ਮਹਾਰਾਸ਼ਟਰ ਦੇ ਮੁੰਬਈ ਮੈਟਰੋਪੋਲੀਟਨ ਖੇਤਰ ਦੇ ਅਧੀਨ ਆਉਂਦੇ ਪਾਲਘਰ ‘ਤੋਂ ਇਕ ਸ਼ਰਮਨਾਕ ਘਟਨਾ ਦੀ ਖਬਰ ਆਈ ਹੈ। ਇੱਥੇ ਇੱਕ 15 ਸਾਲਾ ਨਾਬਾਲਗ ਲੜਕੀ ਨਾਲ 8 ਲੋਕਾਂ ਵੱਲੋਂ ਕਥਿਤ ਤੌਰ ‘ਤੇ ਸਮੂਹਿਕ ਬਲਾਤਕਾਰ ਕੀਤਾ ਗਿਆ। ਪੀੜਤਾ ਅਨੁਸਾਰ 16 ਦਸੰਬਰ ਦੀ ਸ਼ਾਮ ਤੋਂ 17 ਦਸੰਬਰ ਦੀ ਸਵੇਰ 11 ਵਜੇ ਤੱਕ ਮੁਲਜ਼ਮਾਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਸਾਰੇ 8 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
17 ਦਸੰਬਰ ਸ਼ਨੀਵਾਰ ਨੂੰ ਪੀੜਤਾ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਬੇਟੀ ਲਾਪਤਾ ਹੈ। ਸੂਚਨਾ ਮਿਲਣ ‘ਤੇ ਪੁਲਿਸ ਵਲੋ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲਿਸ ਨੂੰ ਪੀੜਤਾ ਹਰਾਨਵਾੜੀ ਇਲਾਕੇ ‘ਚ ਮਿਲੀ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਸ਼ੁੱਕਰਵਾਰ 16 ਦਸੰਬਰ ਨੂੰ ਦੋਸ਼ੀ ਉਸ ਨੂੰ ਸਮੁੰਦਰ ਕਿਨਾਰੇ ਇਕ ਬੰਗਲੇ ‘ਚ ਲੈ ਗਏ ਅਤੇ ਰਾਤ ਅੱਠ ਵਜੇ ਤੋਂ ਅਗਲੀ ਸਵੇਰ 11 ਵਜੇ ਤੱਕ ਅੱਠ ਮੁਲਜ਼ਮਾਂ ਨੇ ਉਸ ਨਾਲ ਬਲਾਤਕਾਰ ਕੀਤਾ।
ਇਹ ਵੀ ਪੜ੍ਹੋ : ਸ਼ਰਧਾ ਮਰਡਰ ਵਰਗਾ ਇੱਕ ਹੋਰ ਕਤਲਕਾਂਡ, ਬੰਦੇ ਨੇ ਦੂਜੀ ਪਤਨੀ ਨੂੰ ਮਾਰ ਕੀਤੇ ਕਈ ਟੋਟੇ
ਪੀੜਤਾ ਦੇ ਬਿਆਨ ‘ਤੇ ਪਾਲਘਰ ਦੇ ਸਤਪਤੀ ਪੁਲਿਸ ਸਟੇਸ਼ਨ ‘ਚ ਦੋਸ਼ੀਆਂ ਖ਼ਿਲਾਫ਼ IPC ਦੀ ਧਾਰਾ 376 (ਡੀ) (ਏ), 376 (3), 366 (ਏ), 341, 342, 323, 504, 506 ਅਤੇ ਧਾਰਾ 4, 6, 8 ਅਤੇ 12 ਤਹਿਤ ਕੇਸ ਦਰਜ ਕਰ ਲਿਆ ਹੈ। ਇਸਦੇ ਨਾਲ ਹੀ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ ਸਬੰਧੀ ਅਗਲੇਰੀ ਕਾਰਵਾਈ ਕਿੱਟ ਜਾ ਰਹੀ ਹੈ। ਸਾਰੇ ਦੋਸ਼ੀ ਮਹਿਮ, ਹਨੂੰਮਾਨਪਾੜਾ, ਟੇਂਬੀ, ਸਫਾਲੇ ਅਤੇ ਵਡਰਾਈ ਇਲਾਕਿਆਂ ਦੇ ਰਹਿਣ ਵਾਲੇ ਦਸੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਜਾਣਕਾਰੀ ਅਨੁਸਾਰ ਪੀੜਤਾ ਆਪਣੇ ਦੋਸਤਾਂ ਨਾਲ ਟੈਂਬੀ ਇਲਾਕੇ ਦੇ ਬੀਚ ‘ਤੇ ਗਈ ਸੀ, ਜਿੱਥੇ ਅੱਠ ਮੁਲਜ਼ਮਾਂ ਨੇ ਵਾਰੀ-ਵਾਰੀ ਉਸ ਨਾਲ ਬਲਾਤਕਾਰ ਕੀਤਾ। ਇਸ ‘ਤੋਂ ਬਾਅਦ ਸ਼ਨੀਵਾਰ 17 ਦਸੰਬਰ ਦੀ ਸਵੇਰ ਨੂੰ ਦੋਸ਼ੀ ਪੀੜਤਾ ਨੂੰ ਪਾਲਘਰ ਦੇ ਹਰਾਨਵਾੜੀ ਇਲਾਕੇ ‘ਚ ਛੱਡ ਕੇ ਚਲੇ ਗਏ। ਪੁਲਿਸ ਪੀੜਤਾ ਦੇ ਮੋਬਾਈਲ ਦੀ ਲੋਕੇਸ਼ਨ ਦਾ ਪਤਾ ਲਗਾ ਰਹੀ ਸੀ। ਲੋਕੇਸ਼ਨ ਟਰੇਸ ਕਰਦੇ ਹੋਏ ਪੁਲਿਸ ਪੀੜਤਾ ਤੱਕ ਪਹੁੰਚ ਗਈ।