇ ਪਿਤਾ ਰਾਂਚੀ ਵਿਚ ਮਜ਼ਦੂਰੀ ਦਾ ਕੰਮ ਕਰਦੇ ਸੀ। ਸ਼ਾਮ ਨੂੰ ਪਿਤਾ ਘਰ ਪਹੁੰਚੇ ਤੇ ਲਾਸ਼ ਨੂੰ ਦੂਜੀ ਥਾਂ ਟਿਕਾਣੇ ਦੀ ਸਾਜ਼ਿਸ਼ ਰਚੀ। ਸਾਜ਼ਿਸ਼ ਵਿਚ ਮਾਂ ਮਨਰਖਨੀ ਦੇਵੀ ਵੀ ਸ਼ਾਮਲ ਰਹੀ। ਫਿਰ ਉਸੇ ਰਾਤ ਪਿਓ-ਪੁੱਤ ਨੇ ਮਿਲ ਕੇ ਖੂਹ ਤੋਂ ਮਿਲੀ ਲਾਸ਼ ਨੂੰ ਬਾਹਰ ਕੱਢਿਆ ਤੇ ਪਲਾਸਟਿਕ ਵਿਚ ਲਪੇਟ ਕੇ ਬੋਰਰੇ ਵਿਚ ਭਰ ਕੇ ਰੱਸੀ ਨਾਲ ਬੰਨ੍ਹ ਕੇ ਆਪਣੀ ਬਾਈਕ ‘ਤੇ ਭਰਨੋ ਥਾਣਾ ਖੇਤਰ ਦੇ ਹੂਟੋਲੀ ਪਿੰਡ ਕੋਲ ਇਕ ਖੂਹ ਵਿਚ ਲਿਆ ਕੇ ਸੁੱਟ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: